Chandigarh Police ਦੀ ਵੱਡੀ ਕਾਰਵਾਈ: 7 ਚੋਰ ਕਾਬੂ, ਸੈਕਟਰ-26 ਤੇ 36 ਦੀਆਂ ਚੋਰੀਆਂ ਦਾ ਖੁਲਾਸਾ

Chandigarh theft case; ਚੰਡੀਗੜ੍ਹ ਡਿਸਟ੍ਰਿਕਟ ਕਰਾਈਮ ਸੈੱਲ (ਡੀਸੀਸੀ) ਨੇ ਦੋ ਵੱਖ-ਵੱਖ ਚੋਰੀ ਦੇ ਮਾਮਲਿਆਂ ਵਿੱਚ ਸ਼ਾਮਲ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਸੈਕਟਰ-26 ਅਤੇ ਸੈਕਟਰ-36 ਥਾਣਿਆਂ ਵਿੱਚ ਦਰਜ ਮਾਮਲਿਆਂ ਦਾ ਖੁਲਾਸਾ ਹੋਇਆ ਹੈ। ਸੈਕਟਰ-36 ਥਾਣੇ ਵਿੱਚ 11 ਫ਼ਰਵਰੀ 2026 ਨੂੰ ਦਰਜ ਐਫਆਈਆਰ ਅਨੁਸਾਰ, ਪਿੰਡ ਕਜਹੇੜੀ, ਸੈਕਟਰ-52 ਦੀ ਰਹਿਣ ਵਾਲੀ 65 ਸਾਲਾ […]
Jaspreet Singh
By : Published: 14 Feb 2026 19:46:PM
Chandigarh Police ਦੀ ਵੱਡੀ ਕਾਰਵਾਈ: 7 ਚੋਰ ਕਾਬੂ, ਸੈਕਟਰ-26 ਤੇ 36 ਦੀਆਂ ਚੋਰੀਆਂ ਦਾ ਖੁਲਾਸਾ
Terrorist Accused Arrested

Chandigarh theft case; ਚੰਡੀਗੜ੍ਹ ਡਿਸਟ੍ਰਿਕਟ ਕਰਾਈਮ ਸੈੱਲ (ਡੀਸੀਸੀ) ਨੇ ਦੋ ਵੱਖ-ਵੱਖ ਚੋਰੀ ਦੇ ਮਾਮਲਿਆਂ ਵਿੱਚ ਸ਼ਾਮਲ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਸੈਕਟਰ-26 ਅਤੇ ਸੈਕਟਰ-36 ਥਾਣਿਆਂ ਵਿੱਚ ਦਰਜ ਮਾਮਲਿਆਂ ਦਾ ਖੁਲਾਸਾ ਹੋਇਆ ਹੈ।

ਸੈਕਟਰ-36 ਥਾਣੇ ਵਿੱਚ 11 ਫ਼ਰਵਰੀ 2026 ਨੂੰ ਦਰਜ ਐਫਆਈਆਰ ਅਨੁਸਾਰ, ਪਿੰਡ ਕਜਹੇੜੀ, ਸੈਕਟਰ-52 ਦੀ ਰਹਿਣ ਵਾਲੀ 65 ਸਾਲਾ ਮਹਿਲਾ ਦੇ ਘਰੋਂ ਸੋਨੇ-ਚਾਂਦੀ ਦੇ ਗਹਿਣੇ, ਨਕਦ ਰਕਮ, ਐਸਬੀਆਈ ਦੀ ਚੈਕ ਬੁੱਕ ਅਤੇ ਗੈਸ ਸਿਲੰਡਰ ਚੋਰੀ ਹੋਇਆ ਸੀ। ਪੁਲਿਸ ਨੇ ਮੁਲਜ਼ਮ ਅਮਿਤ (24) ਨੂੰ ਬਰਮਾਜਰਾ ਇਲਾਕੇ ਤੋਂ ਗ੍ਰਿਫ਼ਤਾਰ ਕਰਕੇ ਚੋਰੀਸ਼ੁਦਾ ਗਹਿਣੇ ਬਰਾਮਦ ਕਰ ਲਏ।

ਇਸੇ ਤਰ੍ਹਾਂ, ਸੈਕਟਰ-26 ਥਾਣੇ ਵਿੱਚ 5 ਫ਼ਰਵਰੀ 2026 ਨੂੰ ਦਰਜ ਮਾਮਲੇ ਵਿੱਚ ਸੈਕਟਰ-7 ਸਥਿਤ ਐਸਸੀਓ ਨੰਬਰ 43 ਦੀ ਇਮਾਰਤ ਦੀ ਛੱਤ ਤੋਂ ਚਾਰ ਏਸੀ ਅਤੇ ਇਕ ਕੋਲਡ ਰੂਮ ਦੇ ਕਾਪਰ ਪਾਈਪ ਚੋਰੀ ਹੋਣ ਦੀ ਸ਼ਿਕਾਇਤ ਸੀ। ਪੁਲਿਸ ਨੇ ਛੇ ਦੋਸ਼ੀਆਂ ਨੂੰ ਗ੍ਰੀਨ ਬੈਲਟ ਅਤੇ ਟਰਾਂਸਪੋਰਟ ਏਰੀਆ ਤੋਂ ਕਾਬੂ ਕਰਕੇ ਕਰੀਬ 90-100 ਕਾਪਰ ਪਾਈਪ ਬਰਾਮਦ ਕੀਤੇ।

ਪੁਲਿਸ ਮੁਤਾਬਕ, ਦੋਸ਼ੀ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਲਈ ਪੈਸੇ ਇਕੱਠੇ ਕਰਨ ਵਾਸਤੇ ਪਹਿਲਾਂ ਇਲਾਕੇ ਦੀ ਰੇਕੀ ਕਰਦੇ ਅਤੇ ਫਿਰ ਯੋਜਨਾਬੱਧ ਤਰੀਕੇ ਨਾਲ ਚੋਰੀ ਕਰਦੇ ਸਨ। ਹੋਰ ਸਾਥੀਆਂ ਦੀ ਭਾਲ ਜਾਰੀ ਹੈ।

Read Latest News and Breaking News at Daily Post TV, Browse for more News

Ad
Ad