UK ‘ਚ ‘ਕੌਰ ਟੂ ਖਾਨ’ ਮਾਮਲੇ ‘ਤੇ ਵੱਡਾ ਵਿਵਾਦ, ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਦੇ ਦਾਅਵੇ, ਵੀਡੀਓ ਨੇ ਛੇੜੀ ਚਰਚਾ

UK Grooming Gang; ਬਰਤਾਨੀਆ ਵਿੱਚ ‘ਕੌਰ ਟੂ ਖਾਨ’ ਮੂਵਮੈਂਟ ਦੇ ਨਾਂ ‘ਤੇ ਚੱਲ ਰਹੇ ਮਾਮਲੇ ਨੇ ਚਰਚਾ ਛੇੜ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖ ਕੁੜੀਆਂ ਨੂੰ ਫਸਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਯੂਕੇ ਵਿੱਚ ਰਹਿੰਦੇ ਪੰਜਾਬੀ ਨਵਦੀਪ ਸਿੰਘ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ […]
Jaspreet Singh
By : Updated On: 18 Mar 2026 07:48:AM
UK ‘ਚ ‘ਕੌਰ ਟੂ ਖਾਨ’ ਮਾਮਲੇ ‘ਤੇ ਵੱਡਾ ਵਿਵਾਦ, ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਦੇ ਦਾਅਵੇ, ਵੀਡੀਓ ਨੇ ਛੇੜੀ ਚਰਚਾ

UK Grooming Gang; ਬਰਤਾਨੀਆ ਵਿੱਚ ‘ਕੌਰ ਟੂ ਖਾਨ’ ਮੂਵਮੈਂਟ ਦੇ ਨਾਂ ‘ਤੇ ਚੱਲ ਰਹੇ ਮਾਮਲੇ ਨੇ ਚਰਚਾ ਛੇੜ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖ ਕੁੜੀਆਂ ਨੂੰ ਫਸਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਯੂਕੇ ਵਿੱਚ ਰਹਿੰਦੇ ਪੰਜਾਬੀ ਨਵਦੀਪ ਸਿੰਘ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਇੱਕ ਕੁੜੀ ਇਹ ਸਾਰੇ ਦਾਅਵੇ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ, ਇਨ੍ਹਾਂ ਦਾਵਿਆਂ ਦੀ ਅਧਿਕਾਰਿਕ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।

ਵੀਡੀਓ ਵਿੱਚ ਕੁੜੀ ਦਾ ਦਾਅਵਾ ਹੈ ਕਿ ਯੂਕੇ ਵਿੱਚ ਕਥਿਤ ਗਰੂਮਿੰਗ ਗੈਂਗ ਸਿੱਖ ਕੁੜੀ (ਕੌਰ) ਨੂੰ ਮੁਸਲਮਾਨ (ਖਾਨ) ਬਣਾਉਣ ‘ਤੇ 10 ਹਜ਼ਾਰ ਪਾਊਂਡ ਤੱਕ ਦੀ ਰਕਮ ਲੈਂਦੇ ਹਨ। ਉਸ ਦੇ ਮੁਤਾਬਕ, ਪਾਕਿਸਤਾਨੀ ਮੂਲ ਦੇ ਕੁਝ ਗਰੂਮਿੰਗ ਗਰੁੱਪ ਯੋਜਨਾਬੱਧ ਢੰਗ ਨਾਲ ਗੈਰ-ਮੁਸਲਿਮ ਕੁੜੀਆਂ, ਖ਼ਾਸ ਕਰਕੇ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਕੁੜੀ ਨੇ ਦਾਅਵਾ ਕੀਤਾ ਕਿ ਇਹ ਗਰੁੱਪ ਪਹਿਲਾਂ ਕੁੜੀਆਂ ਨਾਲ ਦੋਸਤੀ ਕਰਦੇ ਹਨ, ਉਨ੍ਹਾਂ ਨਾਲ ਜਜ਼ਬਾਤੀ ਤੌਰ ‘ਤੇ ਜੁੜਦੇ ਹਨ ਅਤੇ ਫਿਰ ਉਨ੍ਹਾਂ ਨੂੰ ਮਹਿੰਗੀਆਂ ਕਾਰਾਂ ਅਤੇ ਰੈਸਟੋਰੈਂਟਾਂ ਵਿੱਚ ਲੈ ਜਾ ਕੇ ਪ੍ਰਭਾਵਿਤ ਕਰਦੇ ਹਨ। ਜਦੋਂ ਕੁੜੀ ਉਨ੍ਹਾਂ ਦੇ ਜਾਲ ਵਿੱਚ ਫਸ ਜਾਂਦੀ ਹੈ, ਤਾਂ ਉਸ ‘ਤੇ ਧਰਮ ਪਰਿਵਰਤਨ ਲਈ ਦਬਾਅ ਬਣਾਇਆ ਜਾਂਦਾ ਹੈ।

ਉਸ ਦੇ ਮੁਤਾਬਕ ਵੱਖ-ਵੱਖ ਧਰਮਾਂ ਦੀਆਂ ਕੁੜੀਆਂ ਲਈ ਅਲੱਗ-ਅਲੱਗ ਰਕਮ ਤੈਅ ਕੀਤੀ ਗਈ ਹੈ। ਸਿੱਖ ਕੁੜੀ ਦੇ ਮਾਮਲੇ ਵਿੱਚ ਲਗਭਗ 10,000 ਪਾਊਂਡ (ਕਰੀਬ 11 ਲੱਖ ਰੁਪਏ) ਅਤੇ ਹੋਰ ਧਰਮਾਂ ਦੀਆਂ ਕੁੜੀਆਂ ਲਈ ਕਰੀਬ 5,000 ਪਾਊਂਡ ਦੀ ਗੱਲ ਕਹੀ ਗਈ ਹੈ।

ਗਰੂਮਿੰਗ ਗੈਂਗ ਦੀ ਕਥਿਤ ਰਣਨੀਤੀ (ਦਾਵਿਆਂ ਮੁਤਾਬਕ)

ਟਾਰਗੇਟ ਚੁਣਨਾ: ਕਾਲਜਾਂ, ਮਾਲਾਂ ਜਾਂ ਪਬਲਿਕ ਥਾਵਾਂ ‘ਤੇ ਜਜ਼ਬਾਤੀ ਤੌਰ ‘ਤੇ ਕਮਜ਼ੋਰ ਜਾਂ ਇਕੱਲੀਆਂ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

ਝੂਠੀ ਪਹਿਚਾਣ ਬਣਾਉਣਾ: ਆਪਣੇ ਨਾਂ ਅਤੇ ਪਹਿਚਾਣ ਨੂੰ ਬਦਲ ਕੇ ਖੁਦ ਨੂੰ ਅਮੀਰ ਅਤੇ ਲਿਬਰਲ ਦਿਖਾਇਆ ਜਾਂਦਾ ਹੈ।

ਮਹਿੰਗੀਆਂ ਥਾਵਾਂ ‘ਤੇ ਲੈ ਜਾ ਕੇ ਪ੍ਰਭਾਵਿਤ ਕੀਤਾ ਜਾਂਦਾ ਹੈ।

ਪਿਆਰ ਦਾ ਡਰਾਮਾ: ਵੱਧ ਪਿਆਰ ਤੇ ਧਿਆਨ ਦੇ ਕੇ ਭਰੋਸਾ ਜਿੱਤਿਆ ਜਾਂਦਾ ਹੈ।

ਪਰਿਵਾਰ ਤੋਂ ਦੂਰ ਕਰਨਾ: ਹੌਲੀ-ਹੌਲੀ ਕੁੜੀ ਨੂੰ ਆਪਣੇ ਪਰਿਵਾਰ ਤੋਂ ਵੱਖ ਕੀਤਾ ਜਾਂਦਾ ਹੈ।

ਬਲੈਕਮੇਲਿੰਗ: ਬਾਅਦ ਵਿੱਚ ਫੋਟੋਆਂ/ਵੀਡੀਓਜ਼ ਰਾਹੀਂ ਦਬਾਅ ਬਣਾਇਆ ਜਾਂਦਾ ਹੈ।

ਧਰਮ ਪਰਿਵਰਤਨ: ਅਖੀਰ ਵਿੱਚ ਵਿਆਹ ਜਾਂ ਸੁਰੱਖਿਆ ਦੇ ਨਾਂ ‘ਤੇ ਧਰਮ ਬਦਲਣ ਲਈ ਮਜਬੂਰ ਕੀਤਾ ਜਾਂਦਾ ਹੈ।

ਅਖੀਰ ਵਿੱਚ, ਵੀਡੀਓ ਵਿੱਚ ਕੁੜੀ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਕਿਸੇ ਇੱਕ ਧਰਮ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੈ। ਉਸ ਨੇ ਕਿਹਾ ਕਿ ਹਰ ਧਰਮ ਵਿੱਚ ਚੰਗੇ ਤੇ ਮੰਦੇ ਲੋਕ ਹੁੰਦੇ ਹਨ ਅਤੇ ਕੁਝ ਲੋਕਾਂ ਦੀ ਕਾਰਵਾਈ ਨਾਲ ਪੂਰੇ ਸਮੂਹ ਨੂੰ ਨਹੀਂ ਜੋੜਨਾ ਚਾਹੀਦਾ।

Read Latest News and Breaking News at Daily Post TV, Browse for more News

Ad
Ad