ਭਾਰਤ ‘ਚ ਬਣੇ iPhones ਦੀ ਵਿਦੇਸ਼ਾਂ ‘ਚ ਧੂਮ, ਟੁੱਟ ਗਏ ਕਈਂ ਰਿਕਾਰਡ

Apple ਦਾ ਘਰੇਲੂ ਉਤਪਾਦਨ ਵੀ ਇਕ ਸਾਲ ‘ਚ ਕਰੀਬ 46 ਫੀਸਦੀ ਵਧਿਆ ਹੈ। ਕੰਪਨੀ ਨੇ ਵਿੱਤੀ ਸਾਲ 2023-24 (FY24) ਵਿੱਚ ਭਾਰਤ ‘ਚ $14 ਬਿਲੀਅਨ ਦੇ ਆਈਫੋਨ ਦਾ ਨਿਰਮਾਣ ਕੀਤਾ, ਜਿਸ ਚੋਂ $10 ਬਿਲੀਅਨ ਤੋਂ ਵੱਧ ਮੁੱਲ ਦੇ ਫੋਨ ਨਿਰਯਾਤ ਕੀਤੇ ਗਏ। Apple iPhone Export: ਪ੍ਰੀਮੀਅਮ ਸਮਾਰਟਫ਼ੋਨਸ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਸੈਗਮੈਂਟ ‘ਚ […]
ਮਨਵੀਰ ਰੰਧਾਵਾ
By : Updated On: 10 Feb 2025 14:38:PM
ਭਾਰਤ ‘ਚ ਬਣੇ iPhones ਦੀ ਵਿਦੇਸ਼ਾਂ ‘ਚ ਧੂਮ, ਟੁੱਟ ਗਏ ਕਈਂ ਰਿਕਾਰਡ
Apple ਦਾ ਘਰੇਲੂ ਉਤਪਾਦਨ ਵੀ ਇਕ ਸਾਲ ‘ਚ ਕਰੀਬ 46 ਫੀਸਦੀ ਵਧਿਆ ਹੈ। ਕੰਪਨੀ ਨੇ ਵਿੱਤੀ ਸਾਲ 2023-24 (FY24) ਵਿੱਚ ਭਾਰਤ ‘ਚ $14 ਬਿਲੀਅਨ ਦੇ ਆਈਫੋਨ ਦਾ ਨਿਰਮਾਣ ਕੀਤਾ, ਜਿਸ ਚੋਂ $10 ਬਿਲੀਅਨ ਤੋਂ ਵੱਧ ਮੁੱਲ ਦੇ ਫੋਨ ਨਿਰਯਾਤ ਕੀਤੇ ਗਏ।

Apple iPhone Export: ਪ੍ਰੀਮੀਅਮ ਸਮਾਰਟਫ਼ੋਨਸ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਸੈਗਮੈਂਟ ‘ਚ ਲੋਕ ਐਪਲ ਅਤੇ ਸੈਮਸੰਗ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ। ਐਪਲ ਨੇ ਕੈਲੰਡਰ ਸਾਲ 2024 ਵਿੱਚ ਭਾਰਤ ਤੋਂ ਆਈਫੋਨ ਬਰਾਮਦ ਵਿੱਚ ਰਿਕਾਰਡ ਤੋੜ ਦਿੱਤੇ ਹਨ। ਕੰਪਨੀ ਨੇ ਪਿਛਲੇ ਸਾਲ 1 ਲੱਖ ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।

ਉਦਯੋਗ ਦੇ ਮਾਹਰਾਂ ਮੁਤਾਬਕ, ਤਕਨੀਕੀ ਦਿੱਗਜ ਨੇ ਪਿਛਲੇ ਸਾਲ 12 ਬਿਲੀਅਨ ਡਾਲਰ ਜਾਂ ਲਗਭਗ 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਆਈਫੋਨ ਬਰਾਮਦ ਕੀਤੇ, ਜੋ ਕਿ 2023 ਦੇ ਮੁਕਾਬਲੇ 40 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ।

Apple ਦੇ ਪ੍ਰੋ ਮਾਡਲਾਂ ਦੀ ਸਭ ਤੋਂ ਵੱਧ ਮੰਗ

ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਦਾ ਸਮਾਰਟਫੋਨ ਬਾਜ਼ਾਰ 2025 ਤੱਕ 50 ਬਿਲੀਅਨ ਡਾਲਰ ਯਾਨੀ ਲਗਪਗ 4.15 ਲੱਖ ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ। ਕਾਊਂਟਰਪੁਆਇੰਟ ਦੇ ‘ਇੰਡੀਆ ਸਮਾਰਟਫ਼ੋਨ ਆਉਟਲੁੱਕ’ ਦੀ ਮੰਨਿਏ ਤਾਂ ਸਾਲ 2024 ਵਿੱਚ, ਭਾਰਤੀ ਸਮਾਰਟਫੋਨ ਬਾਜ਼ਾਰ ਦੀ ਔਸਤ ਪ੍ਰਚੂਨ ਵਿਕਰੀ ਕੀਮਤ ਜਾਂ ਏਐਸਪੀ ਪਹਿਲੀ ਵਾਰ 300 ਡਾਲਰ ਯਾਨੀ ਲਗਭਗ 25,000 ਰੁਪਏ ਦੇ ਅੰਕੜੇ ਨੂੰ ਪਾਰ ਕਰ ਸਕਦੀ ਹੈ।

ਐਪਲ ਇਸ ਬਦਲਾਅ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ ਅਤੇ ਆਈਫੋਨ ਦੇ ਪ੍ਰੋ ਮਾਡਲਾਂ ਦੀ ਮੰਗ ਬਹੁਤ ਜ਼ਿਆਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਥਾਨਕ ਨਿਰਮਾਣ ਅਤੇ ਹਾਲ ਹੀ ‘ਚ ਕੀਮਤਾਂ ‘ਚ ਕਟੌਤੀ ਕਾਰਨ ਐਪਲ ਦੀ ਵਿਕਰੀ ਹੋਰ ਵਧੀ ਹੈ।

1.75 ਲੱਖ ਨਵੀਆਂ ਨੌਕਰੀਆਂ

Apple ਦਾ ਘਰੇਲੂ ਉਤਪਾਦਨ ਵੀ ਇਕ ਸਾਲ ‘ਚ ਕਰੀਬ 46 ਫੀਸਦੀ ਵਧਿਆ ਹੈ। ਕੰਪਨੀ ਨੇ ਵਿੱਤੀ ਸਾਲ 2023-24 (FY24) ਵਿੱਚ ਭਾਰਤ ‘ਚ $14 ਬਿਲੀਅਨ ਦੇ ਆਈਫੋਨ ਦਾ ਨਿਰਮਾਣ ਕੀਤਾ, ਜਿਸ ਚੋਂ $10 ਬਿਲੀਅਨ ਤੋਂ ਵੱਧ ਮੁੱਲ ਦੇ ਫੋਨ ਨਿਰਯਾਤ ਕੀਤੇ ਗਏ। ਭਾਰਤ ‘ਚ ਐਪਲ ਦੇ ਵਧਦੇ ਕਾਰੋਬਾਰ ਦਾ ਸਿੱਧਾ ਅਸਰ ਰੋਜ਼ਗਾਰ ‘ਤੇ ਦੇਖਣ ਨੂੰ ਮਿਲਿਆ ਹੈ। ਕੰਪਨੀ ਦੇ ਈਕੋਸਿਸਟਮ ਨੇ ਪਿਛਲੇ ਚਾਰ ਸਾਲਾਂ ਵਿੱਚ 1.75 ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਹਨ, ਜਿਨ੍ਹਾਂ ਵਿੱਚ 72 ਪ੍ਰਤੀਸ਼ਤ ਤੋਂ ਵੱਧ ਔਰਤਾਂ ਹਨ।

ਐਪਲ ਲਈ 2024 ਸਭ ਤੋਂ ਖਾਸ ਸਾਲ

ਐਪਲ ਲਈ 2024 ਹੁਣ ਤੱਕ ਦਾ ਸਭ ਤੋਂ ਖਾਸ ਸਾਲ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੀਮੀਅਮ ਸਮਾਰਟਫ਼ੋਨਸ ਦੀ ਵੱਧਦੀ ਮੰਗ, PLI ਸਕੀਮ ਅਤੇ ਕੰਪਨੀ ਦੇ ਹਮਲਾਵਰ ਪ੍ਰਚੂਨ ਵਿਸਤਾਰ ਨੇ ਭਾਰਤ ਵਿੱਚ ਇਸ ਦੇ ਵਿਕਾਸ ਨੂੰ ਹੋਰ ਤੇਜ਼ ਕੀਤਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਐਪਲ ਨੇ ਨੌਜਵਾਨਾਂ ਵਿੱਚ ਪ੍ਰਸਿੱਧੀ, ਮਜ਼ਬੂਤ ​​ਉਪਭੋਗਤਾ ਸੰਪਰਕ, ਨਿਰਮਾਣ ਵਿਸਤਾਰ ਅਤੇ ਹਮਲਾਵਰ ਮਾਰਕੀਟਿੰਗ ਮੁਹਿੰਮਾਂ ਰਾਹੀਂ ਭਾਰਤ ਵਿੱਚ ਆਪਣੀ ਮਾਰਕੀਟ ਹਿੱਸੇਦਾਰੀ ਨੂੰ ਵਧਾਇਆ ਹੈ। ਭਾਰਤ ਵਿੱਚ ਪ੍ਰੀਮੀਅਮ ਸਮਾਰਟਫ਼ੋਨਸ ਦੀ ਵੱਧਦੀ ਮੰਗ ਅਤੇ ਆਸਾਨ ਵਿੱਤੀ ਵਿਕਲਪਾਂ ਨੇ ਇਸ ਖੇਤਰ ਵਿੱਚ ਐਪਲ ਦੀ ਸਫਲਤਾ ਨੂੰ ਹੋਰ ਮਜ਼ਬੂਤ ​​ਕੀਤਾ ਹੈ।

also read ;- ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗਣ ਵਾਲਿਆਂ ਖਿਲਾਫ਼ ਹੁਣ ਹੋਵੇਗੀ ਸਖ਼ਤੀ, ਪੰਜਾਬ ‘ਚ ਸਿਰਫ਼ 212 ਇਮੀਗ੍ਰੇਸ਼ਨ ਏਜੰਟ ਰਜਿਸਟਰਡ

Read Latest News and Breaking News at Daily Post TV, Browse for more News

Ad
Ad