ਮੰਡੀ ‘ਚ ਰਿਸ਼ਵਤ ਦੇ ਦੋਸ਼, ਠੇਕੇਦਾਰ ਵਿਰੁੱਧ ਸੈਕਟਰੀ ਹੋਏ ਆਹਮੋ-ਸਾਹਮਣੇ
Subzi Mandi corruption allegations; ਸਬਜ਼ੀ ਮੰਡੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਮਾਹੌਲ ਗਰਮਾ ਦਿੱਤਾ ਹੈ। ਜਿੱਥੇ ਇਕ ਪਾਸੇ ਸਾਬਕਾ ਠੇਕੇਦਾਰ ਰਾਜੂ ਨੇ ਮਾਰਕੀਟ ਕਮੇਟੀ ਦੇ ਸੈਕਟਰੀ ਉੱਤੇ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ ਲਗਾਏ ਹਨ। ਓਥੇ ਹੀ ਦੂਜੇ ਪਾਸੇ ਸੈਕਟਰੀ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ।
ਸਾਬਕਾ ਠੇਕੇਦਾਰ ਰਾਜੂ ਦਾ ਕਹਿਣਾ ਹੈ ਕਿ ਮਾਰਕੀਟ ਕਮੇਟੀ ਦੇ ਸੈਕਟਰੀ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕੀਤਾ ਗਿਆ ਅਤੇ ਰਿਸ਼ਵਤ ਦੀ ਮੰਗ ਕੀਤੀ ਗਈ, ਜਿਸ ਤੋਂ ਤੰਗ ਆ ਕੇ ਉਸਨੇ ਆਪਣਾ ਠੇਕਾ ਛੱਡ ਦਿੱਤਾ। ਉਹਨੇ ਠੇਕਾ ਮਾਰਕੀਟ ਕਮੇਟੀ ਦੇ ਕੋਲ ਹੈ ਜਿਸ ਦੇ ਬਾਵਜੂਦ ਆਮ ਲੋਕਾਂ ਦੇ ਨਾਲ ਲੁੱਟ-ਕਸੁੱਟ ਕੀਤੀ ਜਾ ਰਹੀ ਹੈ। ਰੇਟ ਤੋਂ ਵੱਧ ਪੈਸੇ ਵਸੂਲੇ ਜਾ ਰਹੇ ਹਨ ਜਿਸ ਕਰਕੇ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ। ਜਦੋਂ ਇਸ ਮਾਮਲੇ ‘ਤੇ ਸੈਕਟਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।ਉਹਨਾਂ ਦਾ ਕਹਿਣਾ ਹੈ ਕਿ ਰਾਜੂ ਠੇਕੇਦਾਰ ‘ਤੇ ਨਜਾਇਜ਼ ਬਦਲੀ ਦੇ ਮਾਮਲੇ ਵਿੱਚ 15 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ ਅਤੇ ਉਸ ਤੋਂ ਬਚਣ ਲਈ ਹੀ ਇਹ ਝੂਠੀਆਂ ਕਹਾਣੀਆਂ ਘੜੀਆਂ ਜਾ ਰਹੀਆਂ ਹਨ।
ਮਾਰਕੀਟ ਕਮੇਟੀ ਸੈਕਟਰੀ
ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ ਕਾਰਵਾਈ ਹੋਵੇਗੀ।
ਮਾਰਕੀਟ ਕਮੇਟੀ ਦੇ ਚੇਅਰਮੈਨ
ਸਬਜ਼ੀ ਮੰਡੀ ਵਿੱਚ ਆਮ ਲੋਕਾਂ ਨੇ ਵੀ ਨਾਰਾਜ਼ਗੀ ਜਤਾਈ, ਉਹਨਾਂ ਦਾ ਕਹਿਣਾ ਹੈ ਕਿ ਗੇਟ ‘ਤੇ ਖੜੇ ਕਰਿੰਦਿਆਂ ਵੱਲੋਂ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ ਅਤੇ ਵਿਰੋਧ ਕਰਨ ‘ਤੇ ਗੁੰਡਾਗਰਦੀ ਤੱਕ ਕੀਤੀ ਜਾਂਦੀ ਹੈ। ਅਸੀਂ ਆਪਣਾ ਕੰਮ ਕਰਨ ਆਉਂਦੇ ਹਾਂ ਜਿਸ ਕਰਕੇ ਇਹਨਾਂ ਦੀ ਤਾਣਾ ਚਾਹੀਦਾ ਮੁਕਾਬਲਾ ਨਹੀਂ ਕਰ ਸਕਦੇ ਹੁਣ ਦੇਖਣਾ ਇਹ ਹੋਵੇਗਾ ਕਿ ਜਾਂਚ ਵਿੱਚ ਕੀ ਸੱਚ ਸਾਹਮਣੇ ਆਉਂਦਾ ਹੈ ਕੀ ਰਾਜੂ ਦੇ ਦੋਸ਼ ਸਹੀ ਸਾਬਤ ਹੁੰਦੇ ਹਨ ਜਾਂ ਫਿਰ ਸੈਕਟਰੀ ਦੀ ਗੱਲ ਵਿੱਚ ਹੈ ਸੱਚਾਈ! ਫਿਲਹਾਲ ਮੰਡੀ ਦਾ ਮਾਹੌਲ ਤਣਾਅ ਭਰਿਆ ਬਣਿਆ ਹੋਇਆ ਹੈ।