PM Vikasit Bharat Rozgar Yojana– ਸਵਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ਤੋਂ ਤਿਰੰਗਾ ਲਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ, ਜਿਨ੍ਹਾਂ ਵਿੱਚ ‘ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ’ ਦੀ ਸ਼ੁਰੂਆਤ ਵੀ ਸ਼ਾਮਿਲ ਸੀ।
ਇਸ ਯੋਜਨਾ ਦੇ ਤਹਿਤ, ਨੌਜਵਾਨਾਂ ਨੂੰ ਨਿੱਜੀ ਖੇਤਰ ਵਿੱਚ ਪਹਿਲੀ ਨੌਕਰੀ ਮਿਲਣ ‘ਤੇ ₹15,000 ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਯੋਜਨਾ ਦੇ ਤਹਿਤ ਆਉਣ ਵਾਲੇ 2 ਸਾਲਾਂ ਵਿੱਚ 3.5 ਕਰੋੜ ਤੋਂ ਵੱਧ ਨੌਕਰੀਆਂ ਦੇ ਤਿਆਰ ਹੋਣ ਦੀ ਉਮੀਦ ਹੈ।
1 ਲਾਖ ਕਰੋੜ ਦੀ ਯੋਜਨਾ, ਨੌਜਵਾਨਾਂ ਲਈ ਵੱਡੀ ਖ਼ੁਸ਼ਖਬਰੀ: ਪੀਐਮ ਮੋਦੀ
ਪੀਐਮ ਮੋਦੀ ਨੇ ਕਿਹਾ, “ਅੱਜ ਦੇ ਦਿਨ ਦੇਸ਼ ਦੇ ਨੌਜਵਾਨਾਂ ਲਈ 1 ਲਾਖ ਕਰੋੜ ਰੁਪਏ ਦੀ ‘ਵਿਕਸਤ ਭਾਰਤ ਰੋਜ਼ਗਾਰ ਯੋਜਨਾ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਯੋਜਨਾ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਹੈ, ਤਾਂ ਜੋ ਉਹ ਨਿੱਜੀ ਖੇਤਰ ਵਿੱਚ ਨੌਕਰੀ ਕਰਕੇ ਦੇਸ਼ ਦੀ ਤਰੱਕੀ ‘ਚ ਭਾਗੀਦਾਰੀ ਨਿਭਾ ਸਕਣ।”
ਕਿਹੜੇ ਨੌਜਵਾਨ ਬਣਣਗੇ ਯੋਗਤਾ ਰੱਖਣ ਵਾਲੇ?
- ਨੌਜਵਾਨ ਨੂੰ ਨਿੱਜੀ ਖੇਤਰ ਦੀ ਕੰਪਨੀ ਵਿੱਚ ਪਹਿਲੀ ਵਾਰੀ ਨੌਕਰੀ ਮਿਲੀ ਹੋਣੀ ਚਾਹੀਦੀ ਹੈ।
- ਕੰਪਨੀ EPFO (Employees’ Provident Fund Organisation) ਵਿੱਚ ਰਜਿਸਟਰਡ ਹੋਣੀ ਲਾਜ਼ਮੀ ਹੈ।
- ਨੌਜਵਾਨ ਨੂੰ ਘੱਟੋ ਘੱਟ 6 ਮਹੀਨੇ ਤੱਕ ਉਸ ਕੰਪਨੀ ਵਿੱਚ ਕੰਮ ਕਰਨਾ ਹੋਵੇਗਾ।
- ਇਹ ਯੋਜਨਾ ਖਾਸ ਕਰਕੇ ਮੈਨਿਊਫੈਕਚਰਿੰਗ ਸੈਕਟਰ ‘ਤੇ ਫੋਕਸ ਕਰਦੀ ਹੈ।
ਜੇ ਉਪਰੋਕਤ ਸ਼ਰਤਾਂ ਪੂਰੀਆਂ ਹੋਣ, ਤਾਂ ₹15,000 ਦੀ ਰਕਮ ਸਿੱਧੀ ਨੌਜਵਾਨ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ।
ਕਿਵੇਂ ਕਰੀਏ ਅਪਲਾਈ? – ਜਾਣੋ ਪੂਰੀ ਪ੍ਰਕਿਰਿਆ
ਇਸ ਯੋਜਨਾ ਲਈ ਨੌਜਵਾਨਾਂ ਨੂੰ ਵੱਖਰੇ ਤੌਰ ਤੇ ਕੋਈ ਅਰਜ਼ੀ ਦੇਣ ਦੀ ਲੋੜ ਨਹੀਂ ਹੈ। ਜਿਵੇਂ ਹੀ ਕਿਸੇ EPFO ਰਜਿਸਟਰਡ ਕੰਪਨੀ ਵਿੱਚ ਨੌਕਰੀ ਲੱਗਦੀ ਹੈ ਅਤੇ PF ਅਕਾਊਂਟ ਖੁਲ ਜਾਂਦਾ ਹੈ, ਨੌਜਵਾਨ ਆਪਣੇ ਆਪ ਹੀ ਇਸ ਯੋਜਨਾ ਲਈ ਯੋਗ ਹੋ ਜਾਂਦੇ ਹਨ।
ਇਸ ਯੋਜਨਾ ਤਹਿਤ ਮਿਲਣ ਵਾਲੀ ਰਕਮ ਨੌਕਰੀ ਲੱਗਣ ਤੋਂ 6 ਮਹੀਨੇ ਬਾਅਦ ਦਿੱਤੀ ਜਾਵੇਗੀ।