Punjab News: ਪੰਜਾਬ ਪੁਲਿਸ ਫਰੀਦਕੋਟ ‘ਚ ਸਮਾਜ ਸੇਵਕ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਿਸ ਨੂੰ ਕੁੱਝ ਸਬੂਤ ਮਿਲੇ ਹਨ, ਜੋ ਖਡੂਰ ਸਾਹਿਬ ਦੇ ਸਾਂਸਦ ਤੇ ਗਰਮਖਿਆਲੀ ਸਮਰਥਕ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਹੋ ਸਕਦੇ ਹਨ।
ਦਰਅਸਲ ਫਰੀਦਕੋਟ ਪੁਲਿਸ ਨੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਦੇ ਕਤਲ ਮਾਮਲੇ ‘ਚ ਡੇਟਿੰਗ ਐਪ ਟਿੰਡਰ ਤੋਂ ਇੱਕ ਅਕਾਊਂਟ ਦੀ ਜਾਣਕਾਰੀ ਮੰਗੀ ਸੀ। ਪੁਲਿਸ ਨੂੰ ਸ਼ੱਕ ਸੀ ਕਿ ਇਹ ਅਕਾਊਂਟ ਸਾਂਸਦ ਅੰਮ੍ਰਿਤਪਾਲ ਸਿੰਘ ਨਾਲ ਜੁੜਿਆ ਹੈ। ਇਸ ਸਬੰਧ ‘ਚ ਟਿੰਡਰ ਵੱਲੋਂ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ। ਹੁਣ ਇਸ ਚੈਟ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਅਸ਼ਲੀਲ ਚੈਟਿੰਗ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਇਹ ਅਕਾਊਂਟ ਅੰਮ੍ਰਿਤਪਾਲ ਸਿੰਘ ਨਾਲ ਜੁੜਿਆ ਹੈ। ਉਸ ਨੇ ਅੰਮ੍ਰਿਤ ਸੰਧੂ ਨਾਮ ਤੋਂ ਆਈਡੀ ਬਣਾਈ ਸੀ ਤੇ ਉਹ ਕੁੜੀਆਂ ਨਾਲ ਅਸ਼ਲੀਲ ਚੈਟ ਕਰਦਾ ਸੀ। ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੇ ਅਜੇ ਤੱਕ ਇਸ ਮਾਮਲੇ ‘ਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਅੰਮ੍ਰਿਤਪਾਲ ਸਿੰਘ ਦੀ ਟੀਮ ਨੇ ਦਿੱਤੀ ਸਫ਼ਾਈ
ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੀ ਟੀਮ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਖਾਰਾ ਦਾ ਕਹਿਣਾ ਹੈ ਕਿ ਇਹ ਚੈਟ ਫੇਕ ਬਣਾਈ ਗਈ ਹੈ।
ਕੀ ਹੈ ਪੂਰਾ ਮਾਮਲਾ?
ਤੁਹਾਨੂੰ ਦੱਸ ਦੇਈਏ ਕਿ ਅਕਤੂਬਰ 2024 ‘ਚ ਸਮਾਜ ਸੇਵਕ ਗੁਰਪ੍ਰੀਤ ਸਿੰਘ ਦਾ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮ੍ਰਿਤਕ ਦਾ ਇੱਕ ਫੇਸਬੁੱਕ ਚੈਨਲ ਸੀ, ਜਿਸ ‘ਚ ਉਹ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਕਈ ਖੁਲਾਸੇ ਕਰ ਚੁੱਕਿਆ ਸੀ।
ਪੁਲਿਸ ਨੂੰ ਇਸ ਮਾਮਲੇ ‘ਚ ਅੰਮ੍ਰਿਤ ਸੰਧੂ ਨਾਮ ਦੇ ਟਿੰਡਰ ਅਕਾਊਂਟ ਦਾ ਪਤਾ ਚੱਲਿਆ ਸੀ, ਜਿਸ ਦਾ ਅੰਮ੍ਰਿਤਪਾਲ ਨਾਲ ਜੁੜੇ ਹੋਣ ਦਾ ਸ਼ੱਕ ਸੀ। ਪੁਲਿਸ ਨੇ ਟਿੰਡਰ ਨੂੰ ਪੱਤਰ ‘ਚ ਕਿਹਾ ਸੀ ਕਿ ਜਾਂਚ ਦੌਰਾਨ ਇਸ ਖਾਤੇ ਦੀ ਪੜਤਾਲ ਏਜੰਸੀ ਨੂੰ ਕੇਸ ਸੁਲਝਾਉਣ ‘ਚ ਮਦਦ ਕਰ ਸਕਦੀ ਹੈ।