Finance Minister Highlight: ਇਸ ਬਜਟ ‘ਚ ਵਿੱਤ ਮੰਤਰੀ ਨੇ ਸਭ ਤੋਂ ਵੱਡਾ ਐਲਾਨ ਕੀਤਾ ਹੈ। ਹੁਣ 12 ਲੱਖ ਰੁਪਏ ਸਾਲਾਨਾ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ।
Income Tax Payers, Budget 2025: ਬਜਟ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੇ ਲੱਖਾਂ ਇਨਕਮ ਟੈਕਸ ਦਾਤਾਵਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਨਿਰਮਲਾ ਸੀਤਾਰਮਨ ਦੇ ਬਜਟ ‘ਚ ਇਨਕਮ ਟੈਕਸ ਦੇਣ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ 12.75 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ।
ਇਸ ਨਾਲ ਟੈਕਸਦਾਤਾਵਾਂ ਦੀ ਬੱਚਤ ਹੋਵੇਗੀ ਤੇ ਉਨ੍ਹਾਂ ਕੋਲ ਖਰਚ ਕਰਨ ਲਈ ਜ਼ਿਆਦਾ ਪੈਸਾ ਹੋਵੇਗਾ। ਇਹ ਭਾਰਤੀ ਅਰਥਵਿਵਸਥਾ ਲਈ ਵੀ ਚੰਗੀ ਖਬਰ ਹੈ। ਮੰਗ ਵਧਣ ਨਾਲ ਭਾਰਤੀ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ ਜਿਸ ਨਾਲ ਭਾਰਤੀ ਬਾਜ਼ਾਰ ਨੂੰ ਵੀ ਹੁਲਾਰਾ ਮਿਲੇਗਾ।
12 ਲੱਖ ਰੁਪਏ ਦੀ ਆਮਦਨ ਤੱਕ ਕੋਈ ਟੈਕਸ ਨਹੀਂ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ‘ਚ ਮੱਧ ਵਰਗ ਲਈ ਵੱਡਾ ਐਲਾਨ ਕੀਤਾ ਹੈ। ਹੁਣ 12 ਲੱਖ ਰੁਪਏ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ।
- 0-4 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ
- 4-8 ਲੱਖ ਰੁਪਏ ਤੱਕ 5 ਫੀਸਦੀ ਟੈਕਸ
- 8-12 ਲੱਖ ਰੁਪਏ ਤੱਕ 10 ਫੀਸਦੀ ਟੈਕਸ
- 12-16 ਲੱਖ ਰੁਪਏ ਤੱਕ 15 ਫੀਸਦੀ ਟੈਕਸ
- 16-20 ਲੱਖ ਰੁਪਏ ਤੱਕ 20 ਫੀਸਦੀ ਟੈਕਸ
ਬਜਟ ‘ਚ ਬਜ਼ੁਰਗਾਂ ਨੂੰ ਵੱਡੀ ਰਾਹਤ
ITR ਅਤੇ TDS ਦੀ ਸੀਮਾ ਵਧਾਈ ਗਈ ਹੈ। ਟੀਡੀਐਸ ਸੀਮਾ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ। ਬਜ਼ੁਰਗਾਂ ਲਈ ਟੈਕਸ ਕਟੌਤੀ ‘ਚ ਵੱਡਾ ਐਲਾਨ ਕੀਤਾ ਗਿਆ ਹੈ, ਚਾਰ ਸਾਲ ਤੱਕ ਰਿਟਰਨ ਭਰ ਸਕਣਗੇ। ਸੀਨੀਅਰ ਸਿਟੀਜ਼ਨ ਲਈ ਟੈਕਸ ਛੋਟ ਦੁੱਗਣੀ ਕਰ ਦਿੱਤੀ ਗਈ ਹੈ। ਛੋਟ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਕੀ ਹੋਵੇਗਾ ਸਸਤਾ?
- ਜੁਲਾਹੇ ਦੁਆਰਾ ਬੁਣੇ ਹੋਏ ਕੱਪੜੇ ਸਸਤੇ ਹੋਣਗੇ। ਚਮੜੇ ਦੀਆਂ ਬਣੀਆਂ ਚੀਜ਼ਾਂ ਸਸਤੀਆਂ ਹੋਣਗੀਆਂ।
- ਸਮੁੰਦਰੀ ਉਤਪਾਦਾਂ ‘ਤੇ ਕਸਟਮ ਡਿਊਟੀ 30 ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ।
- ਫਰੋਜ਼ਨ ਫਿਸ਼ ਪੇਸਟ ‘ਤੇ ਕਸਟਮ ਡਿਊਟੀ 15 ਤੋਂ ਘਟਾ ਕੇ 5 ਕਰ ਦਿੱਤੀ ਗਈ ਹੈ।
- ਜੀਵਨ ਬਚਾਉਣ ਵਾਲੀਆਂ ਦਵਾਈਆਂ ਸਸਤੀਆਂ ਹੋਣਗੀਆਂ। ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ।
- LED-LCD TV ਦੀਆਂ ਕੀਮਤਾਂ ਘਟਣਗੀਆਂ। ਇਨ੍ਹਾਂ ‘ਤੇ ਲਗਾਈ ਗਈ ਕਸਟਮ ਡਿਊਟੀ ਨੂੰ ਘਟਾ ਦਿੱਤਾ ਗਿਆ।
- ਲਿਥੀਅਮ ਆਇਨ ਬੈਟਰੀਆਂ ਸਸਤੀਆਂ ਹੋਣਗੀਆਂ।
- ਈਵੀ ਅਤੇ ਮੋਬਾਈਲ ਦੀਆਂ ਬੈਟਰੀਆਂ ਸਸਤੀਆਂ ਹੋਣਗੀਆਂ।