CA Exams Cancel: ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ, ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਨੇ ਨਾਗਰਿਕਾਂ ਦੀ ਸੁਰੱਖਿਆ ਲਈ CA ਪ੍ਰੀਖਿਆ ਰੱਦ ਕਰ ਦਿੱਤੀ ਹੈ। ICAI ਨੇ X ‘ਤੇ ਇਹ ਜਾਣਕਾਰੀ ਦਿੱਤੀ ਹੈ। ਜਾਰੀ ਕੀਤੇ ਗਏ ਨੋਟਿਸ ਦੇ ਅਨੁਸਾਰ, ਸੰਸਥਾ ਨੇ 9 ਮਈ ਤੋਂ 14 ਮਈ 2025 ਤੱਕ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਤਣਾਅ ਅਤੇ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ, ICAI ਚਾਰਟਰਡ ਅਕਾਊਂਟੈਂਟਸ ਫਾਈਨਲ, ਇੰਟਰਮੀਡੀਏਟ ਅਤੇ ਪੋਸਟ ਕੁਆਲੀਫਿਕੇਸ਼ਨ ਕੋਰਸ ਪ੍ਰੀਖਿਆਵਾਂ ਇੰਟਰਨੈਸ਼ਨਲ ਟੈਕਸੇਸ਼ਨ-ਈਵੇਲੂਏਸ਼ਨ ਟੈਸਟ (INTT AT) ਮਈ 2025 ਦੇ ਬਾਕੀ ਪੇਪਰ, ਜੋ ਕਿ 9 ਮਈ 2025 ਤੋਂ 14 ਮਈ 2025 ਤੱਕ ਹੋਣੇ ਸਨ, ਮੁਲਤਵੀ ਕਰ ਦਿੱਤੇ ਗਏ ਹਨ।
ਵਿਦੇਸ਼ਾਂ ਵਿੱਚ ਵੀ ਪ੍ਰੀਖਿਆਵਾਂ ਕਰ ਦਿੱਤੀਆਂ ਗਈਆਂ ਰੱਦ
ਇਨ੍ਹਾਂ ਪ੍ਰੀਖਿਆਵਾਂ ਦੀ ਨਵੀਂ ਤਾਰੀਖ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ। ਇਹ ਪ੍ਰੀਖਿਆ ਦੇਸ਼ ਦੇ ਸਾਰੇ ਰਾਜਾਂ ਅਤੇ ਵਿਦੇਸ਼ਾਂ ਵਿੱਚ ਵੀ ਕਰਵਾਈ ਜਾਣੀ ਸੀ। ਸੀਏ ਦੀ ਪ੍ਰੀਖਿਆ ਅਬੂ ਧਾਬੀ, ਬਹਿਰੀਨ, ਥਿੰਪੂ (ਭੂਟਾਨ), ਕੁਵੈਤ, ਮਸਕਟ, ਰਿਆਧ (ਸਾਊਦੀ ਅਰਬ), ਦੋਹਾ, ਦੁਬਈ, ਕਾਠਮੰਡੂ ਵਿੱਚ ਵੀ ਲਈ ਜਾਂਦੀ ਹੈ। ਹਾਲਾਤਾਂ ਨੂੰ ਦੇਖਦੇ ਹੋਏ, ਪ੍ਰੀਖਿਆ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਹੈ।