Ambala Firing ;- ਅੰਬਾਲਾ ਵਿੱਚ ਅੱਜ ਦੋ ਧਿਰਾਂ ਵਿਚਕਾਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਅੰਬਾਲਾ ਛਾਉਣੀ ਦੀ ਖਟੀਕ ਮੰਡੀ ਦਾ ਅਮਨ ਅੱਜ ਅਦਾਲਤ ਵਿੱਚ ਪੇਸ਼ ਹੋਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਕੋਲ ਪੈਸੇ ਸਨ ਜੋ ਉਹ ਅਦਾਲਤ ਵਿੱਚ ਲੈ ਜਾ ਰਿਹਾ ਸੀ ਇਸ ਵਿਚ ਹੀ ਦੋ-ਚਾਰ ਮੁੰਡੇ ਕਾਲੇ ਰੰਗ ਦੀ ਸਕਾਰਪੀਓ ‘ਤੇ ਆਏ ਅਤੇ ਗੇਟ ਕੋਲ ਖੜ੍ਹੇ ਅਮਨ ‘ਤੇ ਆਪਸੀ ਦੁਸ਼ਮਣੀ ਕਾਰਨ ਹਵਾ ਵਿੱਚ ਗੋਲੀਆ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਮੌਕੇ ‘ਤੇ ਫਰਾਰ ਗਏ। ਸਿਟੀ ਪੁਲਿਸ ਸਟੇਸ਼ਨ ਦੇ ਡੀਐਸਪੀ ਰਜਤ ਗੋਲੀਆ ਨੇ ਮੋਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਦੋਵਾਂ ਧੀਰਾਂ ਦੀ ਆਪਸ ’ਚ ਪੁਰਾਣੀ ਦੁਸ਼ਮਣੀ ਸੀ। ਫ਼ਿਲਹਾਲ ਮੌਕੇ ਤੋਂ ਦੋ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਅਤੇ ਜਾਂਚ ਜਾਰੀ ਹੈ।

12000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਵੱਲੋਂ ਕਾਬੂ
ਚੰਡੀਗੜ੍ਹ- ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਲਗਾਤਾਰ ਚੱਲ ਰਹੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਦਰ ਸੰਗਰੂਰ ਵਿਖੇ ਤਾਇਨਾਤ ਇੱਕ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਜਗਤਾਰ ਸਿੰਘ ਨੂੰ 12,000 ਰੁਪਏ ਰਿਸ਼ਵਤ ਲੈੰਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ...