ਆ ਰਿਹਾ ਹੈ ਐਪਲ ਦਾ ਸਭ ਤੋਂ ਸਸਤਾ iPhone, ਭਾਰਤ, ਅਮਰੀਕਾ ਅਤੇ ਦੁਬਈ ’ਚ ਇਹ ਹੋ ਸਕਦੀ ਹੈ ਕੀਮਤ

iPhone SE 4 Launch: ਜੇਕਰ ਤੁਸੀਂ ਐਪਲ ਦਾ ਛੋਟੇ ਆਕਾਰ ਅਤੇ ਪ੍ਰੀਮੀਅਮ ਡਿਜ਼ਾਈਨ ਵਾਲਾ iPhone SE ਖਰੀਦਣ ਦੀ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੋ ਸਕਦੀ ਹੈ। ਐਪਲ 19 ਫਰਵਰੀ, 2025 ਨੂੰ ਆਪਣੇ ਨਵੇਂ iPhone SE 4 ਤੋਂ ਪਰਦਾ ਹਟਾ ਸਕਦਾ ਹੈ। iPhone SE 4 ਦੇ ਸੰਭਾਵਿਤ ਫੀਚਰਸ: OLED ਡਿਸਪਲੇ – 6.1 […]
ਮਨਵੀਰ ਰੰਧਾਵਾ
By : Updated On: 18 Feb 2025 16:42:PM
ਆ ਰਿਹਾ ਹੈ ਐਪਲ ਦਾ ਸਭ ਤੋਂ ਸਸਤਾ iPhone, ਭਾਰਤ, ਅਮਰੀਕਾ ਅਤੇ ਦੁਬਈ ’ਚ ਇਹ ਹੋ ਸਕਦੀ ਹੈ ਕੀਮਤ

iPhone SE 4 Launch: ਜੇਕਰ ਤੁਸੀਂ ਐਪਲ ਦਾ ਛੋਟੇ ਆਕਾਰ ਅਤੇ ਪ੍ਰੀਮੀਅਮ ਡਿਜ਼ਾਈਨ ਵਾਲਾ iPhone SE ਖਰੀਦਣ ਦੀ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੋ ਸਕਦੀ ਹੈ। ਐਪਲ 19 ਫਰਵਰੀ, 2025 ਨੂੰ ਆਪਣੇ ਨਵੇਂ iPhone SE 4 ਤੋਂ ਪਰਦਾ ਹਟਾ ਸਕਦਾ ਹੈ।

iPhone SE 4 ਦੇ ਸੰਭਾਵਿਤ ਫੀਚਰਸ:

OLED ਡਿਸਪਲੇ – 6.1 ਇੰਚ ਦੀ ਬੜੀ OLED ਸਕਰੀਨ ਹੋ ਸਕਦੀ ਹੈ।
ਪਾਵਰਫੁੱਲ ਕੈਮਰਾ – 48 MP ਦਾ ਪ੍ਰਾਇਮਰੀ ਕੈਮਰਾ ਹੋ ਸਕਦਾ ਹੈ, ਜੋ ਕਿ ਪਿਛਲੇ 12 MP ਕੈਮਰੇ ਨਾਲ ਤੁਲਨਾ ਕਰਨ ’ਤੇ ਕਾਫ਼ੀ ਵਧੀਆ ਹੋਵੇਗਾ।
ਨਵਾਂ ਚਿਪਸੈੱਟ – iPhone SE 4 ’ਚ A18 ਚਿਪਸੈੱਟ ਮਿਲ ਸਕਦਾ ਹੈ, ਜੋ iPhone 16 ਸੀਰੀਜ਼ ਵਾਲਾ ਹੋ ਸਕਦਾ ਹੈ।

Face ID ਅਤੇ ਥਿਨ ਬੇਜ਼ਲਸ – ਨਵਾਂ iPhone SE 4, iPhone 14 ਵਰਗੇ ਡਿਜ਼ਾਈਨ ਨਾਲ ਆ ਸਕਦਾ ਹੈ, ਜਿਸ ’ਚ ਕੋਈ ਹੋਮ ਬਟਨ ਨਹੀਂ ਹੋਵੇਗਾ।
AI-ਲੈਸ ਫੀਚਰਸ – iPhone SE 4 ਐਪਲ ਦੇ ਨਵੇਂ AI-ਬੇਸਡ ਫੀਚਰਸ ਨੂੰ ਸਪੋਰਟ ਕਰਨ ਵਾਲਾ ਸਭ ਤੋਂ ਅਫੋਡੇਬਲ iPhone ਹੋ ਸਕਦਾ ਹੈ।

Apple ਦਾ 19 ਫਰਵਰੀ, 2025 ਦਾ ਇਵੈਂਟ:
Apple ਦੇ CEO ਟਿਮ ਕੁੱਕ ਨੇ 19 ਫਰਵਰੀ, 2025 ਨੂੰ ਇੱਕ ਵਿਸ਼ੇਸ਼ ਇਵੈਂਟ ਦੀ ਘੋਸ਼ਣਾ ਕੀਤੀ ਹੈ, ਜੋ ਕਿ ਕੈਲੀਫੋਰਨੀਆ ਦੇ Apple Park ਤੋਂ ਲਾਈਵ ਸਟ੍ਰੀਮ ਕੀਤਾ ਜਾਵੇਗਾ। ਇਸ ਇਵੈਂਟ ’ਚ iPhone SE 4 ਦੇ ਨਾਲ MacBook Air M4 ਵੀ ਪੇਸ਼ ਕੀਤਾ ਜਾ ਸਕਦਾ ਹੈ।

iPhone SE 4 ਦੀ ਸੰਭਾਵਿਤ ਕੀਮਤ:
ਭਾਰਤ ’ਚ – ਲਗਭਗ ₹50,000
ਅਮਰੀਕਾ ’ਚ – $500 ਤੋਂ ਘੱਟ (ਲਗਭਗ ₹43,477)
ਦੁਬਈ ’ਚ – AED 2,000 (ਲਗਭਗ ₹47,359)

Apple ਆਪਣੀ ਨਵੀਂ ਡਿਵਾਈਸ ਨੂੰ ਖਰੀਦਣ ਵਾਲਿਆਂ ਲਈ ਪ੍ਰੀ-ਆਰਡਰ ’ਤੇ ਵਿਸ਼ੇਸ਼ ਛੂਟ ਵੀ ਦੇ ਸਕਦਾ ਹੈ। ਜੇਕਰ ਤੁਸੀਂ Apple ਦੀ ਨਵੀਨਤਮ ਤੇਕਨਾਲੋਜੀ ਵਾਲਾ ਬਜਟ-ਫ੍ਰੈਂਡਲੀ iPhone ਲੈਣ ਦੀ ਸੋਚ ਰਹੇ ਹੋ, ਤਾਂ ਇਹ iPhone SE 4 ਤੁਹਾਡੀ ਪਹਿਲੀ ਚੋਣ ਹੋ ਸਕਦਾ ਹੈ!

Read Latest News and Breaking News at Daily Post TV, Browse for more News

Ad
Ad