ਬਠਿੰਡਾ ਦੇ ਕੋਰਟ ਰੋਡ ‘ਤੇ ਮੌਜੂਦ 3 ਦੁਕਾਨਾਂ ਵਿਚ ਆਰਮੀ ਦੀ ਵਰਦੀ ਵੇਚਣ ‘ਤੇ ਪੁਲਿਸ ਵੱਲੋਂ ਰੇਡ
ਡਿਪਟੀ ਕਮਿਸ਼ਨਰ ਬਠਿੰਡਾ ਦੇ ਵੱਲੋਂ ਬਠਿੰਡਾ ਸ਼ਹਿਰ ਦੇ ਵਿੱਚ ਆਰਮੀ ਦੀ ਵਰਦੀ ਦੇ ਲਈ ਪਾਬੰਦੀਸ਼ੁਦਾ ਇਲਾਕਾ ਘੋਸ਼ਿਤ ਕਰਨ ਤੋਂ ਬਾਅਦ ਬਠਿੰਡਾ ਪੁਲਿਸ ਦੇ ਵੱਲੋਂ ਆਰਮੀ ਦੀ ਵਰਦੀ ਨੂੰ ਵੇਚਣ ਵਾਲੇ ਦੁਕਾਨਦਾਰਾਂ ਦੇ ਉੱਤੇ ਰੇਡ ਕੀਤੀ ਗਈ ਅਤੇ ਇਸ ਦੌਰਾਨ ਉਹਨਾਂ ਨੂੰ ਆਰਮੀ ਦੀ ਵਰਦੀ ਨਾ ਵੇਚਣ ਅਤੇ ਸਖਤ ਹਦਾਇਤਾਂ ਦਿੱਤੀਆਂ ਗਈਆੰ ਅਤੇ ਇਸ ਤੋਂ ਇਲਾਵਾ ਦੁਕਾਨ ਦੇ ਅੰਦਰ ਪਿਆ ਆਰਮੀ ਵਰਦੀ ਦਾ ਕੱਪੜਾ ਦੁਕਾਨ ਦੇ ਵਿੱਚੋਂ ਰਿਕਵਰ ਕਰ ਲਿਆ ਗਿਆ।
ਇਸ ਦੌਰਾਨ ਜਾਂਚ ਅਧਿਕਾਰੀ ਐਸਆਈ ਸਤਬੀਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਦੇ ਵੱਲੋਂ ਬੀਤੇ 8 ਸਤੰਬਰ ਨੂੰ ਨੋਟੀਫਿਕੇਸ਼ਨ ਦੇ ਰਾਹੀੰ ਸੂਚਿਤ ਕੀਤਾ ਗਿਆ ਸੀ ਕਿ ਬਠਿੰਡਾ ਦੇ ਵਿੱਚ ਕੋਈ ਵੀ ਆਰਮੀ ਦੀ ਵਰਦੀ ਜਾਂ ਆਰਮੀ ਦੇ ਨਾਲ ਸੰਬੰਧਿਤ ਕੋਈ ਵੀ ਸਮਾਨ ਵੇਚਣ ਉੱਤੇ ਪਾਬੰਦੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਰਮੀ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਬਠਿੰਡਾ ਦੇ ਕੋਰਟ ਰੋਡ ਦੇ ਉੱਤੇ ਮੌਜੂਦ ਤਿੰਨ ਦੁਕਾਨਾਂ ਉੱਤੇ ਰੇਡ ਕੀਤੀ ਗਈ ਹੈ। ਜਿਨਾਂ ਦੇ ਪਾਸਿਓਂ ਆਰਮੀ ਦੀ ਵਰਦੀ ਦਾ ਕੱਪੜਾ ਰਿਕਵਰ ਕੀਤਾ ਗਿਆ ਹੈ। ਇਸ ਦੇ ਵਿੱਚ ਆਰਮੀ ਦਾ ਕੱਪੜਾ ਰੱਖਣ ਵਾਲੇ ਦੁਕਾਨ ਦੇ ਮਾਲਕਾਂ ਦੀ ਜਾੰਚ ਪੜਤਾਲ ਕੀਤੀ ਜਾ ਰਹੀ ਹੈ

ਇਸ ਮੌਕੇ ਤੇ ਆਰਮੀ ਦਾ ਕੱਪੜਾ ਰੱਖਣ ਵਾਲੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਦੌਰਾਨ ਦੁਕਾਨ ਦੇ ਮਾਲਕ ਰਾਜੀਵ ਦੇ ਵੱਲੋਂ ਦੱਸਿਆ ਗਿਆ ਕਿ ਇਸ ਤਰੀਕੇ ਦੀ ਪਹਿਲਾਂ ਕੋਈ ਹਦਾਇਤਾਂ ਉਹਨਾਂ ਨੂੰ ਨਹੀਂ ਦਿੱਤੀਆਂ ਗਈਆਂ ਸੀ ਕਿ ਉਹ ਆਰਮੀ ਨੂੰ ਵੀ ਕੱਪੜਾ ਨਹੀਂ ਵੇਚ ਸਕਦੇ ਪਰ ਉਹਨਾਂ ਦੇ ਵੱਲੋਂ ਆਰਮੀ ਤੋਂ ਇਲਾਵਾ ਕਿਸੇ ਆਮ ਸਵੀਲੀਅਨ ਨੂੰ ਆਰਮੀ ਦਾ ਕੱਪੜਾ ਨਹੀਂ ਵੇਚਿਆ ਗਿਆ ਹੁਣ ਫਿਲਹਾਲ ਆਰਮੀ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਸਾਡੀ ਦੁਕਾਨ ਤੇ ਪਹੁੰਚੇ ਸੀ ਜਿਨਾਂ ਦੇ ਵੱਲੋਂ ਦੁਕਾਨ ਦੇ ਵਿੱਚ ਮੌਜੂਦ ਆਰਮੀ ਦੇ ਕੱਪੜੇ ਨੂੰ ਰਿਕਵਰ ਕਰ ਲਿਆ ਗਿਆ ਹੈ।