Sidhu Moosewala : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਹਥਿਆਰ ਸਪਲਾਈ ਕਰਨ ਵਾਲਾ ਸ਼ਾਹਬਾਜ਼ ਅੰਸਾਰੀ ਲਾਪਤਾ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਹਬਾਜ ਅੰਸਾਰੀ ਨੂੰ 18 ਜੂਨ ਨੂੰ ਅਪਣੀ ਪਤਨੀ ਦੀ ਸਰਜਰੀ ਲਈ ਜਮਾਨਤ ਦਿੱਤੀ ਗਈ ਸੀ। ਇਹ ਜਮਾਨਤ ਉਸ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਸੀ। 18 ਜੁਲਾਈ ਨੂੰ ਉਸ ਨੇ ਜੇਲ ਵਾਪਸ ਜਾਣਾ ਸੀ, ਜਿਸ ਤੋਂ ਪਹਿਲਾਂ ਉਸ ਨੇ ਦਿਤੇ ਗਏ ਨੰਬਰ ਸਵਿਚ ਆਫ਼ ਕਰ ਲਏ ਤੇ ਉਸ ਦਿਨ ਤੋਂ ਸ਼ਾਹਬਾਜ਼ ਅੰਸਾਰੀ ਲਾਪਤਾ ਹੈ।
ਜਾਣਕਾਰੀ ਅਨੁਸਾਰ ਸ਼ਾਹਬਾਜ਼ ਅੰਸਾਰੀ ਲਾਰੈਂਸ ਬਿਸ਼ਨੋਈ ਲਈ ਲੰਬੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈ। ਐਨ.ਆਈ.ਏ. ਵਲੋਂ ਲਗਾਤਾਰ ਸ਼ਾਹਬਾਜ਼ ਦੀ ਤਲਾਸ਼ ਕੀਤੀ ਜਾ ਰਹੀ ਹੈ।