Champions Trophy ;- ਚੈਂਪਿਅਨਜ਼ ਟਰਾਫੀ 2025 ਦਾ ਚੌਥਾ ਮੈਚ ਆਸਟਰੇਲੀਆ ਅਤੇ ਇੰਗਲੈਂਡ ਦੇ ਦਰਮਿਆਨ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਗਰੁੱਪ-ਬੀ ਦੇ ਦੂਜੇ ਮੈਚ ਦਾ ਟਾਸ ਆਸਟਰੇਲੀਆ ਨੇ ਜਿੱਤਿਆ ਹੈ ਅਤੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਇਸ ਮੈਚ ਵਿੱਚ ਆਸਟਰੇਲੀਆ ਦੀ ਟੀਮ ਵਿੱਚ ਐਲੈਕਸ ਕੈਰੀ ਦੀ ਵਾਪਸੀ ਹੋਈ ਹੈ।
ਆਸਟਰੇਲੀਆ ਨੇ 2006 ਅਤੇ 2009 ਵਿੱਚ ਚੈਂਪਿਅਨਜ਼ ਟਰਾਫੀ ਦਾ ਖਿਤਾਬ ਜਿੱਤਿਆ ਸੀ, ਜਦਕਿ ਇੰਗਲੈਂਡ ਲਈ ਇਹ ਪਹਿਲਾ ਖਿਤਾਬ ਹਾਸਲ ਕਰਨ ਦਾ ਮੌਕਾ ਹੈ। ਦੋਹਾਂ ਟੀਮਾਂ ਦਾ ਹਾਲੀਆ ਫਾਰਮ ਕਾਫੀ ਨਿਰਾਸ਼ਾਜਨਕ ਰਿਹਾ ਹੈ। ਇਕ ਪਾਸੇ ਭਾਰਤ ਨੇ ਇੰਗਲੈਂਡ ਨੂੰ ਵਨਡੇ ਸੀਰੀਜ਼ ਵਿੱਚ 3-0 ਨਾਲ ਹਰਾ ਦਿੱਤਾ, ਦੂਜੇ ਪਾਸੇ ਸ਼੍ਰੀਲੰਕਾ ਨੇ ਆਸਟਰੇਲੀਆ ਨੂੰ ਦੋ ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਕਲੀਨ ਸਵੀਪ ਕੀਤਾ।
ਆਸਟਰੇਲੀਆ-ਇੰਗਲੈਂਡ ਮੈਚ ਦਾ ਸਕੋਰਬੋਰਡ
ਦੋਹਾਂ ਟੀਮਾਂ ਦੀ ਪਲੇਇੰਗ-11
ਇੰਗਲੈਂਡ: ਜੋਸ ਬਟਲਰ (ਕੈਪਟਨ), ਫਿਲ ਸਾਲਟ (ਵਿਕਟਕੀਪਰ), ਬੇਨ ਡਕੇਟ, ਜੈਮੀ ਸਮਿਥ, ਜੋ ਰੂਟ, ਹੈਰੀ ਬ੍ਰੂਕ, ਲੀਅਮ ਲਿਵਿੰਗਸਟਨ, ਬ੍ਰਾਈਡਨ ਕਾਰਸ, ਜੋਫਰਾ ਆਰਚਰ, ਆਦਿਲ ਰਸ਼ੀਦ ਅਤੇ ਮਾਰਕ ਵੁਡ।
ਆਸਟਰੇਲੀਆ: ਸਟੀਵ ਸਿਮਥ (ਕੈਪਟਨ), ਮੈਥਯੂ ਸ਼ਾਰਟ, ਟ੍ਰੈਵਿਸ ਹੈਡ, ਮਾਰਨਸ ਲਾਬੂਸ਼ੇਨ, ਐਲੈਕਸ ਕੈਰੀ, ਜੋਸ਼ ਇੰਗਲਿਸ (ਵਿਕਟਕੀਪਰ), ਗਲੈਨ ਮੈਕਸਵੈਲ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਸਪੈਂਸਰ ਜੌਨਸਨ ਅਤੇ ਐਡਮ ਜੰਪਾ।