ਪੰਜਾਬ ‘ਚ 38 ਲੱਖ ਸਮਾਰਟ ਰਾਸ਼ਨ ਕਾਰਡਧਾਰਕਾਂ ਲਈ ਵੱਡੀ ਰਾਹਤ, ਤਿੰਨ ਮਹੀਨਿਆਂ ਦੀ ਮੁਫ਼ਤ ਕਣਕ ਜਾਰੀ

Latest News: ਪੰਜਾਬ ਵਿੱਚ 38 ਲੱਖ ਸਮਾਰਟ ਰਾਸ਼ਨ ਕਾਰਡਾਂ ਨਾਲ ਜੁੜੇ ਕਰੀਬ 1 ਕਰੋੜ 57 ਲੱਖ ਲਾਭਪਾਤਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। Government of Punjab ਦੇ ਫੂਡ ਸਪਲਾਈ ਵਿਭਾਗ ਵੱਲੋਂ National Food Security Act ਤਹਿਤ ਚੱਲ ਰਹੀ Pradhan Mantri Garib Kalyan Anna Yojana ਅਧੀਨ ਜਨਵਰੀ 2026 ਤੋਂ ਮਾਰਚ 2026 ਤੱਕ ਦੀ ਤਿੰਨ ਮਹੀਨਿਆਂ ਦੀ […]
Khushi
By : Updated On: 18 Feb 2026 08:02:AM
ਪੰਜਾਬ ‘ਚ 38 ਲੱਖ ਸਮਾਰਟ ਰਾਸ਼ਨ ਕਾਰਡਧਾਰਕਾਂ ਲਈ ਵੱਡੀ ਰਾਹਤ, ਤਿੰਨ ਮਹੀਨਿਆਂ ਦੀ ਮੁਫ਼ਤ ਕਣਕ ਜਾਰੀ

Latest News: ਪੰਜਾਬ ਵਿੱਚ 38 ਲੱਖ ਸਮਾਰਟ ਰਾਸ਼ਨ ਕਾਰਡਾਂ ਨਾਲ ਜੁੜੇ ਕਰੀਬ 1 ਕਰੋੜ 57 ਲੱਖ ਲਾਭਪਾਤਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। Government of Punjab ਦੇ ਫੂਡ ਸਪਲਾਈ ਵਿਭਾਗ ਵੱਲੋਂ National Food Security Act ਤਹਿਤ ਚੱਲ ਰਹੀ Pradhan Mantri Garib Kalyan Anna Yojana ਅਧੀਨ ਜਨਵਰੀ 2026 ਤੋਂ ਮਾਰਚ 2026 ਤੱਕ ਦੀ ਤਿੰਨ ਮਹੀਨਿਆਂ ਦੀ ਮੁਫ਼ਤ ਕਣਕ ਦਾ ਕੋਟਾ ਜਾਰੀ ਕਰ ਦਿੱਤਾ ਗਿਆ ਹੈ।

ਵਿਭਾਗੀ ਜਾਣਕਾਰੀ ਮੁਤਾਬਕ ਸੂਬੇ ਵਿੱਚ 18 ਹਜ਼ਾਰ ਤੋਂ ਵੱਧ ਡਿਪੂ ਹੋਲਡਰਾਂ ਦੀਆਂ ਬਾਇਓਮੈਟਰਿਕ ਮਸ਼ੀਨਾਂ ਵਿੱਚ ਇਹ ਕੋਟਾ ਅਪਲੋਡ ਕਰ ਦਿੱਤਾ ਗਿਆ। ਹੈ। ਇਸ ਦੇ ਨਾਲ ਹੀ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਡਿਪੂਆਂ ਨੂੰ ਤੁਰੰਤ ਵੰਡ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਹਾਲਾਂਕਿ ਕੋਟਾ ਜਾਰੀ ਕਰਨ ਵਿੱਚ ਹੋਈ ਦੇਰੀ ਕਾਰਨ ਲੱਖਾਂ ਪਰਿਵਾਰ ਆਪਣੇ ਹੱਕ ਦੀ ਕਣਕ ਲਈ ਡਿਪੂਆਂ ਦੇ ਚੱਕਰ ਕੱਟ ਰਹੇ ਸਨ। ਪਰ ਹੁਣ ਕੋਟਾ ਰਿਲੀਜ਼ ਹੋਣ ਨਾਲ ਲਾਭਪਾਤਰੀ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ। ਆਲ ਇੰਡੀਆ ਫੇਅਰ ਸੌਂਪ ਐਸੋਸੀਏਸ਼ਨ ਪ੍ਰਧਾਨ ਅੜੈਚਾਂ ਨੇ ਦੱਸਿਆ ਕਿ ਫੂਡ ਸਪਲਾਈ ਵਿਭਾਗ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਾਰੇ ਕਾਰਡਧਾਰਕ ਆਪਣੇ ਨਜ਼ਦੀਕੀ ਡਿਪੂ ‘ਤੇ ਬਾਇਓਮੈਟਰਿਕ ਪ੍ਰਮਾਣੀਕਰਨ ਕਰਵਾ ਕੇ ਆਪਣਾ ਹੱਕ ਪ੍ਰਾਪਤ ਕਰਨ।

ਪ੍ਰਤੀ ਮੈਂਬਰ 15 ਕਿਲੋ ਕਣਕ ਮਿਲਗੀ
ਪੰਜਾਬ ਵਿੱਚ ਸਾਲਾਨਾ ਚਾਰ ਕੁਆਰਟਰਾਂ ਰਾਹੀਂ ਤਿੰਨ-ਤਿੰਨ ਮਹੀਨਿਆਂ ਦੀ ਕਣਕ ਇਕਠੀ ਵੰਡਣ ਦੀ ਪ੍ਰਥਾ ਅਨੁਸਾਰ ਹਰ ਲਾਭਪਾਤਰੀ ਨੂੰ 5 ਕਿਲੋ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਤਿੰਨ ਮਹੀਨਿਆ ਲਈ ਕੁੱਲ 15 ਕਿਲੋ ਪ੍ਰਤੀ ਮੈਂਬਰ ਕਣਕ ਦਿੱਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad