Chief Minister Bhagwant Mann distributed job appointment letters: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ‘ਚ ਨਿਯੁਕਤੀ ਪੱਤਰ ਵੰਡ ਸਮਾਗਮ ‘ਚ ਸ਼ਾਮਲ ਹੋਏ, ਜਿੱਥੇ ਵੱਖ-ਵੱਖ ਵਿਭਾਗਾਂ ‘ਚ ਨਵੀਂ ਨੌਕਰੀਆਂ ਮਿਲਣ ‘ਤੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਮੰਤਰੀ ਤਰੁਣਪ੍ਰੀਤ ਸੋਂਧ ਅਤੇ ਹਰਜੋਤ ਬੈਂਸ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਵਿਰੋਧੀਆਂ ‘ਤੇ ਮੁੱਖ ਮੰਤਰੀ ਮਾਨ ਦੀ ਤਿੱਖੀ ਟਿੱਪਣੀ
- ਸੀਐਮ ਮਾਨ ਨੇ ਵਿਰੋਧੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ “ਜਿਹੜੇ ਕਹਿੰਦੇ ਸਨ ਕਿ ਨੌਕਰੀਆਂ ਕਿੱਥੇ ਮਿਲੀਆਂ, ਉਹ ਆ ਕੇ ਇੱਥੇ ਵੇਖਣ।”
- ਉਨ੍ਹਾਂ ਦੱਸਿਆ ਕਿ ਸਰਕਾਰ ਨੇ ਹੁਣ ਤੱਕ 50,802 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
- ਅੱਜ 497 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਜੋ 5 ਵੱਖ-ਵੱਖ ਵਿਭਾਗਾਂ ‘ਚ ਭਰਤੀ ਹੋਣਗੇ।
- ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੇ ਸਾਰੀਆਂ ਕਾਨੂੰਨੀ ਅੜਚਨਾਂ ਦੂਰ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦਿੰਨੀ ਸ਼ੁਰੂ ਕਰ ਦਿੱਤੀ ਹਨ।
ਸੁਖਬੀਰ ਬਾਦਲ ‘ਤੇ ਵੀ ਕਸਿਆ ਤੰਜ
- ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਆਗੂ ਸੁਨੀਲ ਜਾਖੜ ‘ਤੇ ਵੀ ਹਮਲਾ ਬੋਲਿਆ।
- ਉਨ੍ਹਾਂ ਕਿਹਾ ਕਿ ਲੋਕ ਸੰਘਰਸ਼ ਕਰ ਰਹੇ ਹਨ, ਮਰਨ ਵਰਤ ‘ਤੇ ਬੈਠੇ ਹਨ, ਪਰ ਇਹ ਆਗੂ ਮਜ਼ੇ ਮਾਣ ਰਹੇ ਹਨ।
- ਉਨ੍ਹਾਂ ਮਜ਼ਾਕੀਆ ਢੰਗ ‘ਚ ਕਿਹਾ ਕਿ ਇਹਨਾਂ ਨੇ ਤਾਂ ਮੈਨੂੰ ਆਪਣੇ ਵਿਆਹਾਂ ‘ਚ ਵੀ ਨਹੀਂ ਬੁਲਾਇਆ।
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਵੱਡਾ ਕਦਮ
- ਭਗਵੰਤ ਮਾਨ ਸਰਕਾਰ ਨੇ ਦਾਅਵਾ ਕੀਤਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ।
- ਇਹ ਭਰਤੀਆਂ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪਾਤਰ ਲੋਕਾਂ ਨੂੰ ਮੌਕੇ ਮਿਲ ਸਕਣ।
ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਨੌਜਵਾਨਾਂ ਲਈ ਹੋਰ ਕਿਹੜੇ ਨਵੇਂ ਕਦਮ ਚੁੱਕਦੀ ਹੈ।