Banner
Banner

ਖੇਡ ਜਗਤ ਨੂੰ ਲੱਗਾ ਵੱਡਾ ਸਦਮਾ: Olympian ਗੁਰਬਖਸ਼ ਸਿੰਘ ਗਰੇਵਾਲ ਦਾ 84 ਸਾਲ ਦੀ ਉਮਰ ‘ਚ ਦੇਹਾਂਤ

ਭਾਰਤ ਦੇ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਮੁੰਬਈ ਹਾਕੀ ਐਸੋਸੀਏਸ਼ਨ (MHA) ਦੇ ਸਾਬਕਾ ਸਕੱਤਰ ਗੁਰਬਖਸ਼ ਸਿੰਘ ਗਰੇਵਾਲ ਦਾ ਬੀਤੇ ਦਿਨ (ਸ਼ੁੱਕਰਵਾਰ) ਸ਼ਾਮ ਨੂੰ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। 84 ਸਾਲਾ ਗਰੇਵਾਲ ਨੂੰ ਦਿਲ ਦਾ ਦੌਰਾ ਪਿਆ ਸੀ, ਜੋ ਉਨ੍ਹਾਂ ਲਈ ਘਾਤਕ ਸਾਬਤ ਹੋਇਆ। ਉਹ 1968 ਦੀਆਂ ਮੈਕਸੀਕੋ ਸਿਟੀ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ […]
Khushi
By : Updated On: 25 Apr 2026 09:12:AM
ਖੇਡ ਜਗਤ ਨੂੰ ਲੱਗਾ ਵੱਡਾ ਸਦਮਾ: Olympian ਗੁਰਬਖਸ਼ ਸਿੰਘ ਗਰੇਵਾਲ ਦਾ 84 ਸਾਲ ਦੀ ਉਮਰ ‘ਚ ਦੇਹਾਂਤ

ਭਾਰਤ ਦੇ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਮੁੰਬਈ ਹਾਕੀ ਐਸੋਸੀਏਸ਼ਨ (MHA) ਦੇ ਸਾਬਕਾ ਸਕੱਤਰ ਗੁਰਬਖਸ਼ ਸਿੰਘ ਗਰੇਵਾਲ ਦਾ ਬੀਤੇ ਦਿਨ (ਸ਼ੁੱਕਰਵਾਰ) ਸ਼ਾਮ ਨੂੰ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। 84 ਸਾਲਾ ਗਰੇਵਾਲ ਨੂੰ ਦਿਲ ਦਾ ਦੌਰਾ ਪਿਆ ਸੀ, ਜੋ ਉਨ੍ਹਾਂ ਲਈ ਘਾਤਕ ਸਾਬਤ ਹੋਇਆ। ਉਹ 1968 ਦੀਆਂ ਮੈਕਸੀਕੋ ਸਿਟੀ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਅਹਿਮ ਮੈਂਬਰ ਸਨ।

11 ਵਜੇ ਹੋਵੇਗਾ ਅਤਿੰਮ ਸਸਕਾਰ

ਜਾਣਕਾਰੀ ਮੁਤਾਬਕ ਬੀਤੇ ਦਿਨ ਦੁਪਹਿਰ 3.30 ਵਜੇ ਦੇ ਕਰੀਬ ਜ਼ੀਰਕਪੁਰ ਵਿਖੇ ਦੇਹਾਂਤ ਹੋਇਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਵੇਰੇ 11 ਵਜੇ ਜ਼ੀਰਕਪੁਰ ਸ਼ਮਸ਼ਾਨ ਘਾਟ ਨੇੜੇ ਐਮਸੀ ਦਫ਼ਤਰ/ਗੌਸ਼ਾਲਾ/ਜ਼ੀਰਕਪੁਰ ਪੁਲਿਸ ਸਟੇਸ਼ਨ ਵਿਖੇ ਕੀਤਾ ਹੋਵੇਗਾ।

ਲਿਆਲਪੁਰ ਤੋਂ ਮੁੰਬਈ ਤੱਕ ਦਾ ਸਫ਼ਰ

1 ਅਪ੍ਰੈਲ, 1942 ਨੂੰ ਅਣਵੰਡੇ ਪੰਜਾਬ ਦੇ ਲਿਆਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਵਿੱਚ ਜਨਮੇ ਗੁਰਬਖਸ਼ ਸਿੰਘ 20 ਸਾਲ ਦੀ ਉਮਰ ਵਿੱਚ ਮੁੰਬਈ ਚਲੇ ਗਏ ਸਨ। ਉੱਥੇ ਉਨ੍ਹਾਂ ਨੇ ਪੱਛਮੀ ਰੇਲਵੇ (Western Railway) ਵੱਲੋਂ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਆਪਣੀ ਸ਼ਾਨਦਾਰ ਖੇਡ ਸਦਕਾ ਰਾਸ਼ਟਰੀ ਟੀਮ ਵਿੱਚ ਜਗ੍ਹਾ ਬਣਾਈ। ਖਾਸ ਗੱਲ ਇਹ ਸੀ ਕਿ 1968 ਦੀਆਂ ਓਲੰਪਿਕ ਖੇਡਾਂ ਵਿੱਚ ਉਹ ਆਪਣੇ ਭਰਾ ਬਲਬੀਰ ਸਿੰਘ ਦੇ ਨਾਲ ਮੈਦਾਨ ਵਿੱਚ ਉਤਰੇ ਸਨ।

ਖੇਡ ਅਧਿਕਾਰੀ ਅਤੇ ਪ੍ਰਸ਼ਾਸਕ ਵਜੋਂ ਸੇਵਾਵਾਂ
ਹਾਕੀ ਤੋਂ ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ ਨੇ ਪੱਛਮੀ ਰੇਲਵੇ ਵਿੱਚ ਖੇਡ ਅਧਿਕਾਰੀ ਵਜੋਂ ਸੇਵਾਵਾਂ ਨਿਭਾਈਆਂ। ਸੇਵਾਮੁਕਤੀ ਤੋਂ ਬਾਅਦ, ਉਹ 2010 ਵਿੱਚ ਮੁੰਬਈ ਹਾਕੀ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਚੁਣੇ ਗਏ। ਉਨ੍ਹਾਂ ਦੇ ਕਾਰਜਕਾਲ ਦੌਰਾਨ ਮਹਿੰਦਰਾ ਸਟੇਡੀਅਮ ਦੀ ਮੁਰੰਮਤ ਵਰਗੇ ਕਈ ਮਹੱਤਵਪੂਰਨ ਕੰਮ ਕੀਤੇ ਗਏ।

ਬਤੌਰ ਕੋਚ ਵੀ ਰਿਹਾ ਸ਼ਾਨਦਾਰ ਕਰੀਅਰ
ਗੁਰਬਖਸ਼ ਸਿੰਘ ਇੱਕ ਬਿਹਤਰੀਨ ਫਾਰਵਰਡ ਖਿਡਾਰੀ ਹੋਣ ਦੇ ਨਾਲ-ਨਾਲ ਇੱਕ ਕੁਸ਼ਲ ਕੋਚ ਵੀ ਸਨ। ਉਨ੍ਹਾਂ ਨੇ ਲੰਬੇ ਸਮੇਂ ਤੱਕ ਮੁੰਬਈ ਦੀਆਂ ਵੱਖ-ਵੱਖ ਟੀਮਾਂ ਨੂੰ ਸਿਖਲਾਈ ਦਿੱਤੀ ਅਤੇ ਕੁਝ ਸਮੇਂ ਲਈ ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚਿੰਗ ਸਟਾਫ਼ ਨਾਲ ਵੀ ਜੁੜੇ ਰਹੇ।

ਉਨ੍ਹਾਂ ਦੇ ਦੇਹਾਂਤ ‘ਤੇ ਹਾਕੀ ਇੰਡੀਆ ਅਤੇ ਖੇਡ ਜਗਤ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਅਤੇ ਭਾਰਤੀ ਹਾਕੀ ਲਈ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad