ਭਾਜਪਾ ਆਗੂ ਅਨਿਲ ਮੰਗਲਾ ਦੀ ਹੋਈ ਮੌਤ, ਤਿੰਨ ਦਿਨਾਂ ਬਾਅਦ ਭਾਖੜਾ ਨਹਿਰ ਵਿਚੋਂ ਮਿਲੀ ਲਾਸ਼

BJP Leader Anil Mangla: ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ (BJP) ਦੇ ਆਗੂ ਅਨਿਲ ਮੰਗਲਾ ਦੀ ਮੌਤ ਹੋ ਗਈ ਹੈ। ਅੱਜ ਅਨਿਲ ਮੰਗਲਾ ਦੀ ਭਾਖੜਾ ਨਹਿਰ ਵਿਚੋਂ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਭਾਜਪਾ ਆਗੂ ਤਿੰਨ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਸੀ। ਜਾਣਕਾਰੀ ਅਨੁਸਾਰ, ਗੋਤਾਖੋਰਾਂ ਨੇ […]
Amritpal Singh
By : Updated On: 13 Feb 2026 21:39:PM
ਭਾਜਪਾ ਆਗੂ ਅਨਿਲ ਮੰਗਲਾ ਦੀ ਹੋਈ ਮੌਤ, ਤਿੰਨ ਦਿਨਾਂ ਬਾਅਦ ਭਾਖੜਾ ਨਹਿਰ ਵਿਚੋਂ ਮਿਲੀ ਲਾਸ਼

BJP Leader Anil Mangla: ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ (BJP) ਦੇ ਆਗੂ ਅਨਿਲ ਮੰਗਲਾ ਦੀ ਮੌਤ ਹੋ ਗਈ ਹੈ। ਅੱਜ ਅਨਿਲ ਮੰਗਲਾ ਦੀ ਭਾਖੜਾ ਨਹਿਰ ਵਿਚੋਂ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਭਾਜਪਾ ਆਗੂ ਤਿੰਨ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਸੀ।

ਜਾਣਕਾਰੀ ਅਨੁਸਾਰ, ਗੋਤਾਖੋਰਾਂ ਨੇ ਸਮਾਣਾ-ਜੋੜੇਮਾਜਰਾ ਨਜ਼ਦੀਕ ਨਹਿਰ ਵਿਚੋਂ ਭਾਜਪਾ ਆਗੂ ਦੀ ਲਾਸ਼ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਆਗੂ ਨੇ ਨਹਿਰ ‘ਚ ਛਾਲ ਮਾਰ ਦਿੱਤੀ ਸੀ, ਜਿਸ ਪਿੱਛੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ।

ਦੱਸ ਦਈਏ ਕਿ ਮੰਗਲਵਾਰ ਨੂੰ ਭਾਜਪਾ ਆਗੂ ਦਾ ਸਕੂਟਰ ਪਟਿਆਲਾ-ਸਮਾਣਾ ਰੋਡ ‘ਤੇ ਪਸਿਆਣਾ ਨੇੜੇ ਭਾਖੜਾ ਨਹਿਰ ਦੇ ਕੰਢੇ ਤੋਂ ਮਿਲਿਆ। ਮੌਕੇ ‘ਤੇ ਗੋਤਾਖੋਰ ਯੂਨੀਅਨ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਸੀ ਕਿ ਭਾਖੜਾ ਨਹਿਰ ਦੇ ਕੰਢੇ ਤੋਂ ਇੱਕ ਚਿੱਟਾ ਐਕਟਿਵਾ ਸਕੂਟਰ ਮਿਲਿਆ ਸੀ, ਜਿਸ ਵਿੱਚ ਇੱਕ ਪਰਸ ਅਤੇ ਪੈਸੇ, ਅਨਿਲ ਮੰਗਲਾ ਦਾ ਮੋਬਾਈਲ ਫੋਨ ਅਤੇ ਉਸਦੀ ਜੈਕੇਟ ਅਤੇ ਬੂਟ ਸ਼ਾਮਲ ਸਨ।

Read Latest News and Breaking News at Daily Post TV, Browse for more News

Ad
Ad