ਇਸ ਤਰੀਕ ਨੂੰ ਮਨਾਇਆ ਜਾਵੇਗਾ ‘ਬੰਦੀ ਛੋੜ ਦਿਵਸ’

Gazetted holiday of Diwali in Punjab: ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਇਸ ਵਰ੍ਹੇ ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਸ ਵਾਰ ਬੰਦੀ ਛੋੜ ਦਿਵਸ/ਦੀਵਾਲੀ 21 ਅਕਤੂਬਰ (5 ਕੱਤਕ) ਨੂੰ ਮਨਾਇਆ ਜਾਵੇਗਾ। Bandi Chhor Divas: ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ 21 ਅਕਤੂਬਰ ਭਾਵ ਕਿ 5 ਕੱਤਕ ਨੂੰ ਮਨਾਇਆ ਜਾਵੇਗਾ। ਦੱਸ ਦਈਏ ਕਿ ਸਰਕਾਰ ਵਲੋਂ ਪ੍ਰਕਾਸ਼ਿਤ ਇਸ ਵਰ੍ਹੇ […]
Jaspreet Singh
By : Published: 17 Oct 2025 19:45:PM
ਇਸ ਤਰੀਕ ਨੂੰ ਮਨਾਇਆ ਜਾਵੇਗਾ ‘ਬੰਦੀ ਛੋੜ ਦਿਵਸ’

Gazetted holiday of Diwali in Punjab: ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਇਸ ਵਰ੍ਹੇ ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਸ ਵਾਰ ਬੰਦੀ ਛੋੜ ਦਿਵਸ/ਦੀਵਾਲੀ 21 ਅਕਤੂਬਰ (5 ਕੱਤਕ) ਨੂੰ ਮਨਾਇਆ ਜਾਵੇਗਾ।

Bandi Chhor Divas: ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ 21 ਅਕਤੂਬਰ ਭਾਵ ਕਿ 5 ਕੱਤਕ ਨੂੰ ਮਨਾਇਆ ਜਾਵੇਗਾ। ਦੱਸ ਦਈਏ ਕਿ ਸਰਕਾਰ ਵਲੋਂ ਪ੍ਰਕਾਸ਼ਿਤ ਇਸ ਵਰ੍ਹੇ ਦੇ ਕੈਲੰਡਰ ਅਤੇ ਡਾਇਰੀ ਅਨੁਸਾਰ ਸੂਬੇ ਵਿਚ ਦੀਵਾਲੀ ਦੀ ਗਜ਼ਟਿਡ ਛੁੱਟੀ 20 ਅਕਤੂਬਰ ਸੋਮਵਾਰ ਨੂੰ ਐਲਾਨੀ ਗਈ ਹੈ, ਜੋ ਕਿ ਆਮ ਲੋਕਾਂ ਅਤੇ ਸੰਗਤਾਂ ਵਿਚ ਦੁਬਿਧਾ ਪੈਦਾ ਕਰ ਰਹੀ ਹੈ।

ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਇਸ ਵਰ੍ਹੇ ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਸ ਵਾਰ ਬੰਦੀ ਛੋੜ ਦਿਵਸ/ਦੀਵਾਲੀ 21 ਅਕਤੂਬਰ (5 ਕੱਤਕ) ਨੂੰ ਮਨਾਇਆ ਜਾਵੇਗਾ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ‘ਵੈਬਸਾਈਟ ‘ਤੇ ਵੀ ਜਾਣਕਾਰੀ ਦਰਜ ਹੈ। ਪੁਰਾਤਨ ਚੱਲੀ ਆ ਰਹੀ ਰਵਾਇਤ ਅਨੁਸਾਰ ਬੰਦੀ ਛੋੜ ਪੁਰਬ ਮੌਕੇ 21 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਰਸ਼ਨੀ ਡਿਉੜੀ ਤੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨਗੇ।

Read Latest News and Breaking News at Daily Post TV, Browse for more News

Ad
Ad