ਦਿੱਲੀ ਧਮਾਕੇ ਤੋਂ ਬਾਅਦ, ਸੈਲਾਨੀਆਂ ਲਈ ਖੋਲ੍ਹਿਆ ਲਾਲ ਕਿਲ੍ਹਾ

Red Fort reopening; ਲਾਲ ਕਿਲ੍ਹਾ,ਜੋ ਕਿ ਧਮਾਕੇ ਤੋਂ ਬਾਅਦ ਸੈਲਾਨੀਆਂ ਲਈ ਬੰਦ ਸੀ , ਜਿਸਨੂੰ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ। ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ਦੀ ਗੋਲਡਨ ਮਸਜਿਦ ਪਾਰਕਿੰਗ ਲਾਟ ਦੀ ਵਰਤੋਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤੀ ਪੁਰਾਤੱਤਵ ਸਰਵੇਖਣ (ASI) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲਾਲ ਕਿਲ੍ਹਾ ਅਤੇ ਇਸਦੀ ਪਾਰਕਿੰਗ ਲਾਟ ਐਤਵਾਰ […]
Jaspreet Singh
By : Updated On: 16 Nov 2025 09:10:AM
ਦਿੱਲੀ ਧਮਾਕੇ ਤੋਂ ਬਾਅਦ, ਸੈਲਾਨੀਆਂ ਲਈ ਖੋਲ੍ਹਿਆ ਲਾਲ ਕਿਲ੍ਹਾ

Red Fort reopening; ਲਾਲ ਕਿਲ੍ਹਾ,ਜੋ ਕਿ ਧਮਾਕੇ ਤੋਂ ਬਾਅਦ ਸੈਲਾਨੀਆਂ ਲਈ ਬੰਦ ਸੀ , ਜਿਸਨੂੰ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ। ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ਦੀ ਗੋਲਡਨ ਮਸਜਿਦ ਪਾਰਕਿੰਗ ਲਾਟ ਦੀ ਵਰਤੋਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਭਾਰਤੀ ਪੁਰਾਤੱਤਵ ਸਰਵੇਖਣ (ASI) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲਾਲ ਕਿਲ੍ਹਾ ਅਤੇ ਇਸਦੀ ਪਾਰਕਿੰਗ ਲਾਟ ਐਤਵਾਰ ਨੂੰ ਆਮ ਵਾਂਗ ਖੁੱਲ੍ਹ ਜਾਵੇਗੀ। ਲਾਲ ਕਿਲ੍ਹੇ ਵਿੱਚ ਦਾਖਲੇ ਲਈ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ।

ਹਫ਼ਤਾਵਾਰੀ ਛੁੱਟੀ ਕਾਰਨ ਲਾਲ ਕਿਲ੍ਹਾ ਸੋਮਵਾਰ ਨੂੰ ਬੰਦ ਰਹੇਗਾ। ਲਾਲ ਕਿਲ੍ਹੇ ਦੇ ਬਿਲਕੁਲ ਸਾਹਮਣੇ ਸੁਭਾਸ਼ ਮਾਰਗ ‘ਤੇ ਸੋਮਵਾਰ ਸ਼ਾਮ ਹੋਏ ਧਮਾਕੇ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਲਾਲ ਕਿਲ੍ਹਾ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਸੀ।

ਗੋਲਡਨ ਮਸਜਿਦ ਪਾਰਕਿੰਗ ਲਾਟ ਵੀ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਅੱਤਵਾਦੀ ਉਮਰ ਨੇ ਆਪਣੀ ਕਾਰ ਉੱਥੇ ਤਿੰਨ ਘੰਟੇ ਲਈ ਖੜ੍ਹੀ ਕੀਤੀ ਸੀ। ਘਟਨਾ ਤੋਂ ਬਾਅਦ, ਪੁਲਿਸ ਨੇ ਉੱਥੇ ਖੜ੍ਹੀਆਂ ਸਾਰੀਆਂ ਕਾਰਾਂ ਨੂੰ ਜ਼ਬਤ ਕਰ ਲਿਆ, ਕਿਸੇ ਵੀ ਕਾਰ ਨੂੰ ਉਸ ਥਾਂ ਤੋਂ ਜਾਣ ਤੋਂ ਰੋਕਿਆ।

Read Latest News and Breaking News at Daily Post TV, Browse for more News

Ad
Ad