Apple ਨੇ ਵੱਡੀ ਕਾਰਵਾਈ ਕਰਦਿਆਂ 1.35 ਲੱਖ ਐਪਸ ਨੂੰ App Store ਤੋਂ ਹਟਾਇਆ

Apple takes major action ;- ਐਪਲ ਨੇ ਆਪਣੇ ਐਪ ਸਟੋਰ ਤੋਂ 1.35 ਲੱਖ ਤੋਂ ਜਿਆਦਾ ਐਪਸ ਨੂੰ ਹਟਾ ਦਿੱਤਾ ਹੈ ਤਾਂ ਜੋ ਯੂਰਪੀ ਸੰਘ (EU) ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ ਅਤੇ ਟ੍ਰਾਂਸਪੇਰੇਂਸੀ ਨੂੰ ਵਧਾਇਆ ਜਾ ਸਕੇ। ਇਹ ਐਪਸ ਟਰੇਡਰ ਜਾਣਕਾਰੀ ਪ੍ਰਦਾਨ ਕਰਨ ਵਿੱਚ ਨਾਕਾਮ ਰਹੀਆਂ, ਜਿਸ ਕਾਰਨ ਐਪਲ ਨੂੰ ਇਹ ਸਖ਼ਤ ਕਾਰਵਾਈ ਕਰਨੀ […]
ਮਨਵੀਰ ਰੰਧਾਵਾ
By : Updated On: 22 Feb 2025 17:50:PM
Apple ਨੇ ਵੱਡੀ ਕਾਰਵਾਈ ਕਰਦਿਆਂ 1.35 ਲੱਖ ਐਪਸ ਨੂੰ App Store ਤੋਂ ਹਟਾਇਆ

Apple takes major action ;- ਐਪਲ ਨੇ ਆਪਣੇ ਐਪ ਸਟੋਰ ਤੋਂ 1.35 ਲੱਖ ਤੋਂ ਜਿਆਦਾ ਐਪਸ ਨੂੰ ਹਟਾ ਦਿੱਤਾ ਹੈ ਤਾਂ ਜੋ ਯੂਰਪੀ ਸੰਘ (EU) ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ ਅਤੇ ਟ੍ਰਾਂਸਪੇਰੇਂਸੀ ਨੂੰ ਵਧਾਇਆ ਜਾ ਸਕੇ। ਇਹ ਐਪਸ ਟਰੇਡਰ ਜਾਣਕਾਰੀ ਪ੍ਰਦਾਨ ਕਰਨ ਵਿੱਚ ਨਾਕਾਮ ਰਹੀਆਂ, ਜਿਸ ਕਾਰਨ ਐਪਲ ਨੂੰ ਇਹ ਸਖ਼ਤ ਕਾਰਵਾਈ ਕਰਨੀ ਪਈ।

ਡਿਵੈਲਪਰਜ਼ ਨੂੰ 17 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ

ਐਪਲ ਨੇ ਐਪ ਡਿਵੈਲਪਰਜ਼ ਨੂੰ ਟਰੇਡਰ ਜਾਣਕਾਰੀ ਜਮਾ ਕਰਨ ਲਈ 17 ਫਰਵਰੀ ਤੱਕ ਦਾ ਸਮਾਂ ਦਿੱਤਾ ਸੀ। ਕੰਪਨੀ ਨੇ ਕਿਹਾ ਸੀ ਕਿ ਜੇ ਇਸ ਤਰੀਕੇ ਨਾਲ ਜਾਣਕਾਰੀ ਨਹੀਂ ਮਿਲੀ ਤਾਂ ਐਪਸ ਨੂੰ ਬੈਨ ਕਰ ਦਿੱਤਾ ਜਾਵੇਗਾ। ਯੂਰਪੀ ਸੰਘ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ, ਐਪਲ ਨੇ ਪਿਛਲੇ ਦੋ ਦਿਨਾਂ ਵਿੱਚ ਯੂਰਪੀ ਦੇਸ਼ਾਂ ਤੋਂ ਇਹ 1.35 ਲੱਖ ਐਪਸ ਹਟਾ ਦਿੱਤੀਆਂ ਹਨ। ਇਨ੍ਹਾਂ ਐਪਸ ’ਤੇ ਤਦ ਤੱਕ ਪਾਬੰਦੀ ਰਹੇਗੀ ਜਦ ਤੱਕ ਇਹ ਜਾਣਕਾਰੀ ਮੁਹੱਈਆ ਨਹੀਂ ਕੀਤੀ ਜਾਂਦੀ ਅਤੇ ਐਪਲ ਇਸਨੂੰ ਵੈਰੀਫਾਈ ਨਹੀਂ ਕਰ ਲੈਂਦੀ।

ਯੂਰਪੀ ਸੰਘ ਨੇ ਨਿਯਮਾਂ ਨੂੰ ਕੀਤਾ ਕੜਾ

ਯੂਰਪੀ ਸੰਘ ਦੇ ਨਵੇਂ ਨਿਯਮਾਂ ਦੇ ਤਹਿਤ, ਐਪ ਡਿਵੈਲਪਰਜ਼ ਲਈ “ਟਰੇਡ ਸਟੇਟਸ” ਦੱਸਣਾ ਲਾਜ਼ਮੀ ਹੈ। ਇਸਦਾ ਮਤਲਬ ਹੈ ਕਿ ਐਪ ਸਟੋਰ ’ਤੇ ਆਪਣੀ ਐਪ ਲਿਸਟ ਕਰਨ ਲਈ ਡਿਵੈਲਪਰਜ਼ ਨੂੰ ਆਪਣਾ ਐਡਰੈੱਸ, ਫੋਨ ਨੰਬਰ ਅਤੇ ਈਮੇਲ ਜਿਵੇਂ ਜਾਣਕਾਰੀ ਦੇਣੀ ਹੋਵੇਗੀ। ਜੇਕਰ ਇਹ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਐਪ ਨੂੰ ਬੈਨ ਕਰ ਦਿੱਤਾ ਜਾਵੇਗਾ। ਦੱਸਣਾ ਜਰੂਰੀ ਹੈ ਕਿ ਓਨਲਾਈਨ ਪਲੇਟਫਾਰਮਾਂ ਲਈ ਯੂਰਪ ਵਿੱਚ ਡਿਜੀਟਲ ਸਰਵਿਸ ਐਕਟ ਲਾਗੂ ਕੀਤਾ ਗਿਆ ਹੈ। ਇਹ 2023 ਵਿੱਚ ਅਸਥਾਈ ਤੌਰ ’ਤੇ ਲਾਗੂ ਹੋਇਆ ਸੀ ਅਤੇ 17 ਫਰਵਰੀ 2025 ਤੋਂ ਇਹ ਪੂਰੀ ਤਰ੍ਹਾਂ ਲਾਗੂ ਹੋਵੇਗਾ।

Read Latest News and Breaking News at Daily Post TV, Browse for more News

Ad
Ad