Breaking: ਜਲ੍ਹਿਆਂਵਾਲਾ ਬਾਗ ਦੇ ਖੁਲ੍ਹਣ ਦੇ ਸਮੇਂ ’ਚ ਤਬਦੀਲੀ — ਹੁਣ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇਗਾ
ਅੰਮ੍ਰਿਤਸਰ: ਇਤਿਹਾਸਕ ਜਲ੍ਹਿਆਂਵਾਲਾ ਬਾਗ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਇੱਕ ਮਹੱਤਵਪੂਰਨ ਅੱਪਡੇਟ ਸਾਹਮਣੇ ਆਈ ਹੈ। ਪ੍ਰਸ਼ਾਸਨ ਵੱਲੋਂ ਬਾਗ਼ ਦੇ ਖੁਲ੍ਹਣ ਤੇ ਬੰਦ ਹੋਣ ਦੇ ਸਮੇਂ ’ਚ ਤਬਦੀਲੀ ਕੀਤੀ ਗਈ ਹੈ। ਹੁਣ ਜਲ੍ਹਿਆਂਵਾਲਾ ਬਾਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਾ ਰਹੇਗਾ। ਪਹਿਲਾਂ ਇਹ ਸਮਾਂ ਸਵੇਰੇ 6:30 ਵਜੇ ਤੋਂ ਸ਼ਾਮ 8 ਵਜੇ ਤੱਕ […]
By :
Khushi
Updated On: 12 Nov 2025 13:39:PM
ਅੰਮ੍ਰਿਤਸਰ: ਇਤਿਹਾਸਕ ਜਲ੍ਹਿਆਂਵਾਲਾ ਬਾਗ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਇੱਕ ਮਹੱਤਵਪੂਰਨ ਅੱਪਡੇਟ ਸਾਹਮਣੇ ਆਈ ਹੈ। ਪ੍ਰਸ਼ਾਸਨ ਵੱਲੋਂ ਬਾਗ਼ ਦੇ ਖੁਲ੍ਹਣ ਤੇ ਬੰਦ ਹੋਣ ਦੇ ਸਮੇਂ ’ਚ ਤਬਦੀਲੀ ਕੀਤੀ ਗਈ ਹੈ।
ਹੁਣ ਜਲ੍ਹਿਆਂਵਾਲਾ ਬਾਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਾ ਰਹੇਗਾ। ਪਹਿਲਾਂ ਇਹ ਸਮਾਂ ਸਵੇਰੇ 6:30 ਵਜੇ ਤੋਂ ਸ਼ਾਮ 8 ਵਜੇ ਤੱਕ ਸੀ।
ਪ੍ਰਸ਼ਾਸਨ ਅਨੁਸਾਰ, ਮੌਸਮ ਵਿੱਚ ਤਬਦੀਲੀ ਅਤੇ ਦਿਨ ਦੇ ਛੋਟੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਸਰਦੀਆਂ ਦੌਰਾਨ ਬਾਗ਼ ਵਿੱਚ ਆਉਣ ਵਾਲੇ ਦਰਸ਼ਨਾਰਥੀਆਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਣਾ ਇਸ ਬਦਲਾਅ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।