ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ, ਬੜਾ ਹਨੁਮਾਨ ਮੰਦਰ ਵਿਖੇ ਲੱਗੀਆਂ ਰੌਣਕਾਂ, ਵੇਖੋ ਦਿਲਚਸਪ ਤਸਵੀਰਾਂ
Shri Durgiana Temple Langur Mela; ਵਿਸ਼ਵ ਪ੍ਰਸਿੱਧ ਸ਼੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਅੱਸੂ ਦੇ ਨਵਰਾਤਰਿਆਂ ਵਿੱਚ ਲੰਗੂਰ ਮੇਲਾ ਲੱਗਦਾ ਹੈ। ਇਸ ਦੌਰਾਨ ਸ੍ਰੀ ਬੜਾ ਹਨੁਮਾਨ ਮੰਦਰ ਵਿਖੇ ਇੱਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਜੋ ਦੁਨੀਆ ਭਰ ਵਿੱਚ ਕਿਤੇ ਹੋਰ ਨਹੀਂ ਵੇਖਣ ਨੂੰ ਮਿਲਦਾ, ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ […]
By :
Jaspreet Singh
Published: 23 Sep 2025 08:15:AM
Shri Durgiana Temple Langur Mela; ਵਿਸ਼ਵ ਪ੍ਰਸਿੱਧ ਸ਼੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਅੱਸੂ ਦੇ ਨਵਰਾਤਰਿਆਂ ਵਿੱਚ ਲੰਗੂਰ ਮੇਲਾ ਲੱਗਦਾ ਹੈ।

ਇਸ ਦੌਰਾਨ ਸ੍ਰੀ ਬੜਾ ਹਨੁਮਾਨ ਮੰਦਰ ਵਿਖੇ ਇੱਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਜੋ ਦੁਨੀਆ ਭਰ ਵਿੱਚ ਕਿਤੇ ਹੋਰ ਨਹੀਂ ਵੇਖਣ ਨੂੰ ਮਿਲਦਾ, ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ਼੍ਰੀ ਹਨੁਮਾਨ ਜੀ ਦਾ ਆਸ਼ੀਰਵਾਦ ਲੈਣ ਪਹੁੰਚਦੇ ਹਨ।

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੰਗੂਰ ਬਣੇ ਹੋਏ ਹਨ।

ਅੰਮ੍ਰਿਤਸਰ ਵਿੱਚ ਲੱਗਣ ਵਾਲੇ ਇਸ ਸਲਾਨਾ ਮੇਲੇ ਚ ਕਈ ਲੋਕ ਦੇਸ਼ ਵਿਦੇਸ਼ ਤੋਂ ਆ ਕੇ ਆਪਣੇ ਬੱਚਿਆਂ ਨੂੰ ਇੱਥੇ ਲੰਗੂਰ ਬਣਾਉਂਦੇ ਹਨ ਅਤੇ ਆਪਣੀ ਸੁੱਖਣਾ ਨੂੰ ਪੂਰਾ ਕਰਦੇ ਹਨ।

ਰਾਤ ਦੇ ਵੇਲੇ ਇਸ ਮੰਦਰ ਦੇ ਵਿੱਚ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਦਾ ਹੈ,

ਢੋਲ ਦੀ ਤਾਪ ਤੇ ਨੱਚਦੇ ਹੋਏ ਲੰਗੂਰ ਭਗਵਾਨ ਸ੍ਰੀ ਹਨੂਮਾਨ ਜੀ ਦੇ ਮੰਦਰ ਵਿਖੇ ਪਹੁੰਚਦੇ ਹਨ ਅਤੇ ਨਤਮਸਤਕ ਹੁੰਦੇ ਹਨ