ਕੈਨੇਡਾ ਇਮੀਗ੍ਰੇਸ਼ਨ ਨਿਯਮ ਹੋਏ ਹੋਰ ਵੀ ਸਖ਼ਤ, ਨਵੇਂ ਨਿਯਮਾਂ ਦਾ ਵਿਦਿਆਰਥੀਆਂ ਅਤੇ ਵਰਕਰਾਂ ’ਤੇ ਪ੍ਰਭਾਵ

Canada immigration new rules : ਕੈਨੇਡਾ ਵਿੱਚ ਪੜ੍ਹਾਈ ਅਤੇ ਕੰਮ ਕਰਨ ਦੀ ਯੋਜਨਾ ਬਣਾਉਣ ਵਾਲਿਆਂ ਲਈ ਨਵੇਂ ਇਮੀਗ੍ਰੇਸ਼ਨ ਨਿਯਮ ਇੱਕ ਵੱਡੀ ਚੁਣੌਤੀ ਬਣ ਸਕਦੇ ਹਨ। ਕੈਨੇਡਾ ਸਰਕਾਰ ਨੇ 31 ਜਨਵਰੀ 2025 ਤੋਂ ਆਪਣੇ ਇਮੀਗ੍ਰੇਸ਼ਨ ਨਿਯਮ ਹੋਰ ਵੀ ਕੜੇ ਕਰ ਦਿੱਤੇ ਹਨ, ਜਿਸ ਨਾਲ ਸਟੱਡੀ ਅਤੇ ਵਰਕ ਪਰਮਿਟ ਰੱਦ ਹੋਣ ਦੀ ਸੰਭਾਵਨਾ ਵਧ ਗਈ ਹੈ। ਕੀ-ਪੁਆਇੰਟ: […]
ਮਨਵੀਰ ਰੰਧਾਵਾ
By : Updated On: 20 Feb 2025 13:20:PM
ਕੈਨੇਡਾ ਇਮੀਗ੍ਰੇਸ਼ਨ ਨਿਯਮ ਹੋਏ ਹੋਰ ਵੀ ਸਖ਼ਤ, ਨਵੇਂ ਨਿਯਮਾਂ ਦਾ ਵਿਦਿਆਰਥੀਆਂ ਅਤੇ ਵਰਕਰਾਂ ’ਤੇ ਪ੍ਰਭਾਵ

Canada immigration new rules : ਕੈਨੇਡਾ ਵਿੱਚ ਪੜ੍ਹਾਈ ਅਤੇ ਕੰਮ ਕਰਨ ਦੀ ਯੋਜਨਾ ਬਣਾਉਣ ਵਾਲਿਆਂ ਲਈ ਨਵੇਂ ਇਮੀਗ੍ਰੇਸ਼ਨ ਨਿਯਮ ਇੱਕ ਵੱਡੀ ਚੁਣੌਤੀ ਬਣ ਸਕਦੇ ਹਨ। ਕੈਨੇਡਾ ਸਰਕਾਰ ਨੇ 31 ਜਨਵਰੀ 2025 ਤੋਂ ਆਪਣੇ ਇਮੀਗ੍ਰੇਸ਼ਨ ਨਿਯਮ ਹੋਰ ਵੀ ਕੜੇ ਕਰ ਦਿੱਤੇ ਹਨ, ਜਿਸ ਨਾਲ ਸਟੱਡੀ ਅਤੇ ਵਰਕ ਪਰਮਿਟ ਰੱਦ ਹੋਣ ਦੀ ਸੰਭਾਵਨਾ ਵਧ ਗਈ ਹੈ।

  • ਨਵੇਂ ਨਿਯਮਾਂ ਅਨੁਸਾਰ, ਬਾਰਡਰ ਅਤੇ ਇਮੀਗ੍ਰੇਸ਼ਨ ਅਧਿਕਾਰੀ ਹੁਣ ਸਿੱਧੇ ਤੌਰ ‘ਤੇ ਵੀਜ਼ਾ ਜਾਂ ਪਰਮਿਟ ਰੱਦ ਕਰ ਸਕਣਗੇ।
  • ਇਹ ਤਬਦੀਲੀਆਂ ਇਮੀਗ੍ਰੇਸ਼ਨ, ਰੈਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਦੁਆਰਾ ਲਾਗੂ ਕੀਤੀਆਂ ਗਈਆਂ ਹਨ ਅਤੇ ਕੈਨੇਡਾ ਗਜ਼ਟ II ‘ਚ ਪ੍ਰਕਾਸ਼ਿਤ ਹੋਈਆਂ ਹਨ।
  • IRCC ਨੇ ਕਿਹਾ ਕਿ ਇਹ ਤਬਦੀਲੀਆਂ ਇਮੀਗ੍ਰੇਸ਼ਨ ਪ੍ਰਣਾਲੀ ਦੀ ਭਰੋਸੇਯੋਗਤਾ ਅਤੇ ਬਾਰਡਰ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੀਤੀਆਂ ਗਈਆਂ ਹਨ।

ਕੀ-ਪੁਆਇੰਟ: ਕਿਸ ਤਰੀਕੇ ਨਾਲ ਹੋ ਸਕਦੇ ਹਨ ਵੀਜ਼ਾ ਤੇ ਪਰਮਿਟ ਰੱਦ?

ਨਵੇਂ ਨਿਯਮਾਂ ਤਹਿਤ, ਅਧਿਕਾਰੀ ਹੁਣ ਇਹ ਵੀਜ਼ੇ ਰੱਦ ਕਰ ਸਕਣਗੇ:
ਇਲੈਕਟ੍ਰਾਨਿਕ ਟਰੈਵਲ ਅਥਾਰਾਈਜ਼ੇਸ਼ਨ (ETA)
ਟੈਂਪਰੇਰੀ ਰੈਜ਼ੀਡੈਂਸ ਵੀਜ਼ਾ (TRV)
ਸਟੱਡੀ ਅਤੇ ਵਰਕ ਪਰਮਿਟ

ਕਿਸੇ ਵੀ ਵਿਅਕਤੀ ਦਾ ਵੀਜ਼ਾ ਜਾਂ ਪਰਮਿਟ ਰੱਦ ਹੋ ਸਕਦਾ ਹੈ ਜੇਕਰ:

  • ਉਸ ਨੇ ਗਲਤ ਜਾਣਕਾਰੀ ਪ੍ਰਦਾਨ ਕੀਤੀ ਹੋ।
  • ਉਸ ਦਾ ਅਪਰਾਧਿਕ ਰਿਕਾਰਡ ਹੋਵੇ।
  • ਉਸ ਦੀ ਅਰਜ਼ੀ ‘ਚ ਕੋਈ ਪ੍ਰਸ਼ਾਸਕੀ ਗਲਤੀ ਹੋਵੇ।
  • ਉਹ ਕੈਨੇਡਾ ਦਾ ਸਥਾਈ ਨਿਵਾਸੀ ਬਣ ਗਿਆ ਹੋਵੇ।
  • ਉਸ ਦੀ ਮੌਤ ਹੋ ਗਈ ਹੋਵੇ।

ਭਾਰਤੀ ਵਿਦਿਆਰਥੀਆਂ ਅਤੇ ਵਰਕ ਪਰਮਿਟ ਹੋਲਡਰਾਂ ‘ਤੇ ਪ੍ਰਭਾਵ

ਕੈਨੇਡਾ ‘ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ ਇਹ ਨਿਯਮ ਵੱਡਾ ਝਟਕਾ ਹੋ ਸਕਦੇ ਹਨ, ਕਿਉਂਕਿ ਹੁਣ ਉਨ੍ਹਾਂ ਦੇ ਸਟੱਡੀ ਪਰਮਿਟ ਨੂੰ ਰੱਦ ਕਰਨ ਦੀ ਆਸਾਣੀ ਨਾਲ ਸਮਭਾਵਨਾ ਬਣ ਸਕਦੀ ਹੈ।
ਕੰਮ ਕਰਨ ਲਈ ਗਏ ਲੋਕਾਂ ਨੂੰ ਵੀ ਹੁਣ ਹੋਰ ਵਿਅਕਤੀਗਤ ਜਾਂ ਪ੍ਰਸ਼ਾਸਕੀ ਗਲਤੀਆਂ ਹੋਣ ‘ਤੇ ਆਪਣਾ ਪਰਮਿਟ ਗੁਆਉਣ ਦਾ ਖ਼ਤਰਾ ਹੈ।
ਇਮੀਗ੍ਰੇਸ਼ਨ ਪ੍ਰਕਿਰਿਆ ਹੁਣ ਹੋਰ ਵੀ ਸਖ਼ਤ ਹੋਣ ਕਰਕੇ, ਨਵੇਂ ਆਵਾਦਕਾਂ ਨੂੰ ਵੀ ਸਾਵਧਾਨੀ ਨਾਲ ਦਸਤਾਵੇਜ਼ ਤੇ ਜਾਣਕਾਰੀ ਦੇਣੀ ਪਵੇਗੀ।

ਨਵੇਂ ਨਿਯਮ ਕਿਉਂ ਲਾਗੂ ਕੀਤੇ ਗਏ?

ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਇਹ ਨਵੇਂ ਨਿਯਮ ਇਮੀਗ੍ਰੇਸ਼ਨ ਪ੍ਰਣਾਲੀ ਦੀ ਸ਼ੁੱਧਤਾ ਅਤੇ ਸਰਹੱਦ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਾਜ਼ਮੀ ਹਨ।
ਇਸ ਤੋਂ ਪਹਿਲਾਂ, ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਸਿਰਫ਼ ਵੀਜ਼ਾ ਜਾਂ ਪਰਮਿਟ ਦੀ ਅਰਜ਼ੀ ਨੂੰ ਰੱਦ ਕਰਨ ਦਾ ਅਧਿਕਾਰ ਸੀ, ਪਰ ਹੁਣ ਉਹ ਜਾਰੀ ਹੋਏ ਵੀਜ਼ਿਆਂ ਨੂੰ ਵੀ ਰੱਦ ਕਰ ਸਕਣਗੇ।

ਕਿਸ ਨੂੰ ਹੋ ਸਕਦਾ ਹੈ ਸਭ ਤੋਂ ਵੱਧ ਪ੍ਰਭਾਵ?

ਕੈਨੇਡਾ ਵਿੱਚ ਨਵੀਂ ਵਿੱਦਿਅਕ ਸੈਸ਼ਨ ਲਈ ਜਾਣ ਦੀ ਯੋਜਨਾ ਬਣਾ ਰਹੇ ਵਿਦਿਆਰਥੀ।
ਜੋ ਲੋਕ ਸਟੱਡੀ ਜਾਂ ਵਰਕ ਪਰਮਿਟ ‘ਤੇ ਪਹਿਲਾਂ ਹੀ ਮੌਜੂਦ ਹਨ।
ਜਿਹੜੇ ਲੋਕ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੇ ਹਨ।

ਨਵੇਂ ਨਿਯਮਾਂ ਨਾਲ ਕੈਨੇਡਾ ਜਾਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਚੁਣੌਤੀਆਂ ਵਧ ਗਈਆਂ ਹਨ। ਹੁਣ, ਜੋ ਵੀ ਵਿਅਕਤੀ ਸਟੱਡੀ ਜਾਂ ਵਰਕ ਪਰਮਿਟ ਲਈ ਅਰਜ਼ੀ ਦੇ ਰਿਹਾ ਹੈ, ਉਸ ਨੂੰ ਆਪਣੇ ਦਸਤਾਵੇਜ਼ ਅਤੇ ਜਾਣਕਾਰੀ ਦੇਣ ਵਿੱਚ ਪੂਰੀ ਚੌਕਸੀ ਰਖਣੀ ਪਵੇਗੀ।

Read Latest News and Breaking News at Daily Post TV, Browse for more News

Ad
Ad