ਰੂਪਨਗਰ, 27 ਅਗਸਤ 2025 – ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਖੜਾ ਡੈਮ ‘ਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਅੱਜ 1671.49 ਫੁੱਟ ਦਰਜ ਕੀਤਾ ਗਿਆ, ਜੋ ਕਿ 1680 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ 8.5 ਫੁੱਟ ਹੇਠਾਂ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਤਲੁਜ ਦਰਿਆ ਵਿੱਚ ਨਿਰਧਾਰਤ ਮਾਤਰਾ ਅਨੁਸਾਰ ਹੀ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਝੂਠੀਆਂ ਅਤੇ ਬੇਬੁਨਿਆਦ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡੈਮ ਅਤੇ ਨਹਿਰਾਂ ਦੀ ਤਾਜ਼ਾ ਸਥਿਤੀ:
- ਭਾਖੜਾ ਡੈਮ ਪਾਣੀ ਪੱਧਰ: 1671.49 ਫੁੱਟ
- ਵਾਟਰ ਇਨਫਲੋ (ਆਉਣ ਵਾਲਾ ਪਾਣੀ): 58,997 ਕਿਊਸੈਕ
- ਟਰਬਾਈਨਾਂ ਰਾਹੀਂ ਪਾਣੀ ਰਿਲੀਜ਼: 43,653 ਕਿਊਸੈਕ
- ਨੰਗਲ ਹਾਈਡਲ ਨਹਿਰ ਰਿਲੀਜ਼: 12,500 ਕਿਊਸੈਕ
- ਅਨੰਦਪੁਰ ਹਾਈਡਲ ਨਹਿਰ ਰਿਲੀਜ਼: 10,150 ਕਿਊਸੈਕ
- ਸਤਲੁਜ ਦਰਿਆ ਵਿੱਚ ਪਾਣੀ ਪੱਧਰ: 21,150 ਕਿਊਸੈਕ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਧਿਕਾਰਤ ਸੂਤਰਾਂ ਵੱਲੋਂ ਜਾਰੀ ਕੀਤੀਆਂ ਜਾਣਕਾਰੀਆਂ ਤੇ ਹੀ ਭਰੋਸਾ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ 24 ਘੰਟੇ ਸਥਿਤੀ ਤੇ ਨਿਗਰਾਨੀ ਕਰ ਰਿਹਾ ਹੈ।
ਸਮੂਹ ਨਾਗਰਿਕਾਂ ਨੂੰ ਅਪੀਲ ਹੈ ਕਿ ਕਿਸੇ ਵੀ ਝੂਠੀ ਅਫਵਾਹ ਜਾਂ ਗੈਰ-ਅਧਿਕਾਰਿਤ ਜਾਣਕਾਰੀ ‘ਤੇ ਧਿਆਨ ਨਾ ਦੇਣ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਪ੍ਰਸ਼ਾਸਨ ਨਾਲ ਸੰਪਰਕ ਕਰੋ।