Champions Trophy ;- ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਚੈਂਪਿਅਨਜ਼ ਟਰਾਫੀ ਦਾ ਦੂਜਾ ਮੁਕਾਬਲਾ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ।
ਬੰਗਲਾਦੇਸ਼ ਦੀ ਟੀਮ 48.4 ਓਵਰਾਂ ਵਿੱਚ 228 ਰਨ ਬਣਾ ਕੇ ਆਲਆਉਟ ਹੋ ਗਈ। ਤੌਹਿਦ ਹ੍ਰਿਦੋਇ ਨੇ ਆਪਣੇ ਵਨਡੇ ਕਰੀਅਰ ਦੀ ਪਹਿਲੀ ਸ਼ਤਕ ਜੜ੍ਹੀ। ਉਹ 109 ਗੇਂਦਾਂ ’ਤੇ 102 ਰਨ ਬਣਾਕੇ ਆਉਟ ਹੋਏ। ਜਾਕਿਰ ਅਲੀ ਨੇ 68 ਰਨ ਜੋੜੇ।
ਭਾਰਤ ਵਲੋਂ ਮੋਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟ ਲਏ। ਸ਼ਮੀ ਨੇ ਤੰਜ਼ੀਮ ਹਸਨ ਸਾਕਿਬ (0), ਜਾਕਿਰ ਅਲੀ (68), ਸੌਮਿਆ ਸਰਕਾਰ (0), ਮੇਹਦੀ ਹਸਨ ਮਿਰਾਜ (5) ਅਤੇ ਤਸਕੀਨ ਅਹਿਮਦ (3) ਨੂੰ ਆਉਟ ਕਰਕੇ ਆਪਣੇ 200 ਵਨਡੇ ਵਿਕਟ ਵੀ ਪੂਰੇ ਕਰ ਲਏ।
ਹਰਸ਼ਿਤ ਰਾਣਾ ਨੇ ਰਿਸ਼ਾਦ ਹੁਸੈਨ (18) ਅਤੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ (0) ਨੂੰ ਪਵੈਲਿਅਨ ਭੇਜਿਆ। ਅਕਸ਼ਰ ਪਟੇਲ ਨੇ ਤੰਜ਼ਿਦ ਹਸਨ (25) ਅਤੇ ਮੁਸ਼ਫ਼ਿਕੁਰ ਰਹੀਮ (0) ਨੂੰ ਲਗਾਤਾਰ ਦੋ ਗੇਂਦਾਂ ’ਤੇ ਆਉਟ ਕੀਤਾ।
ਭਾਰਤ ਹੁਣ 229 ਰਨਾਂ ਦੇ ਲਕਸ਼ ਨੂੰ ਹਾਸਲ ਕਰਨ ਲਈ ਬੱਲੇਬਾਜ਼ੀ ਕਰੇਗਾ।