Australia ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Mitchell Starc Retires: ਆਸਟ੍ਰੇਲੀਆ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 35 ਸਾਲਾ ਸਟਾਰਕ ਨੇ ਆਸਟ੍ਰੇਲੀਆ ਦੇ ਭਵਿੱਖ ਦੇ ਟੈਸਟ ਸ਼ਡਿਊਲ ਅਤੇ 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਿਆ ਹੈ। ਟੈਸਟ ਅਤੇ ਵਨ ਡੇ ‘ਤੇ ਫੋਕਸ ਸਟਾਰਕ ਨੇ ਕਿਹਾ ਕਿ […]
Khushi
By : Updated On: 02 Sep 2025 12:14:PM
Australia ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Mitchell Starc Retires: ਆਸਟ੍ਰੇਲੀਆ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 35 ਸਾਲਾ ਸਟਾਰਕ ਨੇ ਆਸਟ੍ਰੇਲੀਆ ਦੇ ਭਵਿੱਖ ਦੇ ਟੈਸਟ ਸ਼ਡਿਊਲ ਅਤੇ 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਿਆ ਹੈ।

ਟੈਸਟ ਅਤੇ ਵਨ ਡੇ ‘ਤੇ ਫੋਕਸ

ਸਟਾਰਕ ਨੇ ਕਿਹਾ ਕਿ ਟੈਸਟ ਕ੍ਰਿਕਟ ਹਮੇਸ਼ਾ ਉਸਦੀ ਪਹਿਲੀ ਪਸੰਦ ਰਹੀ ਹੈ।2026 ਤੋਂ ਆਸਟ੍ਰੇਲੀਆ ਦਾ ਟੈਸਟ ਕੈਲੰਡਰ ਕਾਫ਼ੀ ਵਿਅਸਤ ਹੋਵੇਗਾ, ਜਿਸ ਵਿੱਚ:

  • ਬੰਗਲਾਦੇਸ਼ ਵਿਰੁੱਧ ਘਰੇਲੂ ਟੈਸਟ ਸੀਰੀਜ਼
  • ਦੱਖਣੀ ਅਫਰੀਕਾ ਦਾ ਦੌਰਾ
  • ਨਿਊਜ਼ੀਲੈਂਡ ਵਿਰੁੱਧ 4 ਟੈਸਟ
  • 2027 ਦੇ ਸ਼ੁਰੂ ਵਿੱਚ ਭਾਰਤ ਵਿੱਚ 5 ਟੈਸਟ
  • ਇੰਗਲੈਂਡ ਵਿੱਚ ਐਸ਼ੇਜ਼ ਸੀਰੀਜ਼

2027 ਇੱਕ ਰੋਜ਼ਾ ਵਿਸ਼ਵ ਕੱਪ (ਦੱਖਣੀ ਅਫਰੀਕਾ, ਜ਼ਿੰਬਾਬਵੇ, ਨਾਮੀਬੀਆ)

ਸਟਾਰਕ ਨੇ ਕਿਹਾ: “ਇਹ ਫੈਸਲਾ ਮੇਰੇ ਲਈ ਮਹੱਤਵਪੂਰਨ ਸੀ ਤਾਂ ਜੋ ਮੈਂ ਵੱਡੇ ਟੂਰਨਾਮੈਂਟਾਂ ਲਈ ਤਾਜ਼ਾ ਅਤੇ ਫਿੱਟ ਰਹਿ ਸਕਾਂ। ਇਹ ਨਵੇਂ ਗੇਂਦਬਾਜ਼ਾਂ ਲਈ ਟੀ-20 ਵਿੱਚ ਅੱਗੇ ਆਉਣ ਦਾ ਮੌਕਾ ਵੀ ਹੈ।”

 ਸਟਾਰਕ ਦਾ ਸ਼ਾਨਦਾਰ T20 ਸਫਰ

  • T20 ਮੈਚ: 65
  • ਕੁੱਲ ਵਿਕਟਾਂ: 79
  • ਬੈਸਟ ਫਿਗਰ: 4/20 (ਵੈਸਟਇੰਡੀਜ਼ ਵਿਰੁੱਧ, 2022)
  • T20 ਵਿੱਚ ਦੂਜੇ ਸਿਖਰਲੇ ਆਸਟ੍ਰੇਲੀਆਈ ਵਿਕਟ ਟੇਕਰ
  • 2021 T20 ਵਰਲਡ ਕਪ ਜੇਤੂ ਟੀਮ ਦਾ ਅਹੰਮ ਹਿੱਸਾ

ਚੋਣ ਕਮੇਟੀ ਦੀ ਪ੍ਰਤੀਕਿਰਿਆ

ਚੋਣ ਕਮੇਟੀ ਦੇ ਪ੍ਰਧਾਨ ਜਾਰਜ ਬੇਲੀ ਨੇ ਕਿਹਾ: ਸਟਾਰਕ ਨੇ ਜੋ ਕੁਝ ਵੀ T20 ਕਰਿਕਟ ਵਿੱਚ ਹਾਸਲ ਕੀਤਾ, ਉਹ ਕਾਬਿਲ-ਏ-ਤਾਰੀਫ਼ ਹੈ। ਉਹ ਮੈਚ-ਵਿਨਰ ਸਾਬਤ ਹੋਏ ਹਨ। ਅਸੀਂ ਉਨ੍ਹਾਂ ਦੇ ਯੋਗਦਾਨ ਨੂੰ ਯਾਦਗਾਰ ਤਰੀਕੇ ਨਾਲ ਸਨਮਾਨਿਤ ਕਰਾਂਗੇ।”

T20 ਟੀਮ ਦਾ ਐਲਾਨ – ਨਿਊਜੀਲੈਂਡ ਦੌਰਾ

ਸਟਾਰਕ ਦੇ ਸੰਨਿਆਸ ਦੇ ਨਾਲ ਹੀ ਅਕਤੂਬਰ ਵਿੱਚ ਨਿਊਜੀਲੈਂਡ ਵਿਰੁੱਧ 3 T20 ਮੈਚਾਂ ਦੀ ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ ਕੀਤਾ ਗਿਆ ਹੈ।

 ਕੌਣ ਨਹੀਂ ਹੋਵੇਗਾ ਟੀਮ ‘ਚ:

  • ਕੈਮਰੂਨ ਗ੍ਰੀਨ: ਸ਼ੇਫੀਲਡ ਸ਼ੀਲਡ ਖੇਡਣ ਵਿੱਚ ਵਿਅਸਤ
  • ਨਾਥਨ ਐਲਿਸ: ਪਰਿਵਾਰਕ ਕਾਰਨ

ਵਾਪਸੀ ਕਰਨ ਵਾਲੇ ਖਿਡਾਰੀ:

  • ਮੈਟ ਸ਼ਾਰਟ: ਚੋਟ ਤੋਂ ਬਾਅਦ ਵਾਪਸੀ
  • ਮਿਚ ਓਵਨ: ਕਨਕਸ਼ਨ ਤੋਂ ਬਾਅਦ ਟੀਮ ‘ਚ ਵਾਪਸੀ
  • ਮਾਰਕਸ ਸਟੋਇਨਿਸ: ਉਪਲਬਧਤਾ ਤੈਅ ਹੋਣ ਤੋਂ ਬਾਅਦ ਸ਼ਾਮਿਲ

Read Latest News and Breaking News at Daily Post TV, Browse for more News

Ad
Ad