ਭਾਰਤੀ ਸਿੰਘ ਨੇ ਆਪਣੇ ਸਭ ਤੋਂ ਵੱਡੇ ਡਰ ਦਾ ਕੀਤਾ ਖੁਲਾਸਾ, ਕਿਹਾ – “ਮੈਨੂੰ ਮਾਂ ਤੋਂ ਵਿੱਛੋੜੇ ਤੋਂ ਡਰ ਲੱਗਦਾ ਹੈ”

Bharti Singh Biggest Fear– ਹਮੇਸ਼ਾ ਲੋਕਾਂ ਨੂੰ ਹੱਸਾਉਣ ਵਾਲੀ ਮਸ਼ਹੂਰ ਕੌਮੇਡੀਅਨ ਭਾਰਤੀ ਸਿੰਘ ਨੇ ਆਪਣੀ ਜਿੰਦਗੀ ਦੇ ਸਭ ਤੋਂ ਡਰਾਵਨੇ ਪਲਾਂ ਬਾਰੇ ਖੁਲ ਕੇ ਗੱਲ ਕੀਤੀ ਹੈ। ਭਾਵੇਂ ਭਾਰਤੀ ਹਰ ਸਮੇਂ ਹਾਸੇ-ਮਜ਼ਾਕ ਨਾਲ ਭਰਪੂਰ ਰਹੀ ਹੈ, ਪਰ ਹਾਲ ਹੀ ਦੇ ਇੱਕ ਇੰਟਰਵਿਊ ਦੌਰਾਨ ਉਹ ਆਪਣੇ ਡਰਾਂ ਅਤੇ ਭਾਵਨਾਵਾਂ ਬਾਰੇ ਗੰਭੀਰ ਹੋ ਗਈ। ਉਡਾਣਾਂ ਤੋਂ ਲੱਗਣ […]
Khushi
By : Updated On: 20 Aug 2025 14:03:PM
ਭਾਰਤੀ ਸਿੰਘ ਨੇ ਆਪਣੇ ਸਭ ਤੋਂ ਵੱਡੇ ਡਰ ਦਾ ਕੀਤਾ ਖੁਲਾਸਾ, ਕਿਹਾ – “ਮੈਨੂੰ ਮਾਂ ਤੋਂ ਵਿੱਛੋੜੇ ਤੋਂ ਡਰ ਲੱਗਦਾ ਹੈ”

Bharti Singh Biggest Fear– ਹਮੇਸ਼ਾ ਲੋਕਾਂ ਨੂੰ ਹੱਸਾਉਣ ਵਾਲੀ ਮਸ਼ਹੂਰ ਕੌਮੇਡੀਅਨ ਭਾਰਤੀ ਸਿੰਘ ਨੇ ਆਪਣੀ ਜਿੰਦਗੀ ਦੇ ਸਭ ਤੋਂ ਡਰਾਵਨੇ ਪਲਾਂ ਬਾਰੇ ਖੁਲ ਕੇ ਗੱਲ ਕੀਤੀ ਹੈ। ਭਾਵੇਂ ਭਾਰਤੀ ਹਰ ਸਮੇਂ ਹਾਸੇ-ਮਜ਼ਾਕ ਨਾਲ ਭਰਪੂਰ ਰਹੀ ਹੈ, ਪਰ ਹਾਲ ਹੀ ਦੇ ਇੱਕ ਇੰਟਰਵਿਊ ਦੌਰਾਨ ਉਹ ਆਪਣੇ ਡਰਾਂ ਅਤੇ ਭਾਵਨਾਵਾਂ ਬਾਰੇ ਗੰਭੀਰ ਹੋ ਗਈ।

ਉਡਾਣਾਂ ਤੋਂ ਲੱਗਣ ਲੱਗਾ ਮੌਤ ਦਾ ਡਰ

ਭਾਰਤੀ ਨੇ ਦੱਸਿਆ ਕਿ Air India ਦੀ ਹਾਦਸੇ ਵਾਲੀ ਘਟਨਾ ਤੋਂ ਬਾਅਦ ਉਹਨਾਂ ਨੇ ਅੱਜ ਤੱਕ ਕੋਈ ਵੀ ਫਲਾਈਟ ਨਹੀਂ ਲਈ। ਉਨ੍ਹਾਂ ਨੇ ਕਿਹਾ ਕਿ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਉਹ ਕਾਫੀ ਸਹਿਮੀ ਹੋਈ ਜੀਵਨ ਜੀ ਰਹੀ ਹਨ। ਇੰਨਾ ਤੱਕ ਕਿ ਭਾਰਤੀ ਚਾਰ ਮਹੀਨੇ ਮਾਨਸੂਨ ਦੌਰਾਨ ਕੰਮ ਵੀ ਨਹੀਂ ਲੈਂਦੀਆਂ ਕਿਉਂਕਿ ਉਨ੍ਹਾਂ ਨੂੰ ਫਲਾਈਟ ਵਿੱਚ ਬੈਠਣ ਤੋਂ ਡਰ ਲੱਗਦਾ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਜਦੋਂ ਵੀ ਪੂਰਾ ਪਰਿਵਾਰ ਕਿਤੇ ਜਾਣ ਵਾਲਾ ਹੁੰਦਾ ਹੈ, ਤਾਂ ਉਹ ਚਾਹੁੰਦੇ ਹਨ ਕਿ ਪਰਿਵਾਰ ਦੇ ਮੈਂਬਰ ਵੱਖ-ਵੱਖ ਫਲਾਈਟਾਂ ਵਿਚ ਸਫਰ ਕਰਨ। ਭਾਰਤੀ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ, “ਜੇ ਸਭ ਇਕੱਠੇ ਗਏ ਤਾਂ ਸਾਈਨ ਕਰਨ ਵਾਲਾ ਵੀ ਕੋਈ ਨਹੀਂ ਰਹੇਗਾ।

ਸਭ ਤੋਂ ਵੱਡਾ ਡਰ – ਮਾਂ ਨੂੰ ਗੁਆਉਣ ਦਾ

ਜਦੋਂ ਭਾਰਤੀ ਸਿੰਘ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਜਿੰਦਗੀ ਦਾ ਸਭ ਤੋਂ ਵੱਡਾ ਡਰ ਕੀ ਹੈ, ਤਾਂ ਉਨ੍ਹਾਂ ਨੇ ਤੁਰੰਤ ਜਵਾਬ ਦਿੱਤਾ – “ਮੇਰੀ ਮਾਂ ਦਾ“। ਭਾਰਤੀ ਨੇ ਕਿਹਾ ਕਿ ਉਹ ਕਦੇ ਵੀ ਨਹੀਂ ਚਾਹੁੰਦੀਆਂ ਕਿ ਉਹ ਆਪਣੀ ਮਾਂ ਤੋਂ ਵਿਛੁੜਨ।

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੀ ਮਾਂ ਨੂੰ ਗੰਭੀਰ ਕਿਡਨੀ ਦੀ ਬੀਮਾਰੀ ਹੋ ਗਈ ਸੀ ਅਤੇ ਟ੍ਰਾਂਸਪਲਾਂਟ ਵੀ ਹੋਇਆ। ਉਹ ਦਿਨ ਉਨ੍ਹਾਂ ਲਈ ਬਹੁਤ ਦਰਦਨਾਕ ਸਨ। ਉਨ੍ਹਾਂ ਨੇ ਕਿਹਾ ਕਿ ਉਹ ਮੈਨੀਫੈਸਟ ਕਰਨ ਵਿੱਚ ਵਿਸ਼ਵਾਸ ਰੱਖਦੀਆਂ ਹਨ। ਮਾਂ ਦੀ ਸਰਜਰੀ ਦੌਰਾਨ ਉਹ ਮਨ ਵਿੱਚ ਸੋਚਦੀਆਂ ਸਨ ਕਿ ਜਦ ਮਾਂ ਠੀਕ ਹੋ ਜਾਣਗੀ, ਤਾਂ ਉਹਨਾਂ ਨੂੰ ਜਗਨਨਾਥ ਪੂਰੀ ਲੈ ਕੇ ਜਾਣਗੀਆਂ – ਤੇ ਠੀਕ ਇੱਕ ਸਾਲ ਬਾਅਦ ਇਹ ਸੁਪਨਾ ਸਚ ਹੋ ਗਿਆ।

ਭਾਰਤੀ ਸਿੰਘ ਨੇ ਇਨ੍ਹਾਂ ਤੱਕ ਕਿਹਾ ਕਿ ਉਹ ਆਪਣੀ ਮਾਂ ਨੂੰ ਭਗਵਾਨ ਵਰਗਾ ਮੰਨਦੀਆਂ ਹਨ। ਉਨ੍ਹਾਂ ਦਾ ਮਨ ਕਰਦਾ ਹੈ ਕਿ ਮਾਂ ਲਈ ਇਕ ਮੰਦਰ ਬਣਾਵਨ ਤੇ ਉਥੇ ਉਨ੍ਹਾਂ ਦੀ ਮੂਰਤੀ ਰਖ ਦਿੱਤੀ ਜਾਵੇ।

ਪਿਤਾ ਨਾਲ ਨਹੀਂ ਕੋਈ ਯਾਦ

ਭਾਰਤੀ ਨੇ ਆਪਣੇ ਪਿਤਾ ਬਾਰੇ ਵੀ ਗੱਲ ਕੀਤੀ। ਜਦ ਉਹ ਸਿਰਫ 2 ਸਾਲ ਦੀ ਸੀ, ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਉਨ੍ਹਾਂ ਨੂੰ ਹੈਜ਼ਾ ਹੋਇਆ ਸੀ ਅਤੇ ਸ਼ਰਾਬ ਪੀਣ ਕਾਰਨ ਹਾਲਤ ਵਿਗੜ ਗਈ। ਭਾਰਤੀ ਨੇ ਕਿਹਾ ਕਿ ਉਹ ਕਦੇ ਵੀ ਆਪਣੇ ਪਿਤਾ ਨੂੰ ਨਹੀਂ ਵੇਖਿਆ, ਇਸ ਕਰਕੇ ਉਨ੍ਹਾਂ ਨਾਲ ਕੋਈ ਯਾਦ ਨਹੀਂ ਬਣੀ। ਉਨ੍ਹਾਂ ਦੇ ਘਰ ‘ਚ ਪਿਤਾ ਦੀ ਫੋਟੋ ਵੀ ਨਹੀਂ ਲਗਾਈ ਗਈ, ਕਿਉਂਕਿ ਉਹ ਅਜਨਬੀ ਜਾਪਦੇ ਹਨ।

Read Latest News and Breaking News at Daily Post TV, Browse for more News

Ad
Ad