Weather Update: ਪੰਜਾਬ ‘ਚ 4 ਫਰਵਰੀ ਤੋਂ ਐਕਟਿਵ ਹੋਇਆ ਵੈਸਟਰਨ ਡਿਸਟਰਬੈਂਸ ਅੱਜ ਸੁਸਤ ਹੋ ਗਿਆ ਹੈ। ਇਸ ਦੇ ਨਾਲ ਹੀ ਅਲਰਟ ਤੋਂ ਬਾਅਦ ਵੀ ਪੰਜਾਬ ਵਿੱਚ ਮੀਂਹ ਨਹੀਂ ਪਿਆ।
Punjab Weather Forecast: ਪੰਜਾਬ ‘ਚ 4 ਫਰਵਰੀ ਤੋਂ ਐਕਟਿਵ ਹੋਇਆ ਵੈਸਟਰਨ ਡਿਸਟਰਬੈਂਸ ਅੱਜ ਸੁਸਤ ਹੋ ਗਿਆ ਹੈ। ਇਸ ਦੇ ਨਾਲ ਹੀ ਅਲਰਟ ਤੋਂ ਬਾਅਦ ਵੀ ਪੰਜਾਬ ਵਿੱਚ ਮੀਂਹ ਨਹੀਂ ਪਿਆ। ਜਨਵਰੀ ਵਾਂਗ ਹੁਣ ਫਰਵਰੀ ਦਾ ਮਹੀਨਾ ਵੀ ਸੁੱਕਾ ਲੰਘ ਰਿਹਾ ਹੈ। ਪਰ ਇਸ ਵੈਸਟਰਨ ਡਿਸਟਰਬੈਂਸ ਦਾ ਅਸਰ ਹਿਮਾਚਲ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲਿਆ ਜਿਥੇ ਕੁਝ ਇਲਾਕਿਆਂ ‘ਚ ਬਰਫ਼ਬਾਰੀ ਹੋਈ। ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ।
ਦੱਸ ਦਈਏ ਕਿ ਪੰਜਾਬ ਵਿੱਚ ਅੱਜ ਮੀਂਹ ਅਤੇ ਧੁੰਦ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਪਰ ਆਉਣ ਵਾਲੇ ਦੋ ਦਿਨਾਂ ਵਿੱਚ ਪੰਜਾਬ ਦਾ ਤਾਪਮਾਨ 2 ਤੋਂ 3 ਡਿਗਰੀ ਤੱਕ ਡਿੱਗਣ ਦਾ ਅਨੁਮਾਨ ਹੈ। ਸੂਬੇ ‘ਚ ਜੋ ਵੈਸਟਰਨ ਡਿਸਟਰਬੈਂਸ 4 ਫਰਵਰੀ ਤੋਂ ਐਕਟਿਵ ਸੀ, ਉਸ ਦਾ ਪ੍ਰਭਾਵ ਪਹਾੜੀ ਖੇਤਰਾਂ ਤੱਕ ਸੀਮਤ ਰਿਹਾ। ਅਲਰਟ ਦੇ ਬਾਵਜੂਦ ਪੰਜਾਬ ਅਤੇ ਆਸਪਾਸ ਦੇ ਸੂਬਿਆਂ ‘ਚ ਮੀਂਹ ਨਹੀਂ ਪਿਆ। ਹੁਣ ਇੱਕ ਨਵਾਂ ਵੈਸਟਰਨ ਡਿਸਟਰਬੈਂਸ 8 ਫਰਵਰੀ ਤੋਂ ਐਕਟਿਵ ਹੋਣ ਜਾ ਰਿਹਾ ਹੈ।
ਇਹ ਵੈਸਟਰਨ ਡਿਸਟਰਬੈਂਸ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਜ਼ਿਲ੍ਹਿਆਂ ਤੱਕ ਵੀ ਸੀਮਤ ਰਹਿਣ ਵਾਲੀ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ‘ਚ ਵੀ ਦੇਖਣ ਨੂੰ ਨਹੀਂ ਮਿਲੇਗਾ। ਮੌਸਮ ਵਿਭਾਗ ਮੁਤਾਬਕ ਅਗਲੇ ਇੱਕ ਹਫ਼ਤੇ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।