PIMS ਹਸਪਤਾਲ ਸਾਹਮਣੇ ਨਕਲੀ ਪੁਲਿਸ ਬਣ ਕੇ ਨੌਜਵਾਨਾਂ ਨੂੰ ਰੋਕਣ ਦਾ ਮਾਮਲਾ, ਵੀਡੀਓ ਵਾਇਰਲ
ਜਲੰਧਰ ਵਿੱਚ ਪਿਮਸ ਹਸਪਤਾਲ ਦੇ ਸਾਹਮਣੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕੁਝ ਵਿਅਕਤੀਆਂ ਵੱਲੋਂ ਮੋਟਰਸਾਈਕਲਾਂ ’ਤੇ ਆ ਰਹੇ ਨੌਜਵਾਨਾਂ ਨੂੰ ਰੋਕ ਕੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਿਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਾਰਾ ਮਾਮਲਾ ਸਾਫ਼ ਦਿਖਾਈ ਦੇ ਰਿਹਾ ਹੈ।
ਵਾਇਰਲ ਹੋ ਰਹੀ ਵੀਡੀਓ ਦੇ ਬਾਰੇ ਵਿੱਚ ਆਕਾਸ਼ਦੀਪ ਸਿੰਘ ਨਾਲ ਦੱਸਿਆ ਹੈ ਕਿ ਉਹ ਆਪਣੇ ਦੋਸਤਾਂ ਦੇ ਨਾਲ ਪੀਮਸ ਹੋਸਪਿਟਲ ਦੇ ਬਿਲਕੁਲ ਸਾਹਮਣੇ ਇੱਕ ਰੈਸਟੋਰੈਂਟ ਚੋਂ ਬਾਹਰ ਨਿਕਲਿਆ ਉਸਨੇ ਕਿਹਾ ਕਿ ਦੋ ਨੌਜਵਾਨ ਜੋ ਕਿ ਆਪਣੇ ਆਪ ਨੂੰ ਪੁਲਿਸ ਵਾਲੇ ਦੱਸ ਰਹੇ ਸਨ ਤੇ ਉਹਨਾਂ ਦੇ ਨਾਲ ਇੱਕ ਗਨਮੈਨ ਵੀ ਸੀ ਉਹਨਾਂ ਦੇ ਵੱਲੋਂ ਮੋਟਰਸਾਈਕਲਾਂ ਦੇ ਕਾਗਜ਼ ਮੰਗੇਗੇ ਜਦੋਂ ਅਸੀਂ ਕਾਗਜ਼ ਦਿਖਾ ਦਿੱਤਾ ਤਾਂ ਇੱਕ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਸੀ।
ਜਿਸ ਦੇ ਕਰਕੇ ਉਨਾਂ ਦੇ ਵੱਲੋਂ ਸਾਨੂੰ ਧਮਕਾਇਆ ਗਿਆ ਕਿ ਤੁਸੀਂ ਨੰਬਰ ਪਲੇਟ ਤੋਂ ਬਿਨਾਂ ਮੋਟਰਸਾਈਕਲ ਨਹੀਂ ਲਿਜਾ ਸਕਦੇ ਇਸ ਦੇ ਨਾਲ ਹੀ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਕਹਿਣ ਲੱਗੇ ਕਿ ਕਾਨੂੰਨ ਦੇ ਮੁਤਾਬਕ ਕੋਈ ਕਾਰਵਾਈ ਬਣਦੀ ਹੈ ਤਾਂ ਉਹਨਾਂ ਦੇ ਉੱਪਰ ਕਰ ਦਿੱਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਆਪਣੇ ਆਪ ਨੂੰ ਥਾਣਾ ਸੱਤ ਨੰਬਰ ਦੇ ਮੁਲਾਜ਼ਮ ਦੱਸਿਆ ਗਿਆ। ਉਸ ਤੋਂ ਬਾਅਦ ਥਾਣਾ ਨੰਬਰ ਛੇ ਤੇ ਉਸ ਤੋਂ ਬਾਅਦ ਸਪੈਸ਼ਲ ਸੈਲ ਦੇ ਮੁਲਾਜ਼ਮ ਆਪਣੇ ਆਪ ਨੂੰ ਦੱਸਣ ਲੱਗੇ।
ਆਕਾਸ਼ਦੀਪ ਸਿੰਘ ਨੇ ਆਰੋਪ ਲਗਾਇਆ ਹੈ ਕਿ ਜਦੋਂ ਸਾਹਮਣੇ ਵਾਲਿਆਂ ਨੂੰ ਪਤਾ ਲੱਗਣ ਲੱਗਾ ਕਿ ਅਸੀਂ ਉਹਨਾਂ ਤੇ ਭਾਰੀ ਪੈ ਰਹੇ ਹਾਂ ਤਾਂ ਉਹ ਭੱਜਣ ਲੱਗੇ ਤਾਂ ਭੱਜਦਿਆਂ ਦੀ ਵੀਡੀਓ ਵੀ ਸਾਹਮਣੇ ਆਈ ਹੈ ਉਹਨਾਂ ਕਿਹਾ ਕਿ ਇਹ ਸ਼ਿਵ ਸੇਨਾ ਦੇ ਨਾਲ ਸੰਬੰਧਿਤ ਬੰਦੇ ਸਨ ਜੋ ਕਿ ਕਥਿਤ ਤੌਰ ਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ ਤੇ ਸਾਡੇ ਨਾਲ ਅਜਿਹੀ ਹਰਕਤ ਹੋਈ ਹੈ।
ਆਕਾਸ਼ਦੀਪ ਨੇ ਮੰਗ ਕੀਤੀ ਹੈ ਕਿ ਅਜਿਹੇ ਵਿਅਕਤੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੋ ਨਕਲੀ ਪੁਲਿਸ ਵਾਲੇ ਬਣ ਕੇ ਲੋਕਾਂ ਨੂੰ ਧਮਕਾਉਂਦੇ ਹਨ।