Budget 2025-26: ਸਿੱਖਿਆ ਖੇਤਰ ਲਈ ਕਈ ਵੱਡੇ ਐਲਾਨ, ਮੈਡੀਕਲ ਸੀਟਾਂ ‘ਚ 10 ਹਜ਼ਾਰ ਦਾ ਵਾਧਾ, ਸਕੂਲਾਂ ‘ਚ ਖੁੱਲ੍ਹੀ ਜਾਵੇਗੀ ਅਟਲ ਲੈਬ

Education Budget 2025: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 1 ਫਰਵਰੀ ਨੂੰ ਦੇਸ਼ ਦਾ ਆਮ ਬਜਟ ਪੇਸ਼ ਕੀਤਾ, ਜਿਸ ਵਿੱਚ ਸਿੱਖਿਆ ਖੇਤਰ ਲਈ ਕਈ ਵੱਡੇ ਐਲਾਨ ਕੀਤੇ ਗਏ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਦੇਸ਼ ਵਿੱਚ 10 ਹਜ਼ਾਰ ਮੈਡੀਕਲ ਸੀਟਾਂ ਵਧਾਈਆਂ ਜਾਣਗੀਆਂ। ਸਰਕਾਰੀ ਸਕੂਲਾਂ ਵਿੱਚ ਅਟਲ ਲੈਬ ਖੋਲੀਆਂ ਜਾਣਗੀਆਂ। ਅਗਲੇ ਪੰਜ ਸਾਲਾਂ […]
Randhir Bansal
By : Updated On: 01 Feb 2025 13:41:PM
Budget 2025-26: ਸਿੱਖਿਆ ਖੇਤਰ ਲਈ ਕਈ ਵੱਡੇ ਐਲਾਨ, ਮੈਡੀਕਲ ਸੀਟਾਂ ‘ਚ 10 ਹਜ਼ਾਰ ਦਾ ਵਾਧਾ, ਸਕੂਲਾਂ ‘ਚ ਖੁੱਲ੍ਹੀ ਜਾਵੇਗੀ ਅਟਲ ਲੈਬ

Education Budget 2025: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 1 ਫਰਵਰੀ ਨੂੰ ਦੇਸ਼ ਦਾ ਆਮ ਬਜਟ ਪੇਸ਼ ਕੀਤਾ, ਜਿਸ ਵਿੱਚ ਸਿੱਖਿਆ ਖੇਤਰ ਲਈ ਕਈ ਵੱਡੇ ਐਲਾਨ ਕੀਤੇ ਗਏ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਦੇਸ਼ ਵਿੱਚ 10 ਹਜ਼ਾਰ ਮੈਡੀਕਲ ਸੀਟਾਂ ਵਧਾਈਆਂ ਜਾਣਗੀਆਂ। ਸਰਕਾਰੀ ਸਕੂਲਾਂ ਵਿੱਚ ਅਟਲ ਲੈਬ ਖੋਲੀਆਂ ਜਾਣਗੀਆਂ। ਅਗਲੇ ਪੰਜ ਸਾਲਾਂ ਵਿੱਚ 50 ਹਜ਼ਾਰ ਸਕੂਲਾਂ ਵਿੱਚ ਪ੍ਰਯੋਗਸ਼ਾਲਾਵਾਂ ਖੋਲ੍ਹਣ ਦੀ ਯੋਜਨਾ ਹੈ।

ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ IITs ਦੀ ਸਮਰੱਥਾ ‘ਚ ਵਾਧਾ ਹੋਵੇਗਾ ਅਤੇ 5 IIT ਵਿੱਚ ਵਾਧੂ ਬੁਨਿਆਦੀ ਢਾਂਚਾ ਬਣਾਇਆ ਜਾਵੇਗਾ। ਆਈਆਈਟੀ ਪਟਨਾ ਦਾ ਵਿਸਤਾਰ ਕੀਤਾ ਜਾਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਐਲਾਨ ਕੀਤਾ ਕਿ ਸਾਰੇ ਸਰਕਾਰੀ ਸੈਕੰਡਰੀ ਸਕੂਲਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਬਰਾਡਬੈਂਡ ਕਨੈਕਟੀਵਿਟੀ ਨਾਲ ਜੋੜਿਆ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਅਗਲੇ ਪੰਜ ਸਾਲਾਂ ‘ਚ ਆਈਆਈਟੀ ਅਤੇ ਆਈਆਈਐਸਸੀ ਵਿੱਚ ਤਕਨੀਕੀ ਖੋਜ ਲਈ 10,000 ਫੈਲੋਸ਼ਿਪਾਂ ਪ੍ਰਦਾਨ ਕੀਤੀਆਂ ਜਾਣਗੀਆਂ।

5 ਸਾਲਾਂ ‘ਵਧਣਗੀਆਂ 75 ਹਜ਼ਾਰ ਮੈਡੀਕਲ ਸੀਟਾਂ

ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਸਾਲ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ‘ਚ 10,000 ਸੀਟਾਂ ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ 75,000 ਹੋਰ ਮੈਡੀਕਲ ਸੀਟਾਂ ਦਾ ਵਾਧਾ ਕੀਤਾ ਜਾਵੇਗਾ। ਵਰਤਮਾਨ ਵਿੱਚ, ਦੇਸ਼ ਦੇ ਮੈਡੀਕਲ ਕਾਲਜਾਂ ਵਿੱਚ ਕੁੱਲ 1,12,112 MBBS ਸੀਟਾਂ ਹਨ, ਜਿਨ੍ਹਾਂ ਵਿੱਚ ਦਾਖਲੇ ਲਈ ਹਰ ਸਾਲ NEET UG ਪ੍ਰੀਖਿਆ ਲਈ ਜਾਂਦੀ ਹੈ।

5 ਰਾਸ਼ਟਰੀ ਹੁਨਰ ਕੇਂਦਰ ਖੋਲ੍ਹੇ ਜਾਣਗੇ

ਵਿੱਤ ਮੰਤਰੀ ਸੀਤਾਰਮਨ ਨੇ ਘੋਸ਼ਣਾ ਕੀਤੀ ਕਿ ਵਿਸ਼ਵ ਮੁਹਾਰਤ ਨਾਲ ਹੁਨਰ ਵਿਕਾਸ ਲਈ ਪੰਜ ਰਾਸ਼ਟਰੀ ਕੇਂਦਰ ਸਥਾਪਤ ਕੀਤੇ ਜਾਣਗੇ। ਨੌਜਵਾਨਾਂ ਦੇ ਮਨਾਂ ਵਿੱਚ ਵਿਗਿਆਨਕ ਭਾਵਨਾ ਪੈਦਾ ਕਰਨ ਲਈ ਅਗਲੇ ਪੰਜ ਸਾਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ 50,000 ਅਟਲ ਟਿੰਕਰਿੰਗ ਲੈਬ ਸਥਾਪਿਤ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਬਿਹਾਰ ‘ਚ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ, ਐਂਟਰਪ੍ਰਨਿਓਰਸ਼ਿਪ ਐਂਡ ਮੈਨੇਜਮੈਂਟ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਵਿਕਸਤ ਭਾਰਤ ਵਿੱਚ ਗਰੀਬੀ ਖ਼ਤਮ ਹੋਵੇਗੀ, ਮਿਆਰੀ ਸਿੱਖਿਆ, ਉੱਚ ਗੁਣਵੱਤਾ, ਕਿਫਾਇਤੀ ਅਤੇ ਵਿਆਪਕ ਸਿਹਤ ਸੰਭਾਲ ਹੋਵੇਗੀ।

Read Latest News and Breaking News at Daily Post TV, Browse for more News

Ad
Ad