AI ਵੱਲੋਂ ਸਿੱਖ ਸਨਮਾਨ ‘ਤੇ ਹਮਲਾ? ਸਾਬਕਾ PM ਡਾ. ਮਨਮੋਹਨ ਸਿੰਘ ਦੀ ਬਿਨਾ ਦਸਤਾਰ ਦੀ ਤਸਵੀਰ AI ਨੇ ਕੀਤੀ ਜਾਰੀ

AI Controversy: ਸੋਸ਼ਲ ਮੀਡੀਆ ‘ਤੇ ਇੱਕ ਐਸੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬਿਨਾਂ ਦਸਤਾਰ ਦੇ ਦਰਸਾਇਆ ਗਿਆ ਹੈ। ਇਹ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਦੱਸ ਰਹੀ ਹੈ। ਇਸ ਤਸਵੀਰ ਨੇ ਨਾ ਸਿਰਫ਼ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਸਗੋਂ ਰਾਜਨੀਤਕ ਪੱਧਰ ‘ਤੇ […]
Khushi
By : Updated On: 15 Aug 2025 13:21:PM
AI ਵੱਲੋਂ ਸਿੱਖ ਸਨਮਾਨ ‘ਤੇ ਹਮਲਾ? ਸਾਬਕਾ PM ਡਾ. ਮਨਮੋਹਨ ਸਿੰਘ ਦੀ ਬਿਨਾ ਦਸਤਾਰ ਦੀ ਤਸਵੀਰ AI ਨੇ ਕੀਤੀ ਜਾਰੀ

AI Controversy: ਸੋਸ਼ਲ ਮੀਡੀਆ ‘ਤੇ ਇੱਕ ਐਸੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬਿਨਾਂ ਦਸਤਾਰ ਦੇ ਦਰਸਾਇਆ ਗਿਆ ਹੈ। ਇਹ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਦੱਸ ਰਹੀ ਹੈ। ਇਸ ਤਸਵੀਰ ਨੇ ਨਾ ਸਿਰਫ਼ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਸਗੋਂ ਰਾਜਨੀਤਕ ਪੱਧਰ ‘ਤੇ ਵੀ ਵਿਰੋਧ ਦੀ ਲਹਿਰ ਚੱਲ ਪਈ ਹੈ।

ਕਾਂਗਰਸ ਦੀ ਤਿੱਖੀ ਨਿੰਦਾ: “ਸਿੱਖ ਅਸਥਾਵਾਂ ਨਾਲ ਖੇਡ ਸਹਿਣਯੋਗ ਨਹੀਂ”

ਪੰਜਾਬ ਕਾਂਗਰਸ ਦੇ ਬੁਲਾਰੇ ਜਸਕਰਨ ਸਿੰਘ ਕਾਹਲੋਂ ਨੇ ਇਸ ਮਾਮਲੇ ‘ਤੇ ਕਹਿਆ ਕਿ ਇਹ ਸਿਰਫ਼ ਮਨਮੋਹਨ ਸਿੰਘ ਦੇ ਨਹੀਂ, ਸਗੋਂ ਸੰਪੂਰਨ ਸਿੱਖ ਕੌਮ ਦੇ ਸਨਮਾਨ ਨਾਲ ਖਿਲਵਾਰ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਤਸਵੀਰ ਕਿਸੇ ਸਾਜ਼ਿਸ਼ ਤਹਿਤ ਜਾਂ ਜਾਣਬੁੱਝ ਕੇ ਫੈਲਾਈ ਗਈ ਅਤੇ ਇਸਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ।

AI ਦੀ ਅਣਮਰੀਯਾਦਾ ਵਰਤੋਂ ਤੇ ਸਵਾਲ: SGPC ਤੇ ਧਾਰਮਿਕ ਜਥੇਬੰਦੀਆਂ ਵੀ ਹੋਈਆਂ ਸਖ਼ਤ

ਇਹ ਮਾਮਲਾ AI ਦੇ ਅਣਨਿਯੰਤਰਿਤ ਅਤੇ ਗਲਤ ਵਰਤੋਂ ਉੱਤੇ ਵੀ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਇਹ ਪਹਿਲਾ ਮਾਮਲਾ ਨਹੀਂ ਜਦੋਂ ਧਾਰਮਿਕ ਜਾਂ ਰਾਜਨੀਤਿਕ ਹਸਤੀਆਂ ਦੀ ਤਸਵੀਰ ਨੂੰ ਗਲਤ ਢੰਗ ਨਾਲ ਤਿਆਰ ਕੀਤਾ ਗਿਆ ਹੋਵੇ। SGPC ਵੱਲੋਂ ਵੀ ਪਿਛਲੇ ਦਿਨੀਂ ਐਸੇ AI ਪਲੇਟਫਾਰਮਾਂ ਖਿਲਾਫ਼ ਅਧਿਕਾਰਤ ਰੋਸ ਜਤਾਇਆ ਗਿਆ ਸੀ।

Read Latest News and Breaking News at Daily Post TV, Browse for more News

Ad
Ad