Patiala Rajindra Hospital: ਪਟਿਆਲਾ ਪਹਿਲਾਂ ਹੀ ਦਿਲ ਦੇ ਦੌਰੇ ਦੇ ਇਲਾਜ ਦਾ ਹੱਬ ਹੈ ਤੇ ਹੁਣ ਅਧਰੰਗ ਦੇ ਮਰੀਜ਼ਾਂ ਨੂੰ ਵੀ ਆਪਣੇ ਇਲਾਜ ਦੇ ਲਈ ਮਹਿੰਗੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ।
Hub for Treatment of Brain Stroke: ਪੰਜਾਬ ਸਿਹਤ ਮੰਤਰੀ ਡਾਕਟਰ ਬਲਵੀਰ ਨੇ ਕਿਹਾ ਕਿ ਬ੍ਰੇਨ ਸਟਰੋਕ ਅਧਰੰਗ ਦੇ ਮਰੀਜ਼ਾਂ ਦਾ ਤੁਰੰਤ ਅਤੇ ਬਿਹਤਰ ਇਲਾਜ ਹੋਵੇਗਾ। ਇਸ ਦੇ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਨੂੰ ਇੱਕ ਹੱਬ ਬਣਾਇਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਹਸਪਤਾਲ ਨੂੰ ਚਾਰ ਜ਼ਿਲ੍ਹਿਆਂ ਦੇ ਸਕੋਪ ਦੇ ਰੂਪ ਦੇ ਵਿੱਚ ਜੋੜਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਡਾਕਟਰ ਬਲਵੀਰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਪਰ ਸਪੈਸ਼ਲਿਸਟ ਬਲਾਕ ਦੇ ਸੀਨੀਅਰ ਡਾਕਟਰਾਂ ਨਾਲ ਇਸ ਸਬੰਧੀ ਇੱਕ ਮੀਟਿੰਗ ਵੀ ਕੀਤੀ ਗਈ। ਉਨ੍ਹਾਂ ਮੀਟਿੰਗ ਤੋਂ ਬਾਅਦ ਦੱਸਿਆ ਕਿ ਪਟਿਆਲਾ ਪਹਿਲਾਂ ਹੀ ਦਿਲ ਦੇ ਦੌਰੇ ਦੇ ਇਲਾਜ ਦਾ ਹੱਬ ਹੈ ਤੇ ਹੁਣ ਅਧਰੰਗ ਦੇ ਮਰੀਜ਼ਾਂ ਨੂੰ ਵੀ ਆਪਣੇ ਇਲਾਜ ਦੇ ਲਈ ਮਹਿੰਗੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ ਪਟਿਆਲਾ ਦੇ ਸਰਕਾਰੀ ਹਸਪਤਾਲ ਨੂੰ ਹੀ ਇੱਕ ਹੱਬ ਦੇ ਬਣਾਇਆ ਜਾਵੇਗਾ।
ਡਾਕਟਰ ਬਲਵੀਰ ਨੇ ਦੱਸਿਆ ਕਿ ਰਜਿੰਦਰ ਹਸਪਤਾਲ ਦੇ ਵਿੱਚ ਦਿਲ ਦੇ ਦੌਰੇ ਦੇ ਸ਼ਿਕਾਰ ਹੋਣ ਤੱਕ 583 ਲੋਕਾਂ ਦੀ ਜਾਨ ਬਚਾਈ ਜਾ ਚੁੱਕੀ ਹੈ। ਜਿਨ੍ਹਾਂ ਨੂੰ ਪਹਿਲੇ ਸਕੋਪ ਹਸਪਤਾਲ ਵਿੱਚ ਈਸੀਜੀ ਅਤੇ ਸ਼ੁਰੂਆਤੀ ਉਪਚਾਰ ਦੇਣ ਤੋਂ ਬਾਅਦ ਇਸ ਹੱਬ ਦੇ ਵਿੱਚ ਭੇਜਿਆ ਗਿਆ ਸੀ।
ਕਿਸੇ ਦੀ ਤਰਜ ਦੇ ਉੱਪਰ ਚਾਰ ਜਿਲਿਆਂ ਨੂੰ ਸਕੋਪ ਦੇ ਰੂਪ ਦੇ ਵਿੱਚ ਜੋੜ ਕੇ ਰਜਿੰਦਰ ਹਸਪਤਾਲ ਨੂੰ ਜਲਦ ਹੀ ਅਧਰੰਗ ਬਰੇਨ ਸਟੋਕ ਦੇ ਮਰੀਜ਼ਾਂ ਦੇ ਲਈ ਹੱਬ ਦੇ ਰੂਪ ਵਿੱਚ ਬਣਾਇਆ ਜਾਵੇਗਾ। ਨਾਲ ਹੀ ਪੰਜਾਬ ਸਿਹਤ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਜੋ ਵੀ ਮਸ਼ੀਨਰੀ ਦੀ ਲੋੜ ਹੋਵੇਗੀ, ਉਹ ਵੀ ਜਲਦ ਤੋਂ ਜਲਦ ਪੂਰੀ ਕਰਕੇ ਇਲਾਜ ਸ਼ੁਰੂ ਕੀਤਾ ਜਾ ਰਿਹਾ ਹੈ।