ਵਿਦੇਸ਼ਾਂ ‘ਚ MBBS ਕਰਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ: ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ (FMGE) ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ
Education News: NBEMS ਨੇ FMGE ਦਸੰਬਰ 2025 ਲਈ ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ। ਉਮੀਦਵਾਰ 4 ਦਸੰਬਰ, 2025 ਤੱਕ ਅਰਜ਼ੀ ਦੇ ਸਕਦੇ ਹਨ। ਇਹ ਪ੍ਰੀਖਿਆ 17 ਜਨਵਰੀ, 2026 ਨੂੰ ਹੋਵੇਗੀ।
NBEMS FMGE December 2025 Online registration begins: ਮੈਡੀਕਲ ਸਾਇੰਸਜ਼ ‘ਚ ਰਾਸ਼ਟਰੀ ਪ੍ਰੀਖਿਆ ਬੋਰਡ (NBEMS) ਨੇ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ (FMGE) ਦਸੰਬਰ 2025 ਸੈਸ਼ਨ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ, natboard.edu.in ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਮਿਤੀ 4 ਦਸੰਬਰ, 2025 ਰਾਤ 11:55 ਵਜੇ ਹੈ।
FMGE ਦਸੰਬਰ 2025: ਅਹਿਮ ਤਾਰੀਖਾਂ
- ਜਾਣਕਾਰੀ ਬੁਲੇਟਿਨ ਜਾਰੀ- 14 ਨਵੰਬਰ, 2025, ਦੁਪਹਿਰ 3:00 ਵਜੇ
- ਆਨਲਾਈਨ ਅਰਜ਼ੀ ਜਾਰੀ- 14 ਨਵੰਬਰ, 2025, ਦੁਪਹਿਰ 3:00 ਵਜੇ – 4 ਦਸੰਬਰ, 2025, ਰਾਤ 11:55 ਵਜੇ
- ਪ੍ਰੀਖਿਆ ਦੀ ਮਿਤੀ- 17 ਜਨਵਰੀ, 2026
- ਨਤੀਜਾ ਜਾਰੀ ਕਰਨ ਦੀ ਤਾਰੀਖ- 17 ਫਰਵਰੀ, 2026
NBEMS ਨੇ ਪੁਸ਼ਟੀ ਕੀਤੀ ਹੈ ਕਿ FMGE ਦਸੰਬਰ 2025 ਦੀ ਪ੍ਰੀਖਿਆ 17 ਜਨਵਰੀ, 2026 ਨੂੰ ਹੋਵੇਗੀ, ਅਤੇ ਨਤੀਜੇ 17 ਫਰਵਰੀ, 2026 ਤੱਕ ਘੋਸ਼ਿਤ ਕੀਤੇ ਜਾਣਗੇ। ਬੋਰਡ ਨੇ ਰਜਿਸਟ੍ਰੇਸ਼ਨ ਫਾਰਮ ਦੇ ਨਾਲ ਇੱਕ ਵਿਸਤ੍ਰਿਤ ਜਾਣਕਾਰੀ ਬੁਲੇਟਿਨ ਜਾਰੀ ਕੀਤਾ ਹੈ ਅਤੇ ਉਮੀਦਵਾਰਾਂ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਹੈ।
ਕਿਵੇਂ ਕਰ ਸਕਦੇ ਹੋ ਅਪਲਾਈ
- ਸਟੈਪ- 1. ਅਧਿਕਾਰਤ ਵੈੱਬਸਾਈਟ natboard.edu.in ‘ਤੇ ਜਾਓ।
- ਸਟੈਪ- 2. FMGE ਦਸੰਬਰ 2025 ਭਾਗ ‘ਤੇ ਜਾਓ।
- ਸਟੈਪ- 3. ਰਜਿਸਟਰ ਕਰੋ ਅਤੇ ਆਪਣੇ ਨਿੱਜੀ ਵੇਰਵੇ ਭਰੋ।
- ਸਟੈਪ- 4. ਅਰਜ਼ੀ ਫਾਰਮ ਭਰੋ ਅਤੇ ਨਿਰਧਾਰਤ ਫੀਸ ਦਾ ਭੁਗਤਾਨ ਕਰੋ।
- ਸਟੈਪ- 5. ਜਮ੍ਹਾਂ ਕਰਨ ਤੋਂ ਬਾਅਦ, ਪੁਸ਼ਟੀਕਰਨ ਪੰਨੇ ਨੂੰ ਡਾਊਨਲੋਡ ਕਰੋ ਅਤੇ ਸੁਰੱਖਿਅਤ ਰੱਖੋ।
NBEMS ਉਮੀਦਵਾਰਾਂ ਨੂੰ ਪ੍ਰੀਖਿਆ ਪ੍ਰਕਿਰਿਆ ਸੰਬੰਧੀ ਕਿਸੇ ਵੀ ਅਪਡੇਟ ਲਈ ਨਿਯਮਿਤ ਤੌਰ ‘ਤੇ ਅਧਿਕਾਰਤ ਵੈੱਬਸਾਈਟ ‘ਤੇ ਜਾਣ ਦੀ ਸਲਾਹ ਦਿੰਦਾ ਹੈ।
DIRECT LINK – https://natboard.edu.in/viewnbeexam?exam=fmge