Assam DEE Recruitment 2025 ;- ਅਸਾਮ ਦੇ ਐਲੀਮੈਂਟਰੀ ਐਜੂਕੇਸ਼ਨ ਡਾਇਰੈਕਟੋਰੇਟ (DEE) ਵੱਲੋਂ 4500 ਅਧਿਆਪਕਾਂ ਦੀ ਭਰਤੀ ਲਈ ਨੋਟਿਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਇਸ ਭਰਤੀ ਮੁਹਿੰਮ ਵਿੱਚ ਲੋਅਰ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਇਸ ਦੇ ਲਈ ਅਰਜ਼ੀਆਂ 3 ਮਾਰਚ ਤੋਂ ਡਾਇਰੈਕਟੋਰੇਟ ਦੀ ਵੈੱਬਸਾਈਟ dee.assam.gov.in ਉਤੇ ਆਨਲਾਈਨ ਦਿੱਤੀ ਜਾ ਸਕਦੀਆਂ ਹਨ।
ਪਹਿਲਾਂ ਅਰਜ਼ੀਆਂ ਦੇਣ ਦੀ ਆਖਰੀ ਤਾਰੀਖ 15 ਫਰਵਰੀ ਤੋਂ 31 ਮਾਰਚ ਤੱਕ ਰੱਖੀ ਗਈ ਸੀ, ਪਰ ਹੁਣ ਇਸਨੂੰ ਬਦਲ ਕੇ 3 ਮਾਰਚ ਤੋਂ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ।
ਭਰਤੀ ਦੇ ਅਹੁਦੇ
• 299 ਅਸਾਮੀਆਂ ਲੋਅਰ ਪ੍ਰਾਇਮਰੀ ਸਕੂਲਾਂ ਲਈ ਸਹਾਇਕ ਅਧਿਆਪਕਾਂ ਦੀਆਂ ਹਨ।
• 1600 ਅਸਾਮੀਆਂ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਸਾਇੰਸ ਅਤੇ ਹਿੰਦੀ ਅਧਿਆਪਕਾਂ ਦੀਆਂ ਹਨ।
ਯੋਗਤਾ ਮਿਆਰ
• ਉਮੀਦਵਾਰਾਂ ਕੋਲ ਅਸਾਮ TET ਜਾਂ CTET ਵਿੱਚੋਂ ਕਿਸੇ ਇੱਕ ਭਾਸ਼ਾ ਵਿੱਚ 85% ਅੰਕ ਹੋਣ ਚਾਹੀਦੇ ਹਨ।
• ਲੋਅਰ ਪ੍ਰਾਇਮਰੀ ਲਈ, ਉਮੀਦਵਾਰ ਨੂੰ ਘੱਟੋ-ਘੱਟ 50% ਅੰਕਾਂ ਨਾਲ 12ਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਡੀ.ਐਲ.ਐੱਡ ਦਾ ਕੋਰਸ ਕਰਨਾ ਲਾਜ਼ਮੀ ਹੈ।
• ਅੱਪਰ ਪ੍ਰਾਇਮਰੀ ਲਈ ਗ੍ਰੈਜੂਏਸ਼ਨ ਦੇ ਨਾਲ-ਨਾਲ ਡੀ.ਐਲ.ਐੱਡ ਜਾਂ ਬੀ.ਐੱਡ ਅਤੇ CTET ਜਾਂ ਅਸਾਮ TET ਪਾਸ ਹੋਣਾ ਜ਼ਰੂਰੀ ਹੈ।
ਉਮਰ ਸੀਮਾ:
ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿੱਚ ਰੀਲੈਕਸੇਸ਼ਨ ਮਿਲੇਗੀ।
ਚੋਣ ਪ੍ਰਕਿਰਿਆ:
ਚੋਣ ਮੈਰਿਟ ਦੇ ਆਧਾਰ ‘ਤੇ ਕੀਤੀ ਜਾਵੇਗੀ, ਜਿੱਥੇ ਕੋਈ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਹੋਵੇਗਾ।
ਜੇਕਰ ਤੁਸੀਂ ਸਰਕਾਰੀ ਅਧਿਆਪਕ ਬਣਨ ਦੀ ਇੱਛਾ ਰੱਖਦੇ ਹੋ, ਤਾਂ ਇਸ ਮੌਕੇ ਦਾ ਫਾਇਦਾ ਉਠਾਓ ਅਤੇ ਅਰਜ਼ੀ ਜਲਦੀ ਦਾਖਲ ਕਰੋ।