ਬ੍ਰਿਟਿਸ਼ King Charles III ਦੇ ਛੋਟੇ ਭਰਾ ਐਂਡਰਿਊ ਮਾਊਂਟਬੈਟਨ ਨੂੰ ਐਪਸਟਾਈਨ ਫਾਈਲਾਂ ਵਿੱਚ ਨਾਮ ਆਉਣ ਤੋਂ ਬਾਅਦ ਕੀਤਾ ਗਿਆ ਗ੍ਰਿਫਤਾਰ
ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਦੇ ਛੋਟੇ ਭਰਾ ਸਾਬਕਾ ਪ੍ਰਿੰਸ ਐਂਡਰਿਊ ਮਾਊਂਟਬੈਟਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦਾ ਨਾਮ ਹਾਲ ਹੀ ਵਿੱਚ ਅਮਰੀਕਾ ਦੇ ਐਪਸਟਾਈਨ ਫਾਈਲਾਂ ਵਿੱਚ ਸਾਹਮਣੇ ਆਇਆ ਸੀ, ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਬ੍ਰਿਟਿਸ਼ ਪੁਲਿਸ ਨੇ ਉਨ੍ਹਾਂ ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਬੀਬੀਸੀ ਦੇ ਅਨੁਸਾਰ ਐਂਡਰਿਊ ਵਿਰੁੱਧ ਪਿਛਲੇ ਹਫ਼ਤੇ ਥੇਮਸ ਵੈਲੀ ਪੁਲਿਸ ਕੋਲ ਸ਼ਕਤੀ ਦੀ ਦੁਰਵਰਤੋਂ ਲਈ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇੱਕ ਰਾਜਸ਼ਾਹੀ ਵਿਰੋਧੀ ਕਾਰਕੁਨ ਨੇ ਐਪਸਟਾਈਨ ਨਾਲ ਵਪਾਰਕ ਦਸਤਾਵੇਜ਼ ਸਾਂਝੇ ਕਰਨ ਦੇ ਦੋਸ਼ ਲੱਗਣ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਸੀ। ਨਿਯਮਾਂ ਦੇ ਤਹਿਤ, ਵਪਾਰ ਰਾਜਦੂਤਾਂ ਨੂੰ ਆਪਣੇ ਯਾਤਰਾ ਵੇਰਵਿਆਂ ਨੂੰ ਗੁਪਤ ਰੱਖਣ ਦੀ ਲੋੜ ਹੁੰਦੀ ਹੈ, ਭਾਵੇਂ ਉਹ ਹੁਣ ਉਸ ਅਹੁਦੇ ‘ਤੇ ਨਾ ਹੋਣ।
ਥੇਮਸ ਵੈਲੀ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਅਪਰਾਧਿਕ ਜਾਂਚ ਸ਼ੁਰੂ ਕਰਨ ਬਾਰੇ ਕਾਨੂੰਨੀ ਪ੍ਰਤੀਨਿਧੀਆਂ ਨਾਲ ਚਰਚਾ ਕਰ ਰਹੇ ਹਨ। ਲੰਡਨ ਟਾਈਮਜ਼ ਦੇ ਅਨੁਸਾਰ, 2010 ਤੋਂ 2015 ਤੱਕ ਵਪਾਰ ਬੋਰਡ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਣ ਵਾਲੇ ਵਿੰਸ ਕੇਬਲ ਨੇ ਐਂਡਰਿਊ ‘ਤੇ ਵਪਾਰ ਰਾਜਦੂਤ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।