Punjab News; ਬੀਤੇ ਦੋ ਦਿਨ ਪਹਿਲਾਂ ਹਿਮਾਚਲ ਅਤੇ ਪੰਜਾਬ ਵਿੱਚ ਹੋਈ ਤੇਜ਼ ਬਾਰਿਸ਼ ਕਾਰਨ ਹੁਸ਼ਿਆਰਪੁਰ ਦੇ ਭੰਗੀ ਚੋ ਵਿੱਚ ਠਾਠਾ ਮਾਰਦਾ ਪਾਣੀ ਆ ਗਿਆ ।। ਜਿਸ ਤੋਂ ਬਾਅਦ ਜਿੱਥੇ ਇਸ ਪਾਣੀ ਨੂੰ ਦੇਖਣ ਵਾਲੇ ਸੈਂਕੜੇ ਹਜ਼ਾਰਾਂ ਲੋਕਾਂ ਦਾ ਇਸ ਚੋ ਦੇ ਕਿਨਾਰਿਆਂ ਤੇ ਤਾਂਤਾ ਲੱਗ ਗਿਆ ਉੱਥੇ ਹੀ ਕਈ ਥਾਈ ਇਸ ਬਰਸਾਤ ਕਾਰਨ ਆਏ ਪਾਣੀ ਦੇ ਵਹਾ ਤੋਂ ਬਾਅਦ ਤਬਾਹੀ ਦਾ ਮੰਜ਼ਰ ਵੀ ਦੇਖਣ ਨੂੰ ਮਿਲਿਆ।
ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਸੀ ਗੁਲਾਮ ਹੁਸੈਨ ‘ਚ ਬਰਸਾਤ ਤੋਂ ਬਾਅਦ ਤੇਜ਼ ਪਾਣੀ ਆਇਆ ਵੀ ਅਤੇ ਚਲਿਆ ਵੀ ਗਿਆ ਪਰ ਪਿੱਛੇ ਛੱਡ ਗਿਆ ਤਬਾਹੀ। ਸਿੱਧੇ ਰਸਤੇ ਉੱਪਰ ਬਣੇ ਕਾਜਵੇ ਨੂੰ ਪਾਣੀ ਆਪਣੇ ਨਾਲ ਬਹਾ ਕੇ ਲੈ ਗਿਆ । ਜਿਸ ਤੋਂ ਬਾਅਦ ਇਸ ਪਿੰਡ ਦਾ ਹੁਸ਼ਿਆਰਪੁਰ ਨਾਲ ਸਿੱਧਾ ਅਤੇ ਨੇੜੇ ਦਾ ਸੰਪਰਕ ਟੁੱਟ ਗਿਆ।
ਪਿੰਡ ਦੇ ਮੋਹਤਬਰਾਂ ਅਤੇ ਲੋਕਾਂ ਨੇ ਦੱਸਿਆ ਕਿ ਹੁਣ ਉਹਨਾਂ ਨੂੰ ਰਸਤਾ ਬਦਲ ਕੇ ਜਾਣਾ ਪੈ ਰਿਹਾ ਹੈ ਜਿਸ ਕਾਰਨ ਉਹਨਾਂ ਨੂੰ ਜਿੱਥੇ ਲੰਬਾ ਸਫਰ ਕਰਨਾ ਪੈ ਰਿਹਾ ਹੈ। ਉੱਥੇ ਹੀ ਹੋਰ ਛੋਟੀਆਂ ਲਿੰਕ ਮਾਰਗਾਂ ਦੀ ਹਾਲਤ ਵੀ ਬਰਸਾਤ ਕਾਰਨ ਬਦ ਤੋਂ ਬਦਤਰ ਹੋ ਚੁੱਕੀ ।। ਇਨਾ ਹੀ ਨਹੀਂ ਲੋਕਾਂ ਨੇ ਦੱਸਿਆ ਕਿ ਇਹ ਰਸਤਾ ਮੁੱਖ ਹੋਣ ਕਾਰਨ ਸੁਰੱਖਿਆ ਦੇ ਲਿਹਾਜ਼ ਨਾਲ ਵੀ ਇਹ ਰਸਤਾ ਹਰ ਕੋਈ ਆਵਾਜ ਦੇ ਲਈ ਵਰਤਦਾ ਸੀ ਅਤੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਇੱਥੋਂ ਲੰਘਦੇ ਸਨ ।। ਲੋਕਾਂ ਨੇ ਦੱਸਿਆ ਕਿ ਜਿੱਥੇ ਹੋਰ ਲਿੰਕ ਮਾਰਗ ਖਸਤਾ ਹਾਲਤ ਵਿੱਚ ਨੇ ਉੱਥੇ ਹੀ ਉਨਾਂ ਮਾਰਗਾਂ ਦੀ ਵਰਤੋਂ ਕਰਨਾ ਵੀ ਖਤਰਨਾਕ ਹੈ ਕਿਉਂਕਿ ਆਏ ਦਿਨ ਉੱਥੇ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ।
ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਇਸ ਕਾਜਵੇ ਦੇ ਸਥਾਈ ਹੱਲ ਨੂੰ ਲੈ ਕੇ ਅਪੀਲ ਕਰਦਿਆਂ ਕਿਹਾ ਕਿ ਇਸ ਥਾਂ ਤੇ ਜਾਂ ਤਾਂ ਪੁੱਲ ਬਣੇ ਜਾਂ ਫਿਰ ਇਸਦਾ ਕੋਈ ਹੋਰ ਠੋਸ ਸਥਾਈ ਹੱਲ ਤੁਰੰਤ ਕੀਤਾ ਜਾਵੇ ।।