ਬਠਿੰਡਾ ਪੁਲਿਸ ਨੇ ਡੇਟਿੰਗ ਐਪ ‘ਗ੍ਰਾਈਂਡਰ’ ਰਾਹੀਂ ਲੁੱਟਪਾਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ, 3 ਗ੍ਰਿਫ਼ਤਾਰ

Latest News: ਬਠਿੰਡਾ ਪੁਲਿਸ ਨੇ ਰਾਮਪੁਰਾ ਇਲਾਕੇ ਵਿੱਚ ਇੱਕ ਵਿਅਕਤੀ ਨੂੰ ਅਗਵਾ ਕਰਨ, ਹਮਲਾ ਕਰਨ ਅਤੇ ਲੁੱਟਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗਿਰੋਹ ਨੇ ‘ਗ੍ਰਾਈਂਡਰ’ ਨਾਮਕ ਗੇ-ਡੇਟਿੰਗ ਐਪ ਦੀ ਵਰਤੋਂ ਕਰਕੇ ਪੀੜਤ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਸੀ। ਇਹ ਮਾਮਲਾ 22 ਦਸੰਬਰ, 2025 ਦਾ ਹੈ, […]
Khushi
By : Updated On: 05 Jan 2026 18:43:PM
ਬਠਿੰਡਾ ਪੁਲਿਸ ਨੇ ਡੇਟਿੰਗ ਐਪ ‘ਗ੍ਰਾਈਂਡਰ’ ਰਾਹੀਂ ਲੁੱਟਪਾਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ, 3 ਗ੍ਰਿਫ਼ਤਾਰ

Latest News: ਬਠਿੰਡਾ ਪੁਲਿਸ ਨੇ ਰਾਮਪੁਰਾ ਇਲਾਕੇ ਵਿੱਚ ਇੱਕ ਵਿਅਕਤੀ ਨੂੰ ਅਗਵਾ ਕਰਨ, ਹਮਲਾ ਕਰਨ ਅਤੇ ਲੁੱਟਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗਿਰੋਹ ਨੇ ‘ਗ੍ਰਾਈਂਡਰ’ ਨਾਮਕ ਗੇ-ਡੇਟਿੰਗ ਐਪ ਦੀ ਵਰਤੋਂ ਕਰਕੇ ਪੀੜਤ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਸੀ।

ਇਹ ਮਾਮਲਾ 22 ਦਸੰਬਰ, 2025 ਦਾ ਹੈ, ਜਦੋਂ ਇੱਕ ਵਿਅਕਤੀ ਰਾਮਪੁਰਾ ਮੰਡੀ ਦੇ ਟੀ-ਪੁਆਇੰਟ ‘ਤੇ ਸੈਰ ਕਰਨ ਆਇਆ ਸੀ। ਉੱਥੇ ਇੱਕ ਕਾਰ ਵਿੱਚ ਸਵਾਰ 2-3 ਨੌਜਵਾਨਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਸਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ। ਮੁਲਜ਼ਮਾਂ ਨੇ ਪੀੜਤ ‘ਤੇ ਹਮਲਾ ਕੀਤਾ ਅਤੇ ਉਸਦਾ ਆਈਫੋਨ ਖੋਹ ਲਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਪੀੜਤ ਤੋਂ ਫੋਨ ਦਾ ਪਾਸਵਰਡ ਪੁੱਛਿਆ ਅਤੇ ਉਸਨੂੰ ਖਿਆਲੀਵਾਲਾ ਲਿੰਕ ਰੋਡ ‘ਤੇ ਜ਼ਖਮੀ ਹਾਲਤ ਵਿੱਚ ਸੁੱਟ ਕੇ ਭੱਜ ਗਏ।

ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਥਾਣਾ ਸਿਟੀ ਰਾਮਪੁਰਾ ਦੀਆਂ ਟੀਮਾਂ ਨੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਮਾਮਲੇ ਨੂੰ ਟ੍ਰੇਸ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਹਿਚਾਣ ਇੰਦਰਜੀਤ ਸਿੰਘ ਉਰਫ਼ ਕਿੰਦੀ (ਨਿਵਾਸੀ ਚਾਉਕੇ, ਉਮਰ 21 ਸਾਲ), ਕੁਲਦੀਪ ਸਿੰਘ (ਨਿਵਾਸੀ ਚਾਉਕੇ) ਅਤੇ ਆਕਾਸ਼ਦੀਪ ਸਿੰਘ (ਨਿਵਾਸੀ ਚਾਉਕੇ) ਵਜੋਂ ਹੋਈ।

ਪੁਲਿਸ ਨੇ ਉਨ੍ਹਾਂ ਕੋਲੋਂ ਲੁੱਟਿਆ ਹੋਇਆ ਆਈਫ਼ੋਨ ਵੀ ਬਰਾਮਦ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁੱਖ ਦੋਸ਼ੀ ਇੰਦਰਜੀਤ ਸਿੰਘ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਹਨਾਂ ਨੇ ਪੈਸੇ ਹੜਪਣ ਦੀ ਨੀਅਤ ਨਾਲ ਪੀੜਤ ਨੂੰ ਗ੍ਰਾਈਂਡਰ ਡੇਟਿੰਗ ਐਪਲੀਕੇਸ਼ਨ ਰਾਹੀਂ ਮਿਲਣ ਲਈ ਬੁਲਾਇਆ ਸੀ। ਫੜੇ ਗਏ ਤਿੰਨੇ ਦੋਸ਼ੀ ਇਸ ਸਮੇਂ ਬੇਰੋਜ਼ਗਾਰ ਹਨ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਇੰਦਰਜੀਤ ਸਿੰਘ ਉਰਫ਼ ਕਿੰਦੀ ਖ਼ਿਲਾਫ਼ ਪਹਿਲਾਂ ਵੀ ਪਟਿਆਲਾ, ਬਰਨਾਲਾ ਅਤੇ ਤਪਾ ਦੇ ਥਾਣਿਆਂ ਵਿੱਚ ਚੋਰੀ ਅਤੇ ਲੁੱਟਪਾਟ ਦੇ ਤਿੰਨ ਵੱਖ-ਵੱਖ ਮਾਮਲੇ ਦਰਜ ਹਨ। ਬਾਕੀ ਦੋ ਦੋਸ਼ੀਆਂ ਖ਼ਿਲਾਫ਼ ਫਿਲਹਾਲ ਕੋਈ ਪੁਰਾਣਾ ਰਿਕਾਰਡ ਨਹੀਂ ਮਿਲਿਆ ਹੈ।

Read Latest News and Breaking News at Daily Post TV, Browse for more News

Ad
Ad