Banner
Banner

Amritsar ‘ਚ ਫੈਕਟਰੀ ‘ਚੋਂ ਮਿਲਿਆ ਗਊ ਮਾਸ, ਹਿੰਦੂ ਸੰਗਠਨਾਂ ਨਾਲ ਪੁਲਿਸ ਨੇ ਤੁਰੰਤ ਮਾਰੀ ਰੇਡ

165 ਡੱਬਿਆਂ ‘ਚ ਬੰਦ ਸੀ ਗਊ ਮਾਸ, 5 ਆਰੋਪੀ ਕਾਬੂ, ਕੁਝ ਮੌਕੇ ਤੋਂ ਫਰਾਰ Latest News: ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਦੇ ਅਧੀਨ ਇੱਕ ਫੈਕਟਰੀ ਵਿੱਚ ਗਊ ਮਾਸ ਰੱਖੇ ਹੋਣ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਤੁਰੰਤ ਰੇਡ ਕਰਕੇ ਵੱਡੀ ਕਾਰਵਾਈ ਕੀਤੀ। ਜਾਣਕਾਰੀ ਮੁਤਾਬਕ, ਗਊ ਰਕਸ਼ਕ ਦਲ ਨੇ ਪੁਲਿਸ ਨੂੰ ਫ਼ੋਨ ਕਰਕੇ ਇਸ ਗੰਭੀਰ ਮਾਮਲੇ ਦੀ […]
Khushi
By : Updated On: 12 Jul 2025 17:01:PM
Amritsar ‘ਚ ਫੈਕਟਰੀ ‘ਚੋਂ ਮਿਲਿਆ ਗਊ ਮਾਸ, ਹਿੰਦੂ ਸੰਗਠਨਾਂ ਨਾਲ ਪੁਲਿਸ ਨੇ ਤੁਰੰਤ ਮਾਰੀ ਰੇਡ

165 ਡੱਬਿਆਂ ‘ਚ ਬੰਦ ਸੀ ਗਊ ਮਾਸ, 5 ਆਰੋਪੀ ਕਾਬੂ, ਕੁਝ ਮੌਕੇ ਤੋਂ ਫਰਾਰ

Latest News: ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਦੇ ਅਧੀਨ ਇੱਕ ਫੈਕਟਰੀ ਵਿੱਚ ਗਊ ਮਾਸ ਰੱਖੇ ਹੋਣ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਤੁਰੰਤ ਰੇਡ ਕਰਕੇ ਵੱਡੀ ਕਾਰਵਾਈ ਕੀਤੀ। ਜਾਣਕਾਰੀ ਮੁਤਾਬਕ, ਗਊ ਰਕਸ਼ਕ ਦਲ ਨੇ ਪੁਲਿਸ ਨੂੰ ਫ਼ੋਨ ਕਰਕੇ ਇਸ ਗੰਭੀਰ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਇਹ ਰਕਸ਼ਕ ਪਿਛਲੇ ਕਈ ਸਾਲਾਂ ਤੋਂ ਗਊਆਂ ਦੀ ਰਕਸ਼ਾ ਲਈ ਕੰਮ ਕਰ ਰਹੇ ਹਨ ਅਤੇ ਕਈ ਸਲਾਟਿੰਗ ਗੈਂਗਾਂ ਖ਼ਿਲਾਫ ਕੇਸ ਵੀ ਦਰਜ ਕਰਵਾ ਚੁੱਕੇ ਹਨ।

ਰਕਸ਼ਕਾਂ ਨੇ ਇਲਜ਼ਾਮ ਲਾਇਆ ਕਿ ਗਊ ਹੱਤਿਆ ਵਰਗੇ ਭਾਰੀ ਜੁਰਮਾਂ ਉੱਤੇ ਸਰਕਾਰਾਂ ਦੀ ਚੁੱਪ ਹਿੰਦੂ ਧਰਮ ਤੇ ਸਨਾਤਨ ਸੰਸਕਾਰਾਂ ਨਾਲ ਖਿਲਵਾਰ ਹੈ। ਗਊ ਰਕਸ਼ਕਾਂ ਦਾ ਕਹਿਣਾ ਹੈ ਕਿ ਹੀ ਗਊ ਹੱਤਿਆ ਤੇ 302 ਵਾਂਗ ਭਾਰੀ ਦਫ਼ਾਵਾਂ ਲੱਗਣੀਆਂ ਚਾਹੀਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਗਊ ਰਕਸ਼ਕਾਂ ਨੂੰ ਸਰਕਾਰੀ ਅਤੇ ਇਨ੍ਹਾਂ ਲਈ ਵੱਖਰਾ ਰੱਖਿਆ ਦਲ ਬਣਾਇਆ ਜਾਵੇ। ਦੂਜੇ ਪਾਸੇ, ਚਾਟੀਵਿੰਡ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਰਨਿੰਗ ਚੈੱਕ ਦੌਰਾਨ ਇਲਾਕੇ ਦੀ ਇੱਕ ਫੈਕਟਰੀ ‘ਚ ਗਊ ਮਾਸ ਰੱਖਣ ਦੀ ਜਾਣਕਾਰੀ ਮਿਲੀ ਸੀ।

ਐਕਸ਼ਨ ਲੈਂਦਿਆਂ ਪੁਲਿਸ ਟੀਮ ਨੇ ਮੌਕੇ ‘ਤੇ ਛਾਪਾ ਮਾਰਿਆ। ਜਦੋਂ ਤਾਲਾ ਤੋੜ ਕੇ ਅੰਦਰ ਜਾਂਚ ਕੀਤੀ ਗਈ, ਤਾਂ ਇਕ ਵੱਡੇ ਰੈਫ੍ਰੀਜਰੇਟਰ ‘ਚੋਂ 165 ਡੱਬੇ ਗਊ ਮਾਸ ਦੇ ਮਿਲੇ। ਇਸ ਦੌਰਾਨ ਮੌਕੇ ਤੋਂ 5 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ, ਜਦਕਿ ਕੁਝ ਲੋਕ ਪੁਲਿਸ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਗਏ। ਪੁਲਿਸ ਵੱਲੋਂ ਰਿਕਵਰ ਕੀਤੇ ਸਮਾਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Read Latest News and Breaking News at Daily Post TV, Browse for more News

Ad
Ad