Delhi Election 2025: ਇਸ ਦਾ ਐਲਾਨ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਲਈ ਅਸੀਂ UPSC ਤੇ State PSC ਦੀ ਤਿਆਰੀ ਲਈ ਵੱਖ-ਵੱਖ ਤਰੀਕਿਆਂ ਨਾਲ ਸਹਾਇਤਾ ਪ੍ਰਦਾਨ ਕੀਤੀ ਹੈ।
BJP Sankalp Patra: ਭਾਜਪਾ ਨੇ ਅੱਜ ਦਿੱਲੀ ਲਈ ਆਪਣੇ ਸੰਕਲਪ ਪੱਤਰ ਦਾ ਭਾਗ 2 ਜਾਰੀ ਕੀਤਾ ਹੈ। ਇਹ ਐਲਾਨ ਅਨੁਰਾਗ ਠਾਕੁਰ ਨੇ ਕੀਤਾ। ਭਾਜਪਾ ਦੇ ਚੋਣ ਮਨੋਰਥ ਪੱਤਰ ਦਾ ਪਹਿਲਾ ਹਿੱਸਾ ਔਰਤਾਂ ‘ਤੇ ਕੇਂਦਰਿਤ ਸੀ। ਇਸ ਤੋਂ ਬਾਅਦ ਹੁਣ ਪਾਰਟ 2 ਵੀ ਰਿਲੀਜ਼ ਹੋ ਗਿਆ ਹੈ। ਇਸ ਦਾ ਐਲਾਨ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਲਈ ਅਸੀਂ ਯੂਪੀਐਸਸੀ ਅਤੇ ਸਟੇਟ ਪੀਐਸਸੀ ਦੀ ਤਿਆਰੀ ਲਈ ਵੱਖ-ਵੱਖ ਤਰੀਕਿਆਂ ਨਾਲ ਸਹਾਇਤਾ ਪ੍ਰਦਾਨ ਕੀਤੀ।
ਸੰਕਲਪ ਪੱਤਰ ਭਾਗ 2 ‘ਚ BJP ਦੇ ਵੱਡੇ ਐਲਾਨ
- ਅਸੀਂ ਦਿੱਲੀ ਦੇ ਨੌਜਵਾਨਾਂ ਨੂੰ ਸੂਬੇ ਦੀਆਂ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ 15 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਾਂਗੇ ਤਾਂ ਜੋ ਸਾਡੇ ਨੌਜਵਾਨ ਵਧੀਆ ਨਤੀਜੇ ਦੇ ਸਕਣ।
- ਸਾਡੀ ਭਾਰਤੀ ਜਨਤਾ ਪਾਰਟੀ ਦੋ ਕੋਸ਼ਿਸ਼ਾਂ ਤੱਕ ਪ੍ਰੀਖਿਆ ਲਈ ਅਰਜ਼ੀ ਫੀਸ ਦੀ ਅਦਾਇਗੀ ਕਰੇਗੀ।
- ਅਸੀਂ ਦਿੱਲੀ ਵਿੱਚ ਤਕਨੀਕੀ ਤੇ ਪੇਸ਼ੇਵਰ ਕੋਰਸਾਂ ਲਈ ਇੱਕ ਵਜ਼ੀਫ਼ਾ ਸਕੀਮ ਲਿਆਵਾਂਗੇ।
- ਭੀਮ ਰਾਓ ਅੰਬੇਡਕਰ ਦੇ ਨਾਂ ‘ਤੇ ਇਹ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਆਈ.ਟੀ.ਆਈ ਤੇ ਸਕਿੱਲ ਸੈਂਟਰ, ਪੌਲੀਟੈਕਨਿਕ ਆਦਿ ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ 1000 ਰੁਪਏ ਮਹੀਨਾ ਵਜੀਫਾ ਦਿੱਤਾ ਜਾਵੇਗਾ।
- ਅਸੀਂ ਆਟੋ ਅਤੇ ਟੈਕਸੀ ਡਰਾਈਵਰਾਂ ਲਈ ਇੱਕ ਆਟੋ-ਟੈਕਸੀ ਭਲਾਈ ਬੋਰਡ ਬਣਾਵਾਂਗੇ ਅਤੇ ਇਸਦੇ ਗਠਨ ਤੋਂ ਬਾਅਦ, ਅਸੀਂ 10 ਲੱਖ ਰੁਪਏ ਤੱਕ ਦਾ ਜੀਵਨ ਬੀਮਾ ਅਤੇ 5 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਪ੍ਰਦਾਨ ਕਰਾਂਗੇ।
- ਉੱਚ ਸਿੱਖਿਆ ਹਾਸਲ ਕਰਨ ਵਾਲੇ ਟੈਕਸੀ ਡਰਾਈਵਰਾਂ ਅਤੇ ਆਟੋ ਚਾਲਕਾਂ ਦੇ ਬੱਚਿਆਂ ਨੂੰ ਵੀ ਵਜ਼ੀਫ਼ਾ ਦਿੱਤਾ ਜਾਵੇਗਾ, ਭਾਜਪਾ ਸਰਕਾਰ ਆਟੋ ਅਤੇ ਟੈਕਸੀ ਡਰਾਈਵਰਾਂ ਨੂੰ ਉਨ੍ਹਾਂ ਦੇ ਵਾਹਨਾਂ ਦੇ ਬੀਮੇ ਵਿੱਚ ਵੀ ਰਿਆਇਤ ਦੇਵੇਗੀ।
- ਦਿੱਲੀ ‘ਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ 4 ਲੱਖ ਸਟ੍ਰੀਟ ਵੈਂਡਰਾਂ ਨੂੰ ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਦਾ ਲਾਭ ਮਿਲੇਗਾ।
- ਦਿੱਲੀ ਵਿੱਚ ਵੀ ਭਾਜਪਾ ਸਰਕਾਰ ਵੱਲੋਂ ਰੀਸਕਿਲਿੰਗ ਅਤੇ ਅਪਸਕਿਲਿੰਗ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਜਾਵੇਗਾ।
ਸੰਕਲਪ ਪੱਤਰ ਭਾਗ 1 ਵਿੱਚ ਕੀਤੇ ਗਏ ਸੀ ਇਹ ਵਾਅਦੇ
- ਔਰਤਾਂ ਨੂੰ ਹਰ ਮਹੀਨੇ 2500 ਰੁਪਏ ਮਾਣ ਭੱਤਾ ਦੇਣ ਦਾ ਐਲਾਨ
- ਗਰੀਬ ਔਰਤਾਂ ਨੂੰ LPG ਸਿਲੰਡਰ ‘ਤੇ 500 ਰੁਪਏ ਦੀ ਸਬਸਿਡੀ, ਹੋਲੀ ਅਤੇ ਦੀਵਾਲੀ ‘ਤੇ ਇਕ ਸਿਲੰਡਰ ਮੁਫਤ
- ਮਾਤ ਸੁਰੱਖਿਆ ਵੰਦਨ ਯੋਜਨਾ ਤਹਿਤ 6 ਪੋਸ਼ਣ ਕਿੱਟਾਂ
- ਗਰਭਵਤੀ ਔਰਤਾਂ ਨੂੰ 21 ਹਜ਼ਾਰ ਰੁਪਏ
- ਵਾਂਝੇ ਲੋਕਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਦੇਵੇਗੀ
- ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 5 ਲੱਖ ਰੁਪਏ ਦਾ ਵਾਧੂ ਕਵਰ
- 60 ਤੋਂ 70 ਸਾਲ ਦੇ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਪੈਨਸ਼ਨ 2,000 ਰੁਪਏ ਤੋਂ ਵਧਾ ਕੇ 2,500 ਰੁਪਏ ਕੀਤੀ ਜਾਵੇਗੀ
- 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ, ਵਿਧਵਾਵਾਂ, ਬੇਸਹਾਰਾ ਔਰਤਾਂ ਦੀ ਪੈਨਸ਼ਨ 2500 ਰੁਪਏ ਤੋਂ ਵਧਾ ਕੇ 3000 ਰੁਪਏ ਕਰਨ ਦਾ ਵਾਅਦਾ