ਸੋਨੇ ਦੀ ਤਸਕਰੀ ਕਰ ਰਹੀ ਸੀ ਅਭਿਨੇਤਰੀ ਰਾਨਿਆ ਰਾਓ, ਇੱਕ ਸਾਲ ‘ਚ 30 ਵਾਰੀ ਗਈ ਸੀ ਦੁਬਈ
ਬੰਗਲੁਰੂ – ਕੰਨੜ ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਰਾਨਿਆ ਰਾਓ ਨੂੰ ਸੋਨੇ ਦੀ ਤਸਕਰੀ ਦੇ ਗੰਭੀਰ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ (DRI) ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਸ ਦੇ ਘਰ ਤੋਂ 2.67 ਕਰੋੜ ਰੁਪਏ ਨਕਦ ਅਤੇ 2.07 ਕਰੋੜ ਰੁਪਏ ਦੇ ਗਹਿਣੇ ਵੀ ਬਰਾਮਦ ਹੋਏ।
ਇੱਕ ਸਾਲ ‘ਚ 30 ਵਾਰੀ ਗਈ ਸੀ ਦੁਬਈ, ਇੱਕ ਕਿਲੋ ਸੋਨੇ ਦੀ ਤਸਕਰੀ ‘ਚ ਲੈਂਦੀ ਸੀ 1 ਲੱਖ ਰੁਪਏ
ਸੂਤਰਾਂ ਮੁਤਾਬਕ, ਰਾਨਿਆ ਪਿਛਲੇ ਇੱਕ ਸਾਲ ‘ਚ ਲਗਭਗ 30 ਵਾਰੀ ਦੁਬਈ ਗਈ ਸੀ। ਹਰ ਇੱਕ ਯਾਤਰਾ ਦੌਰਾਨ, ਉਹ 13 ਲੱਖ ਰੁਪਏ ਤਕ ਕਮਾ ਲੈਂਦੀ ਸੀ। ਉਹ ਸੋਨੇ ਦੀ ਤਸਕਰੀ ‘ਚ ਮੋਡੀਫਾਈਡ ਜੈਕਟ ਅਤੇ ਖਾਸ ਤਰੀਕੇ ਦੀ ਬੈਲਟ ਦੀ ਵਰਤੋਂ ਕਰਦੀ ਸੀ, ਜਿਸ ਰਾਹੀਂ ਉਹ ਬੰਗਲੁਰੂ ਹਵਾਈ ਅੱਡੇ ‘ਤੇ ਚੌਕੀਦਾਰਾਂ ਦੀ ਨਿਗਾਹ ਤੋਂ ਬਚ ਕੇ ਆ ਜਾਂਦੀ ਸੀ।
ਡੀਜੀਪੀ ਰੈਂਕ ਦੇ ਆਈਪੀਐਸ ਅਧਿਕਾਰੀ ਦੀ ਸੌਤੇਲੀ ਧੀ ਹੈ ਰਾਨਿਆ
ਇਹ ਵੀ ਸਾਹਮਣੇ ਆਇਆ ਹੈ ਕਿ ਰਾਨਿਆ, ਡੀਜੀਪੀ ਰੈਂਕ ਦੇ ਆਈਪੀਐਸ ਅਧਿਕਾਰੀ ਰਾਮਚੰਦਰ ਰਾਓ ਦੀ ਸੌਤੇਲੀ ਧੀ ਹੈ। ਰਾਮਚੰਦਰ ਰਾਓ ਵਰਤਮਾਨ ‘ਚ ਕਰਨਾਟਕ ਪੁਲਿਸ ਹਾਊਸਿੰਗ ਐਂਡ ਇਨਫਰਾਸਟਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹਨ।
DRI ਨੇ ਇਸ ਗੈਰਕਾਨੂੰਨੀ ਤਸਕਰੀ ਗਿਰੋਹ ‘ਤੇ ਵੱਡੀ ਕਾਰਵਾਈ ਕਰਦਿਆਂ 17.29 ਕਰੋੜ ਰੁਪਏ ਦੀ ਜ਼ਬਤੀ ਕੀਤੀ ਹੈ, ਜਿਸ ‘ਚ 4.73 ਕਰੋੜ ਦੀ ਜਾਇਦਾਦ ਵੀ ਸ਼ਾਮਲ ਹੈ।
ਰਾਨਿਆ ਦੇ ਕੋਲੋਂ 14.2 ਕਿਲੋ ਸੋਨਾ ਬਰਾਮਦ ਹੋਇਆ, ਜੋ ਬੰਗਲੁਰੂ ਹਵਾਈ ਅੱਡੇ ‘ਤੇ ਤਾਜ਼ਾ ਸਮਿਆਂ ‘ਚ ਸਭ ਤੋਂ ਵੱਡੀ ਜ਼ਬਤੀ ‘ਚੋਂ ਇੱਕ ਹੈ।
ਕ਼ਾਨੂਨ ਸਬ ਲਈ ਬਰਾਬਰ , DGP ਦੀ ਧੀ ਹੋਵੇ ਜਾਂ CM ਦੀ – AS ਪੋੰਨਾ
ਕਰਨਾਟਕ ਦੇ CM ਦੇ ਕਾਨੂੰਨੀ ਸਲਾਹਕਾਰ AS ਪੋੰਨਾ ਨੇ ਕਿਹਾ, “ਕਾਨੂੰਨ ਆਪਣਾ ਕੰਮ ਕਰੇਗਾ, chahe oh DGP ਦੀ ਧੀ ਹੋਵੇ ਜਾਂ CM ਦੀ।” ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਉੱਚ ਅਧਿਕਾਰੀ ਦੀ ਸਾਂਠ-ਗਾਂਠ ਹੋਈ, ਤਾਂ ਜਾਂਚ ਦੌਰਾਨ ਸਾਹਮਣੇ ਆ ਜਾਵੇਗੀ।
ਪੁਲਿਸ ਦੇ ਸਾਹਮਣੇ ਰਾਨਿਆ ਨੇ ਦਿੱਤੇ ਨਵੇਂ ਦਾਅਵੇ
ਜਾਂਚ ਦੌਰਾਨ, ਰਾਨਿਆ ਨੇ ਪੁਲਿਸ ਅੱਗੇ ਦਾਅਵਾ ਕੀਤਾ ਕਿ ਉਸਨੂੰ ਬਲੈਕਮੇਲ ਕਰਕੇ ਤਸਕਰੀ ਲਈ ਮਜਬੂਰ ਕੀਤਾ ਗਿਆ। ਪਰ, ਅਧਿਕਾਰੀਆਂ ਦੀ ਮੰਨੋ, ਤਾਂ ਉਹ ਬਹੁਤ ਹੀ ਸਮਰਥ ਤਰੀਕੇ ਨਾਲ ਸੋਨੇ ਦੀ ਤਸਕਰੀ ਕਰ ਰਹੀ ਸੀ।
ਹੁਣ ਰਾਨਿਆ ਨੂੰ 14 ਦਿਨਾਂ ਲਈ ਨਿਆਈਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।