ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ: ਨਸ਼ਾ ਤਸਕਰ ਸ਼ਿਵ ਕੁਮਾਰ ਦੇ ਘਰ ‘ਤੇ ਪੀਲਾ ਪੰਜਾ ਚਲਾਇਆ

Latest News: ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਧਨੌਲਾ ਦੇ ਰਹਿਣ ਵਾਲੇ ਨਸ਼ਾ ਤਸਕਰ ਸ਼ਿਵ ਕੁਮਾਰ ਪੁੱਤਰ ਮਹਾਂਵੀਰ ਪ੍ਰਸ਼ਾਦ ਦੇ ਘਰ ‘ਤੇ ਪੀਲਾ ਪੰਜਾ ਚਲਾਇਆ। ਇਹ ਕਾਰਵਾਈ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਦੀ ਅਗਵਾਈ ਹੇਠ ਕੀਤੀ ਗਈ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਸੀ। […]
Khushi
By : Updated On: 17 Nov 2025 16:21:PM
ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ: ਨਸ਼ਾ ਤਸਕਰ ਸ਼ਿਵ ਕੁਮਾਰ ਦੇ ਘਰ ‘ਤੇ ਪੀਲਾ ਪੰਜਾ ਚਲਾਇਆ

Latest News: ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਧਨੌਲਾ ਦੇ ਰਹਿਣ ਵਾਲੇ ਨਸ਼ਾ ਤਸਕਰ ਸ਼ਿਵ ਕੁਮਾਰ ਪੁੱਤਰ ਮਹਾਂਵੀਰ ਪ੍ਰਸ਼ਾਦ ਦੇ ਘਰ ‘ਤੇ ਪੀਲਾ ਪੰਜਾ ਚਲਾਇਆ। ਇਹ ਕਾਰਵਾਈ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਦੀ ਅਗਵਾਈ ਹੇਠ ਕੀਤੀ ਗਈ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਸੀ।

9ਵੇਂ ਨਸ਼ਾ ਤਸਕਰ ਦਾ ਘਰ ਢਾਹਿਆ

ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਡੀਜੀਪੀ ਪੰਜਾਬ ਦੀ ਅਗਵਾਈ ਹੇਠ ਚੱਲ ਰਹੀ ਐਂਟੀ-ਡਰੱਗ ਡਰਾਈਵ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ 8 ਨਸ਼ਾ ਤਸਕਰਾਂ ਦੇ ਘਰਾਂ ‘ਤੇ ਪੀਲਾ ਪੰਜਾ ਚਲਾਇਆ ਜਾ ਚੁੱਕਾ ਹੈ, ਜਦਕਿ ਅੱਜ ਨਵੇਂ ਨਸ਼ਾ ਤਸਕਰ — ਸ਼ਿਵ ਕੁਮਾਰ — ਦੇ ਘਰ ਵਿਰੁੱਧ ਇਹ ਕਾਰਵਾਈ ਕੀਤੀ ਗਈ।

ਸ਼ਿਵ ਕੁਮਾਰ ‘ਤੇ 8 ਨਸ਼ਾ ਤਸਕਰੀ ਦੇ ਕੇਸ, ਇਸ ਵੇਲੇ ਜੇਲ ਵਿੱਚ ਬੰਦ

ਪੁਲਿਸ ਮੁਤਾਬਕ ਸ਼ਿਵ ਕੁਮਾਰ ਖ਼ਿਲਾਫ ਨਸ਼ਾ ਤਸਕਰੀ ਨਾਲ ਸੰਬੰਧਤ 8 ਮੁਕਦਮੇ ਪਹਿਲਾਂ ਹੀ ਦਰਜ ਹਨ। ਸਤੰਬਰ ਵਿੱਚ ਦਰਜ ਹੋਏ ਨਵੇਂ ਕੇਸ ਦੇ ਸਬੰਧ ਵਿੱਚ ਉਹ ਇਸ ਵੇਲੇ ਬਰਨਾਲਾ ਜੇਲ ਵਿੱਚ ਬੰਦ ਹੈ।ਪੁਲਿਸ ਨੇ ਇਹ ਵੀ ਦੱਸਿਆ ਕਿ ਉਸ ਨੇ ਆਪਣੇ ਘਰ ‘ਤੇ ਨਾਜਾਇਜ਼ ਉਸਾਰੀ ਕੀਤੀ ਹੋਈ ਸੀ ਜਿਸ ਬਾਰੇ ਉਸਨੂੰ ਪਹਿਲਾਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਸ਼ੁਰੂਆਤੀ ਦਿਨਾਂ ਵਿੱਚ ਸ਼ਿਵ ਕੁਮਾਰ ਸ਼ਰਾਬ ਤਸਕਰੀ ਕਰਦਾ ਸੀ, ਪਰ ਬਾਅਦ ਵਿੱਚ ਉਹ ਨਸ਼ਾ ਤਸਕਰੀ ਦੀ ਗਤਿਵਿਧੀ ਨਾਲ ਜੁੜ ਗਿਆ।

ਪੁਲਿਸ ਦੀ ਸਖਤ ਚੇਤਾਵਨੀ

ਐਸਐਸਪੀ ਨੇ ਕਿਹਾ ਕਿ ਨਸ਼ਾ ਤਸਕਰੀ ਨਾਲ ਜੁੜੇ ਲੋਕ ਘੱਟ ਸਮੇਂ ਵਿੱਚ ਵੱਧ ਪੈਸਾ ਕਮਾਉਣ ਦੀ ਲਾਲਚ ਵਿੱਚ ਆਪਣਾ ਭਵਿੱਖ ਤਬਾਹ ਕਰ ਲੈਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਵੱਲ ਵਧਣ।

ਉਨ੍ਹਾਂ ਸਪੱਸ਼ਟ ਕੀਤਾ ਕਿ ਬਰਨਾਲਾ ਵਿੱਚ ਜੇਹੜਾ ਵੀ ਵਿਅਕਤੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ, ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad