CBSE ਦਾ ਵੱਡਾ ਐਕਸ਼ਨ! LOC ਦੇ ਨਾਂ ‘ਤੇ ਫੀਸ ਵਸੂਲਣ ਵਾਲੇ ਸਕੂਲਾਂ ‘ਤੇ ਸਖ਼ਤੀ

ਪੰਜਾਬ ਸਮੇਤ ਦੇਸ਼ ਭਰ ਦੇ ਸਕੂਲਾਂ ਲਈ ਇੱਕ ਅਹਿਮ ਅਤੇ ਵੱਡੀ ਖ਼ਬਰ ਸਾਹਮਣੇ ਆਈ ਹੈ। Central Board of Secondary Education (CBSE) ਨੇ ਨੋਟਿਸ ਲਿਆ ਹੈ ਕਿ ਕਈ ਸੂਬਿਆਂ ਵਿੱਚ ਸਕੂਲ ਐੱਲ.ਓ.ਸੀ. (ਲਿਸਟ ਆਫ ਕੈਂਡੀਡੇਟਸ) ਜਮ੍ਹਾਂ ਕਰਵਾਉਣ ਦੇ ਨਾਂ ‘ਤੇ ਵਿਦਿਆਰਥੀਆਂ ਤੋਂ ਗਲਤ ਤਰੀਕੇ ਨਾਲ ਟਿਊਸ਼ਨ ਫੀਸ ਮੰਗ ਰਹੇ ਹਨ। ਬੋਰਡ ਨੇ ਇਸ ਪ੍ਰਕਿਰਿਆ ਨੂੰ ਨਿਯਮਾਂ […]
Khushi
By : Updated On: 02 Apr 2026 12:25:PM
CBSE ਦਾ ਵੱਡਾ ਐਕਸ਼ਨ! LOC ਦੇ ਨਾਂ ‘ਤੇ ਫੀਸ ਵਸੂਲਣ ਵਾਲੇ ਸਕੂਲਾਂ ‘ਤੇ ਸਖ਼ਤੀ

ਪੰਜਾਬ ਸਮੇਤ ਦੇਸ਼ ਭਰ ਦੇ ਸਕੂਲਾਂ ਲਈ ਇੱਕ ਅਹਿਮ ਅਤੇ ਵੱਡੀ ਖ਼ਬਰ ਸਾਹਮਣੇ ਆਈ ਹੈ। Central Board of Secondary Education (CBSE) ਨੇ ਨੋਟਿਸ ਲਿਆ ਹੈ ਕਿ ਕਈ ਸੂਬਿਆਂ ਵਿੱਚ ਸਕੂਲ ਐੱਲ.ਓ.ਸੀ. (ਲਿਸਟ ਆਫ ਕੈਂਡੀਡੇਟਸ) ਜਮ੍ਹਾਂ ਕਰਵਾਉਣ ਦੇ ਨਾਂ ‘ਤੇ ਵਿਦਿਆਰਥੀਆਂ ਤੋਂ ਗਲਤ ਤਰੀਕੇ ਨਾਲ ਟਿਊਸ਼ਨ ਫੀਸ ਮੰਗ ਰਹੇ ਹਨ।

ਬੋਰਡ ਨੇ ਇਸ ਪ੍ਰਕਿਰਿਆ ਨੂੰ ਨਿਯਮਾਂ ਦੇ ਖਿਲਾਫ਼ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਐੱਲ.ਓ.ਸੀ. ਦੇ ਪਹਿਲੇ ਪੜਾਅ ਵਿੱਚ ਕਿਸੇ ਵੀ ਤਰ੍ਹਾਂ ਦੀ ਵਾਧੂ ਫੀਸ ਨਹੀਂ ਲਈ ਜਾਵੇਗੀ।

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਖ਼ਿਲਾਫ਼ ਹੋਏਗੀ ਕਾਰਵਾਈ

ਬੋਰਡ ਅਨੁਸਾਰ ਸਕੂਲਾਂ ਵੱਲੋਂ ਸਿਰਫ਼ ਉਹੀ ਪ੍ਰੀਖਿਆ ਫ਼ੀਸ ਲਈ ਜਾ ਸਕਦੀ ਹੈ, ਜੋ ਸਰਕੂਲਰ ’ਚ ਪਹਿਲਾਂ ਤੋਂ ਤੈਅ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਖ਼ਿਲਾਫ਼ ਬੋਰਡ ਸਖ਼ਤ ਕਾਰਵਾਈ ਕਰਨ ਦੀ ਤਿਆਰੀ ’ਚ ਹੈ। ਜਾਣਕਾਰੀ ਅਨੁਸਾਰ ਬੋਰਡ ਨੇ ਅਜੇ ਸਿਰਫ਼ ਐੱਲ. ਓ. ਸੀ. ਮੰਗੀ ਹੈ ਤਾਂ ਜੋ ਪ੍ਰੀਖਿਆ ’ਚ ਬੈਠਣ ਵਾਲੇ ਵਿਦਿਆਰਥੀਆਂ ਦੀ ਸਹੀ ਗਿਣਤੀ ਦਾ ਪਤਾ ਲੱਗ ਸਕੇ। ਜਦੋਂ ਵਿਦਿਆਰਥੀ ਆਪਣੇ ਵਿਸ਼ਿਆਂ ਦੀ ਚੋਣ ਕਰਨਗੇ, ਉਦੋਂ ਹੀ ਉਨ੍ਹਾਂ ਨੂੰ ਤੈਅ ਕੀਤੀ ਗਈ ਫ਼ੀਸ ਦੇਣੀ ਹੋਵੇਗੀ।

ਮਈ ’ਚ ਹੋਵੇਗੀ ਦੂਜੀ ਬੋਰਡ ਪ੍ਰੀਖਿਆ

ਨਵੀਂ ਸਿੱਖਿਆ ਨੀਤੀ 2020 ਦੇ ਤਹਿਤ ਪਹਿਲੀ ਵਾਰ ਮਈ ’ਚ ਦੂਜੀ ਬੋਰਡ ਪ੍ਰੀਖਿਆ ਕਰਵਾਈ ਜਾਣੀ ਹੈ। ਇਸ ਪ੍ਰੀਖਿਆ ’ਚ ਵਿਦਿਆਰਥੀ ਵਿਗਿਆਨ, ਗਣਿਤ, ਸਮਾਜਿਕ ਵਿਗਿਆਨ ਅਤੇ ਭਾਸ਼ਾ ਵਰਗੇ ਵੱਧ ਤੋਂ ਵੱਧ 3 ਵਿਸ਼ਿਆਂ ’ਚ ਆਪਣਾ ਸਕੋਰ ਸੁਧਾਰਨ (ਇੰਪਰੂਵਮੈਂਟ) ਲਈ ਅਪਲਾਈ ਕਰ ਸਕਦੇ ਹਨ। ਐੱਲ. ਓ. ਸੀ. ਪ੍ਰਕਿਰਿਆ ਦਾ ਪਹਿਲਾ ਪੜਾਅ 31 ਮਾਰਚ ਤੱਕ ਸੀ, ਜਦੋਂ ਕਿ ਦੂਜਾ ਪੜਾਅ ਮੁੱਖ ਪ੍ਰੀਖਿਆ ਦਾ ਨਤੀਜਾ ਆਉਣ ਤੋਂ ਬਾਅਦ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਤੀਜੇ ਪੜਾਅ ’ਚ ਲੇਟ ਫ਼ੀਸ ਦੇ ਨਾਲ ਵਿਦਿਆਰਥੀਆਂ ਨੂੰ ਇਕ ਹੋਰ ਮੌਕਾ ਦਿੱਤਾ ਜਾਵੇਗਾ।

ਪ੍ਰੀਖਿਆ ਲਈ ਯੋਗਤਾ ਅਤੇ ਨਿਯਮ

ਇਸ ਵਿਸ਼ੇਸ਼ ਪ੍ਰੀਖਿਆ ’ਚ ਸਿਰਫ਼ ਉਹੀ ਵਿਦਿਆਰਥੀ ਬੈਠ ਸਕਦੇ ਹਨ, ਜੋ ਪਹਿਲੀ ਮੁੱਖ ਪ੍ਰੀਖਿਆ ’ਚ ਸ਼ਾਮਲ ਹੋਏ ਹੋਣ ਅਤੇ ਜਿਨ੍ਹਾਂ ਨੇ ਘੱਟੋ-ਘੱਟ ਤਿੰਨ ਵਿਸ਼ਿਆਂ ਦੀ ਪ੍ਰੀਖਿਆ ਦਿੱਤੀ ਹੋਵੇ। ਬੋਰਡ ਨੇ ਸਾਫ਼ ਕੀਤਾ ਹੈ ਕਿ ਜੋ ਵਿਦਿਆਰਥੀ ਮੁੱਖ ਪ੍ਰੀਖਿਆ ’ਚ ਤਿੰਨ ਜਾਂ ਵੱਧ ਵਿਸ਼ਿਆਂ ’ਚ ਫੇਲ੍ਹ ਜਾਂ ਗੈਰ-ਹਾਜ਼ਰ ਰਹੇ ਹਨ, ਉਹ ਇਸ ਪ੍ਰੀਖਿਆ ਦੇ ਯੋਗ ਨਹੀਂ ਹੋਣਗੇ। ਕੰਪਾਰਟਮੈਂਟ ਵਾਲੇ ਵਿਦਿਆਰਥੀ ਵੀ ਇਸ ’ਚ ਸ਼ਾਮਲ ਹੋ ਸਕਦੇ ਹਨ ਪਰ ਐੱਲ. ਓ. ਸੀ. ’ਚ ਕਿਸੇ ਵੀ ਨਵੇਂ ਵਿਦਿਆਰਥੀ ਦਾ ਨਾਂ ਨਹੀਂ ਜੋੜਿਆ ਜਾ ਸਕੇਗਾ। ਜੇਕਰ ਕੋਈ ਵਿਦਿਆਰਥੀ ਫ਼ਾਰਮ ਭਰਨ ਤੋਂ ਬਾਅਦ ਪ੍ਰੀਖਿਆ ’ਚ ਸ਼ਾਮਲ ਨਹੀਂ ਹੁੰਦਾ ਤਾਂ ਮੁੱਖ ਪ੍ਰੀਖਿਆ ਦੇ ਅੰਕਾਂ ਦੇ ਆਧਾਰ ’ਤੇ ਹੀ ਉਸ ਦਾ ਫਾਈਨਲ ਨਤੀਜਾ ਐਲਾਨਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad