BCCI ਕੇਂਦਰੀ ਇਕਰਾਰਨਾਮੇ: ਰੋਹਿਤ–ਕੋਹਲੀ ਡਿਮੋਟ, 30 ਖਿਡਾਰੀਆਂ ਦੀ ਸੂਚੀ ਅੰਤਿਮ
BCCI Central Contract: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਨਵੇਂ ਅੰਤਰਰਾਸ਼ਟਰੀ ਸੀਜ਼ਨ ਲਈ ਕੇਂਦਰੀ ਇਕਰਾਰਨਾਮਿਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਇਸ ਵਾਰ ਬੋਰਡ ਨੇ ਸਾਲਾਂ ਤੋਂ ਚੱਲ ਰਹੀ ਚਾਰ ਗ੍ਰੇਡ ਪ੍ਰਣਾਲੀ ਨੂੰ ਖਤਮ ਕਰਕੇ ਕੇਵਲ ਤਿੰਨ ਗ੍ਰੇਡ (A, B ਅਤੇ C) ਲਾਗੂ ਕੀਤੇ ਹਨ। ਇਸ ਫੈਸਲੇ ਦਾ ਸਭ ਤੋਂ ਵੱਡਾ ਅਸਰ ਸਾਬਕਾ ਕਪਤਾਨਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ’ਤੇ ਪਿਆ ਹੈ, ਜਿਨ੍ਹਾਂ ਨੂੰ ਟਾਪ ਗ੍ਰੇਡ ਤੋਂ ਹਟਾ ਕੇ B ਗ੍ਰੇਡ ਵਿੱਚ ਰੱਖਿਆ ਗਿਆ ਹੈ।
ਰਿਪੋਰਟਾਂ ਮੁਤਾਬਕ, BCCI ਨੇ ਮੌਜੂਦਾ ਸੀਜ਼ਨ ਲਈ 30 ਖਿਡਾਰੀਆਂ ਦੇ ਨਾਂ ਅੰਤਿਮ ਕਰ ਦਿੱਤੇ ਹਨ, ਹਾਲਾਂਕਿ ਬੋਰਡ ਵੱਲੋਂ ਅਜੇ ਤੱਕ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ।ਜਿਵੇਂ ਕਿ ਪਹਿਲਾਂ ਦਾਅਵਾ ਕੀਤਾ ਗਿਆ ਸੀ, BCCI ਨੇ A+ ਗ੍ਰੇਡ ਨੂੰ ਖਤਮ ਕਰ ਦਿੱਤਾ ਹੈ, ਅਤੇ ਹੁਣ ਸਿਰਫ਼ ਤਿੰਨ ਗ੍ਰੇਡ ਹੋਣਗੇ: A, B, ਅਤੇ C।
ਕੁਝ ਸਮੇਂ ਤੋਂ, ਅਫਵਾਹਾਂ ਹਨ ਕਿ BCCI ਕੇਂਦਰੀ ਇਕਰਾਰਨਾਮੇ ਨੂੰ ਚਾਰ ਤੋਂ ਘਟਾ ਕੇ ਸਿਰਫ਼ ਤਿੰਨ ਗ੍ਰੇਡ ਕਰ ਦੇਵੇਗਾ। ਇਹ ਵੀ ਕਿਹਾ ਜਾ ਰਿਹਾ ਸੀ ਕਿ ਰੋਹਿਤ ਅਤੇ ਕੋਹਲੀ ਹੁਣ ਟਾਪ ਗ੍ਰੇਡ ਦਾ ਹਿੱਸਾ ਨਹੀਂ ਹੋਣਗੇ, ਕਿਉਂਕਿ ਉਹ ਹੁਣ ਸਿਰਫ ਇੱਕ ਫਾਰਮੈਟ (ਓਡੀਆਈ) ਵਿੱਚ ਖਿਡਾਰੀ ਹਨ। ਬੋਰਡ ਦੇ ਸਕੱਤਰ ਦੇਵਜੀਤ ਸੈਕੀਆ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਬੀਸੀਸੀਆਈ ਨੇ ਅਜੇ ਅਧਿਕਾਰਤ ਤੌਰ ‘ਤੇ ਇਸ ਸੂਚੀ ਨੂੰ ਜਾਰੀ ਨਹੀਂ ਕੀਤਾ ਹੈ।
ਕੇਂਦਰੀ ਇਕਰਾਰਨਾਮੇ ਲਈ 30 ਨਾਂ ਚੁਣੇ ਗਏ
- ਗ੍ਰੇਡ ਏ: ਸ਼ੁਭਮਨ ਗਿੱਲ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ
- ਗ੍ਰੇਡ ਬੀ: ਵਿਰਾਟ ਕੋਹਲੀ, ਰੋਹਿਤ ਸ਼ਰਮਾ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਵਾਸ਼ਿੰਗਟਨ ਸੁੰਦਰ, ਹਾਰਦਿਕ ਪੰਡਯਾ, ਕੇਐਲ ਰਾਹੁਲ, ਕੁਲਦੀਪ ਯਾਦਵ, ਯਸ਼ਸਵੀ ਜੈਸਵਾਲ, ਮੁਹੰਮਦ ਸਿਰਾਜ, ਅਤੇ ਸ਼੍ਰੇਅਸ ਅਈਅਰ।
- ਗ੍ਰੇਡ-ਸੀ: ਤਿਲਕ ਵਰਮਾ, ਅਕਸ਼ਰ ਪਟੇਲ, ਸ਼ਿਵਮ ਦੂਬੇ, ਸੰਜੂ ਸੈਮਸਨ, ਰਿੰਕੂ ਸਿੰਘ, ਪ੍ਰਸੀਦ ਕ੍ਰਿਸ਼ਨ, ਅਰਸ਼ਦੀਪ ਸਿੰਘ, ਆਕਾਸ਼ ਦੀਪ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ, ਧਰੁਵ ਜੁਰੇਲ, ਅਭਿਸ਼ੇਕ ਸ਼ਰਮਾ, ਨਿਤੀਸ਼ ਕੁਮਾਰ ਰੈੱਡੀ, ਰੁਤੂਰਾਜ ਗਾਇਕਵਾੜ, ਰਵੀ ਬਿਸ਼ਨੋਈ ਅਤੇ ਸਾਈ ਸੁਦਾਰ।