Nirmala Sitharaman Budget Day Look: ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ‘ਚ ਆਮ ਬਜਟ ਪੇਸ਼ ਕਰ ਰਹੇ ਹਨ। ਇਸ ਮੋਦੀ ਸਰਕਾਰ 3.0 ਦਾ ਪੂਰਨ ਬਜਟ ਹੈ। ਇਸ ਦੇ ਨਾਲ ਹੀ ਇਸ ਨਿਰਮਲਾ ਸੀਤਾਰਮਨ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕਰ ਰਹੇ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਜਟ ਦਿਵਸ ਹਰ ਵਾਰ ਦੀ ਤਰ੍ਹਾਂ ਖਾਸ ਰਿਹਾ ਅਤੇ ਇਸ ਵਾਰ ਉਨ੍ਹਾਂ ਨੇ ਖੂਬਸੂਰਤ ਬਾਰਡਰ ਵਾਲੀ ਆਫ-ਵਾਈਟ ਰੰਗ ਦੀ ਸਾੜੀ ਚੁਣੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਸਾੜੀ ਦਾ ਭਾਰਤ ਦੇ ਸੱਭਿਆਚਾਰ ਅਤੇ ਕਲਾ ਨਾਲ ਸਬੰਧ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਾੜ੍ਹੀ ਪਹਿਨ ਕੇ ਬਜਟ ਪੇਸ਼ ਕਰਨ ਪਹੁੰਚੀ ਹੈ, ਜਿਸ ਦੀ ਇਸ ਸਮੇਂ ਹਰ ਪਾਸੇ ਚਰਚਾ ਹੋ ਰਹੀ ਹੈ।
ਇਸ ਸਾਲ 2025 ਦਾ ਬਜਟ ਪੇਸ਼ ਕਰਦੇ ਸਮੇਂ ਨਿਰਮਲਾ ਸੀਤਾਰਮਨ ਨੇ ਕਰੀਮ ਰੰਗ ਦੀ ਸਾੜੀ ਪਹਿਨੀ। ਜਿਸ ‘ਤੇ ਗੋਲਡਨ ਰੰਗ ਦਾ ਬਾਰਡਰ ਹੈ। ਸਾੜ੍ਹੀ ਦੇ ਬਾਰਡਰ ‘ਤੇ ਡਿਜ਼ਾਈਨ ਵੀ ਹੁੰਦਾ ਹੈ। ਇਸ ਦੇ ਨਾਲ ਉਸ ਨੇ ਲਾਲ ਰੰਗ ਦਾ ਬਲਾਊਜ਼ ਪਾਇਆ ਹੋਇਆ ਹੈ।