America Visa Fees Hiked: ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰਨ ਦੇ ਚਾਹਵਾਨ ਭਾਰਤੀਆਂ ਨੂੰ ਵੱਡਾ ਝਟਕਾ ਲੱਗਾ ਹੈ। ਕਿਉਂਕਿ ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰਨਾ ਹੋਰ ਮਹਿੰਗਾ ਹੋ ਗਿਆ ਹੈ। ਹੁਣ ਤੁਹਾਨੂੰ ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰਨ ਲਈ ਵਾਧੂ ਪੈਸੇ ਦੇਣੇ ਪੈਣਗੇ।
US visa gets Expensive: ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰਨਾ ਹੋਰ ਮਹਿੰਗਾ ਹੋ ਗਿਆ ਹੈ। ਟਰੰਪ ਸਰਕਾਰ ਨੇ ਸਾਰੇ ਗੈਰ-ਪ੍ਰਵਾਸੀ ਵੀਜ਼ਿਆਂ ਲਈ $250 (21,546 ਰੁਪਏ) ਦੀ ਨਵੀਂ ਵੀਜ਼ਾ ਇੰਟੈਗਰੀ ਫੀਸ ਦੀ ਵਿਵਸਥਾ ਕੀਤੀ ਹੈ, ਜੋ ਕਿ ਮੌਜੂਦਾ ਵੀਜ਼ਾ ਫੀਸ ਨਾਲੋਂ $185 (15,944 ਰੁਪਏ) ਵੱਧ ਹੋਵੇਗੀ। ਇਹ ਵਿਵਸਥਾ ਅਮਰੀਕੀ ਸੰਸਦ ਵਿੱਚ ਹਾਲ ਹੀ ਵਿੱਚ ਪਾਸ ਕੀਤੇ ਗਏ ਵਨ ਬਿਗ ਬਿਊਟੀਫੁੱਲ ਐਕਟ ਦਾ ਹਿੱਸਾ ਹੈ, ਜੋ ਆਉਣ ਵਾਲੇ ਵਿੱਤੀ ਸਾਲ ਤੋਂ ਲਾਗੂ ਹੋਵੇਗਾ।
ਨਵੇਂ ਹੁਕਮਾਂ ਮੁਤਾਬਕ, ਜਿਹੜੇ ਬਿਨੈਕਾਰ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ ਅਤੇ ਸਮੇਂ ਸਿਰ ਅਮਰੀਕਾ ਛੱਡ ਦਿੰਦੇ ਹਨ, ਉਨ੍ਹਾਂ ਨੂੰ ਇਹ ਵਾਧੂ ਫੀਸ ਵਾਪਸ ਕਰ ਦਿੱਤੀ ਜਾਵੇਗੀ। ਇਸ ਫੈਸਲੇ ਦਾ ਅਸਰ ਭਾਰਤ ਸਮੇਤ ਉਨ੍ਹਾਂ ਸਾਰੇ ਦੇਸ਼ਾਂ ‘ਤੇ ਪਵੇਗਾ, ਜਿਨ੍ਹਾਂ ਦੇ ਲੋਕ ਪੜ੍ਹਾਈ, ਨੌਕਰੀ ਜਾਂ ਟੂਰਿਸਟ ਵੀਜ਼ੇ ‘ਤੇ ਅਮਰੀਕਾ ਆਉਂਦੇ ਹਨ।
ਇਸ ਦੇ ਨਾਲ ਹੀ ਅਮਰੀਕਾ ਦੇ ਨਵੇਂ ਆਦੇਸ਼ ਨਾਲ ਲੋਕਾਂ ‘ਤੇ ਆਰਥਿਕ ਬੋਝ ਵੀ ਪਵੇਗਾ। ਨਾਲ ਹੀ ਇਹ ਅਮਰੀਕਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।