ਮੇਅਰ ਚੋਣਾਂ ਤੋਂ ਪਹਿਲਾਂ ਭਾਜਪਾ ਕੌਂਸਲਰ ਦੇ ਪਰਿਵਾਰਕ ਮੈਂਬਰ ਦੀ ਗ੍ਰਿਫਤਾਰੀ, ਸਿਆਸੀ ਮਾਹੌਲ ਗਰਮ

Latest News: ਚੰਡੀਗੜ੍ਹ ‘ਚ 29 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਤਣਾਅ ਵਧ ਗਿਆ ਹੈ।ਵਾਰਡ ਨੰਬਰ 4 ਦੀ ਭਾਜਪਾ ਕੌਂਸਲਰ ਸੁਮਨ ਦੇਵੀ ਦੀ ਭਰਜਾਈ ਕੋਮਲ ਸ਼ਰਮਾ ਨੂੰ ਐਤਵਾਰ ਸਵੇਰੇ ਮੋਹਾਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਨਾਲ ਹੋਈ ਧੋਖਾਧੜੀ ਨਾਲ ਜੁੜੀ ਜਾਪਦੀ ਹੈ। ਦੂਜੇ […]
Khushi
By : Updated On: 11 Jan 2026 12:56:PM
ਮੇਅਰ ਚੋਣਾਂ ਤੋਂ ਪਹਿਲਾਂ ਭਾਜਪਾ ਕੌਂਸਲਰ ਦੇ ਪਰਿਵਾਰਕ ਮੈਂਬਰ ਦੀ ਗ੍ਰਿਫਤਾਰੀ, ਸਿਆਸੀ ਮਾਹੌਲ ਗਰਮ

Latest News: ਚੰਡੀਗੜ੍ਹ ‘ਚ 29 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਤਣਾਅ ਵਧ ਗਿਆ ਹੈ।ਵਾਰਡ ਨੰਬਰ 4 ਦੀ ਭਾਜਪਾ ਕੌਂਸਲਰ ਸੁਮਨ ਦੇਵੀ ਦੀ ਭਰਜਾਈ ਕੋਮਲ ਸ਼ਰਮਾ ਨੂੰ ਐਤਵਾਰ ਸਵੇਰੇ ਮੋਹਾਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਨਾਲ ਹੋਈ ਧੋਖਾਧੜੀ ਨਾਲ ਜੁੜੀ ਜਾਪਦੀ ਹੈ।

ਦੂਜੇ ਪਾਸੇ ਕੌਂਸਲਰ ਸੁਮਨ ਦੀ ਭਰਜਾਈ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਹੀ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਅਤੇ ਕਈ ਭਾਜਪਾ ਕੌਂਸਲਰ ਮਨੀਮਾਜਰਾ ਥਾਣੇ ਦੇ ਬਾਹਰ ਪਹੁੰਚ ਗਏ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਇਹ ਕਾਰਵਾਈ ਸਿਆਸੀ ਦਬਾਅ ਹੇਠ ਕੀਤੀ ਜਾ ਰਹੀ ਹੈ। ਭਾਜਪਾ ਨੇ ਇਸ ਕਾਰਵਾਈ ਨੂੰ ਖੁੱਲ੍ਹੇਆਮ ਗੁੰਡਾਗਰਦੀ ਕਰਾਰ ਦਿੱਤਾ ਹੈ।

ਭਾਜਪਾ ਆਗੂਆਂ ਨੇ ਦੱਸਿਆ ਕਿ ਕੌਂਸਲਰ ਸੁਮਨ ਦੇਵੀ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਸੀ। ਦੋਸ਼ ਹੈ ਕਿ ਗ੍ਰਿਫਤਾਰੀ ਕਿਉਂ ਕੀਤੀ ਗਈ, ਇਸ ਬਾਰੇ ਪਰਿਵਾਰ ਨੂੰ ਵੀ ਨਹੀਂ ਦੱਸਿਆ ਗਿਆ। ਪੁਲੀਸ ਨੇ ਸਵੇਰੇ ਘਰ ਵਿੱਚ ਦਾਖ਼ਲ ਹੋ ਕੇ ਇਹ ਗ੍ਰਿਫ਼ਤਾਰੀ ਕੀਤੀ। ਇਸ ਕਾਰਵਾਈ ਪਿੱਛੇ ਸੀਵਰੇਜ ਬੋਰਡ ਦੇ ਚੇਅਰਮੈਨ ਦਾ ਹੱਥ ਹੋਣ ਦਾ ਦੋਸ਼ ਲਾਇਆ ਗਿਆ ਸੀ।

ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ‘ਚ ਸਾਲ 2026 ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣਾਂ 29 ਜਨਵਰੀ ਨੂੰ ਹੋਣੀਆਂ ਹਨ।ਇਸ ਦਿਨ ਮੌਜੂਦਾ ਮੇਅਰ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਨਤੀਜੇ ਵੀ ਵੋਟਾਂ ਵਾਲੇ ਦਿਨ ਹੀ ਆਉਣਗੇ। ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਚੋਣ ਤੋਂ ਪਹਿਲਾਂ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਹੈ।

ਸੁਮਨ ਕੁਝ ਦਿਨ ਪਹਿਲਾਂ ਭਾਜਪਾ ‘ਚ ਸ਼ਾਮਲ ਹੋਈ ਸੀ: ਮੇਅਰ ਚੋਣਾਂ 29 ਜਨਵਰੀ ਨੂੰ ਹੋਣੀਆਂ ਹਨ। ਇਸ ਦੇ ਐਲਾਨ ਤੋਂ ਪਹਿਲਾਂ ਹੀ ਭਾਜਪਾ ਨੇ ‘ਆਪ’ ਨੂੰ ਝਟਕਾ ਦੇ ਦਿੱਤਾ ਹੈ। 16 ਕੌਂਸਲਰ ਵਾਲੀ ਭਾਜਪਾ ਨੇ ‘ਆਪ’ ਦੇ ਦੋ ਕੌਂਸਲਰਾਂ ਸੁਮਨ ਅਤੇ ਪੂਨਮ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਇਸ ਤੋਂ ਬਾਅਦ ਮੇਅਰ ਦੀ ਚੋਣ ਲਈ ਭਾਜਪਾ ਨੂੰ 18 ਵੋਟਾਂ ਮਿਲੀਆਂ, ਜੋ ਕਾਂਗਰਸ ਦੇ 6 ਕੌਂਸਲਰ, ਇਕ ਸੰਸਦ ਮੈਂਬਰ ਅਤੇ ‘ਆਪ’ ਦੇ 11 ਸਮੇਤ 18 ਵੋਟਾਂ ‘ਤੇ ਪਹੁੰਚ ਗਿਆ।

ਐਤਵਾਰ ਤੜਕੇ ਕੀਤੀ ਗ੍ਰਿਫਤਾਰੀ: ਸੁਹਾਣਾ ਥਾਣਾ ਮੋਹਾਲੀ ਦੀ ਪੁਲਿਸ ਟੀਮ ਐਤਵਾਰ ਤੜਕੇ ਚੰਡੀਗੜ੍ਹ ਦੇ ਆਈਟੀ ਪਾਰਕ ਪਹੁੰਚੀ। ਪੁਲੀਸ ਨੇ ਸਭ ਤੋਂ ਪਹਿਲਾਂ ਆਈਟੀ ਪਾਰਕ ਥਾਣੇ ਵਿੱਚ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਭਾਜਪਾ ਕੌਂਸਲਰ ਸੁਮਨ ਦੇਵੀ ਦੀ ਭਰਜਾਈ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਮੋਹਾਲੀ ਲੈ ਗਏ।

Read Latest News and Breaking News at Daily Post TV, Browse for more News

Ad
Ad