ਪੰਜਾਬ ‘ਚ ਫਿਰ ਹੋਈ ਤਾੜ-ਤਾੜ, ਪੁਲਿਸ ਤੇ ਮੁਲਜ਼ਮ ਵਿਚਾਲੇ ਹੋਇਆ ਮੁਕਾਬਲਾ, ਲੱਤ ‘ਚ ਗੋਲੀ ਲੱਗਣ ਕਾਰਨ ਜ਼ਖਮੀ
Khamano police encounter; ਖਮਾਣੋਂ ਪੁਲਿਸ ਤੇ ਰਾਣਵਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਰਿਕਵਰੀ ਲਈ ਇਕ ਪੁਰਾਣੇ ਕੋਠੇ ‘ਚ ਇਕ ਸ਼ੂਟਰ ਨੂੰ ਜਿਵੇਂ ਹੀ ਪੁਲਿਸ ਲੈ ਕੇ ਗਈ ਤਾਂ ਸ਼ੂਟਰ ਨੇ 32 ਬੋਰ ਦਾ ਪਿਸਟਲ ਕੱਢ ਕੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ। ਸਿੱਟੇ ਵੱਜੋਂ ਖਮਾਣੋ ਦੇ ਐਸ.ਐਚ.ਓ ਨੇ ਆਪਣੇ ਬਚਾ ਲਈ ਤੇ ਐਸਐਚ ਓ ਵੱਲੋਂ ਜਵਾਬੀ ਚਲਾਈਆਂ ਗਈਆਂ ਗੋਲੀਆਂ ਨਾਲ ਸ਼ੂਟਰ ਦੇ ਲੱਤ ਚ ਗੋਲੀਆਂ ਲੱਗਣ ਕਾਰਨ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਖਮਾਣੋ ਵਿਖੇ ਭਰਤੀ ਕਰਵਾਇਆ ਗਿਆ।
ਜ਼ਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਜਨਵਰੀ ਖਮਾਣੋਂ ਦੇ ਵਪਾਰੀ ਦੇ ਘਰ ਦੇ ਬਾਹਰ ਉਕਤ ਨੌਜਵਾਨ ਨੇ ਗੋਲੀਆਂ ਚਲਾਈਆਂ ਇਸ ਦੌਰਾਨ ਕੋਈ ਵੀ ਵਿਅਕਤੀ ਜਖਮੀ ਨਹੀਂ ਹੋਇਆ ਸੀ ਪ੍ਰੰਤੂ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਦਿਨ ਤੋਂ ਲਗਾਤਾਰ ਐਸ.ਪੀ ਜਸਕੀਰਤ ਸਿੰਘ,ਡੀ.ਐਸ.ਪੀ ਖਮਾਣੋ ਗੁਰਮੀਤ ਸਿੰਘ ਤੇ ਐਸ.ਐਚ.ਓ ਖਮਾਣੋ ਸੀ.ਆਈ.ਸਟਾਫ ਦੇ ਸਹਿਯੋਗ ਨਾਲ ਟੀਮ ਲਗਾਤਾਰ ਕੰਮ ਕਰ ਰਹੀ ਸੀ।
ਜਿਸ ਦੇ ਚਲਦਿਆਂ ਦੋ ਤਿੰਨ ਦਿਨ ਪਹਿਲਾਂ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ। ਜਿਸ ਉਪਰੰਤ ਪੁਲਿਸ ਨੇ ਮੁਕਦਮਾ ਦਰਜ ਕਰਕੇ ਉਕਤ ਵਿਅਕਤੀ ਕੋਲੋਂ ਰਿਮਾਂਡ ਦੌਰਾਨ ਰਿਕਵਰੀ ਕਰਨੀ ਸੀ ਜਿਸ ਨੂੰ ਰਿਕਵਰੀ ਲਈ ਜਿਵੇਂ ਹੀ ਰਣਵਾਂ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਖੇਤਾਂ ਚ ਬਣੇ ਕੋਠੇ ਚ ਲਿਜਾਇਆ ਗਿਆ ਤਾਂ ਉਕਤ ਸ਼ੂਟਰ ਨੇ ਉਸ ਜਗ੍ਹਾ ਤੋਂ 32 ਬੋਰ ਦਾ ਪਿਸਟਲ ਕੱਢ ਕੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਉਪਰੰਤ ਐਸਐਚ ਓ ਸੁਰੇਸ਼ ਕੁਮਾਰ ਤੇ ਪੁਲਿਸ ਪਾਰਟੀ ਨੇ ਆਪਣੇ ਬਚਾ ਲਈ ਉਕਤ ਨੌਜਵਾਨ ਤੇ ਗੋਲੀਆਂ ਚਲਾਈਆਂ ਜਿਸ ਦੌਰਾਨ ਉਕਤ ਨੌਜਵਾਨ ਦੇ ਲੱਤ ਚ ਗੋਲੀਆਂ ਲੱਗੀਆਂ ਤੇ ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਖਮਾਣੋ ਭਰਤੀ ਕਰਵਾਇਆ ਗਿਆ।