Bathinda News: ਬਠਿੰਡਾ ਦੀ ਸਰਹੰਦ ਨਹਿਰ ਵਿੱਚ ਪਿਛਲੇ ਦਿਨ ਇੱਕ ਕਾਰ ਡਿੱਗਣ ਦੇ ਖਤਰਨਾਕ ਹਾਦਸੇ ਵਿੱਚ ਚਾਰ ਪੰਜਾਬ ਪੁਲਿਸ ਮੁਲਾਜ਼ਮਾਂ ਨੇ ਆਪਣੀ ਬਹਾਦਰੀ ਅਤੇ ਸਹਸ ਦਾ ਪ੍ਰਦਰਸ਼ਨ ਕਰਦਿਆਂ ਸਵਾਰੀਆਂ ਦੀ ਜਾਨ ਬਚਾਈ। ਇਸ ਦਿਲੇਰੀ ਭਰੇ ਕਾਰਨਾਮੇ ਲਈ ਉਨ੍ਹਾਂ ਨੂੰ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ।
ਹਾਦਸਾ ਤੇ ਬਹਾਦਰੀ ਦੀ ਕਹਾਣੀ
25 ਫਰਵਰੀ ਨੂੰ ਬਠਿੰਡਾ ਦੀ ਸਰਹੰਦ ਨਹਿਰ ਵਿੱਚ ਇੱਕ ਕਾਰ ਪੰਜ ਬੱਚਿਆਂ ਅਤੇ ਛੇ ਬਾਲਗਾਂ ਸਮੇਤ ਡਿੱਗ ਗਈ। ਇਸ ਮੌਕੇ ‘ਤੇ ਪੁਲਿਸ ਮੁਲਾਜ਼ਮ ਜਸਵੰਤ ਸਿੰਘ, ਨਰਿੰਦਰ ਸਿੰਘ, ਰਾਜਿੰਦਰ ਸਿੰਘ ਅਤੇ ਮਹਿਲਾ ਕੋਨਸਟੇਬਲ ਹਰਪਾਲ ਕੌਰ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਲੋਕਾਂ ਦੀ ਮਦਦ ਨਾਲ ਸਾਰੇ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਜਵਾਨਾਂ ਦੀਆਂ ਗੱਲਾਂ
ਜਸਵੰਤ ਸਿੰਘ ਨੇ ਦੱਸਿਆ ਕਿ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ, ਪਰ ਬੱਚਿਆਂ ਦੀ ਜਾਨ ਬਚਾਉਣ ਲਈ ਉਸ ਨੇ ਆਪਣੀ ਜਾਨ ਖਤਰੇ ਵਿੱਚ ਪਾ ਦਿੱਤੀ। ਇਸ ਦਿਨ ਉਸ ਦਾ ਜਨਮਦਿਨ ਵੀ ਸੀ ਪਰ ਉਸ ਨੇ ਹਾਲਾਤਾਂ ਨੂੰ ਦੇਖ ਕੇ ਆਪਣਾ ਫਰਜ਼ ਨਿਭਾਇਆ। ਨਰਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਜਸਵੰਤ ਸਿੰਘ ਦੀ ਹੌਂਸਲੇ ਨਾਲ ਕਾਫੀ ਮਦਦ ਕੀਤੀ। ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਹਰਪਾਲ ਕੌਰ ਦੀ ਮਦਦ ਨਾਲ ਕਾਰਵਾਈ ਕੀਤੀ, ਜਦਕਿ ਹਰਪਾਲ ਕੌਰ ਨੇ ਮੌਕੇ ਤੇ ਐਂਬੂਲੈਂਸ ਬੁਲਵਾਈ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਸਵਾਰੀਆਂ ਨੂੰ ਬਾਹਰ ਕੱਢਿਆ।
ਪੁਲਿਸ ਅਧਿਕਾਰੀਆਂ ਵੱਲੋਂ ਸਨਮਾਨ
ਐਸਐਸਪੀ ਬਠਿੰਡਾ ਨੇ ਪ੍ਰੈਸ ਕਾਨਫਰਸ ਵਿੱਚ ਦੱਸਿਆ ਕਿ ਇਹ ਕਦਮ ਪੰਜਾਬ ਪੁਲਿਸ ਦੀ ਚੰਗੀ ਛਵੀ ਬਣਾਉਂਦਾ ਹੈ। ਇਸ ਸਫਲਤਾ ਲਈ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਪੁਲਿਸ ਮੁਲਾਜ਼ਮ ਨੂੰ 25-25 ਹਜ਼ਾਰ ਰੁਪਏ ਅਤੇ ਵਿਸ਼ੇਸ਼ ਡਿਸਕ ਨਾਲ ਸਨਮਾਨਿਤ ਕੀਤਾ ਗਿਆ।
ਐਸਐਸਪੀ ਨੇ ਇਹ ਵੀ ਜ਼ਿਕਰ ਕੀਤਾ ਕਿ ਹੁਣ ਇਹਨਾਂ ਜਵਾਨਾਂ ਨੂੰ ਤੈਰਾਕੀ ਦੀ ਟਰੇਨਿੰਗ ਦਿੱਤੀ ਜਾਵੇਗੀ ਅਤੇ ਜ਼ਰੂਰੀ ਸੁਰੱਖਿਆ ਲਈ ਲਾਈਵ ਜੈਕਟ ਹਰ ਸਮੇਂ ਮੌਜੂਦ ਰਹੇਗਾ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਦਾ ਮੁਕਾਬਲਾ ਕਰਨ ਵਿੱਚ ਕੋਈ ਰੁਕਾਵਟ ਨਾ ਆਵੇ।