ਬਾਬਾ ਖੇੜੀ ਵਾਲੇ ਦੀ ਸਿਆਸਤ ‘ਚ ਐਂਟਰੀ! ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸ਼ਾਮਲ ਹੋਣ ਦਾ ਐਲਾਨ

Baba Kheri Wale; ਦੂਜਾ ਵਿਆਹ ਕਰਨ, ਘੋੜੇ ਨੂੰ ‘ਪੰਜਾਬ ਸ਼ਿਗਾਰ’ ਨਾਮ ਦੇਣ ਅਤੇ ਜਨਤਕ ਮੰਚਾਂ ਤੋਂ ਅਫੀਮ ਦੇ ਨਸ਼ੇ ਦਾ ਸਮਰਥਨ ਕਰਨ ਕਾਰਨ ਚਰਚਾ ਵਿੱਚ ਰਹੇ ਸੰਗਰੂਰ ਦੇ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਹੁਣ ਰਾਜਨੀਤੀ ਵਿੱਚ ਦਾਖਲ ਹੋ ਗਏ ਹਨ। ਉਨ੍ਹਾਂ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਅਕਾਲੀ ਦਲ […]
Jaspreet Singh
By : Updated On: 31 Mar 2026 07:30:AM
ਬਾਬਾ ਖੇੜੀ ਵਾਲੇ ਦੀ ਸਿਆਸਤ ‘ਚ ਐਂਟਰੀ! ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸ਼ਾਮਲ ਹੋਣ ਦਾ ਐਲਾਨ

Baba Kheri Wale; ਦੂਜਾ ਵਿਆਹ ਕਰਨ, ਘੋੜੇ ਨੂੰ ‘ਪੰਜਾਬ ਸ਼ਿਗਾਰ’ ਨਾਮ ਦੇਣ ਅਤੇ ਜਨਤਕ ਮੰਚਾਂ ਤੋਂ ਅਫੀਮ ਦੇ ਨਸ਼ੇ ਦਾ ਸਮਰਥਨ ਕਰਨ ਕਾਰਨ ਚਰਚਾ ਵਿੱਚ ਰਹੇ ਸੰਗਰੂਰ ਦੇ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਹੁਣ ਰਾਜਨੀਤੀ ਵਿੱਚ ਦਾਖਲ ਹੋ ਗਏ ਹਨ। ਉਨ੍ਹਾਂ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਦੇ ਹੱਕ ਵਿੱਚ ਉਹ ਪ੍ਰਚਾਰ ਕਰਨਗੇ। ਇਹ ਐਲਾਨ ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੀਤਾ।

ਹਾਲਾਂਕਿ, ਸੋਸ਼ਲ ਮੀਡੀਆ ‘ਤੇ ਲੋਕ ਬਾਬਾ ਗੁਰਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੋਹਾਂ ‘ਤੇ ਸਵਾਲ ਉਠਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ, ਜਦਕਿ ਬਾਬਾ ਗੁਰਵਿੰਦਰ ਸਿੰਘ ਨਸ਼ੇ ਦਾ ਸਮਰਥਨ ਕਰਦੇ ਹਨ। ਫਿਰ ਇਹ ਦੋਵੇਂ ਇਕੱਠੇ ਕਿਵੇਂ ਹੋ ਸਕਦੇ ਹਨ?

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਇੰਟਰਵਿਊ ਵਿੱਚ ਬਾਬਾ ਨੇ ਕਿਹਾ ਸੀ ਕਿ ਉਹ ਅਫੀਮ ਖਾਂਦੇ ਹਨ ਅਤੇ ਇਹ ਗੱਲ ਉਹਨਾਂ ਨੇ ਆਪਣੀ ਪਤਨੀ ਨੂੰ ਵੀ ਦੱਸੀ ਹੋਈ ਹੈ।

Read Latest News and Breaking News at Daily Post TV, Browse for more News

Ad
Ad