Chandigarh Traffic Police: ਚੰਡੀਗੜ੍ਹ ਆਪਣੀ ਖੂਬਸੂਰਤੀ ਲਈ ਤਾਂ ਮਸ਼ਹੂਰ ਹੈ ਹੀ, ਇਸ ਦੇ ਨਾਲ ਹੀ ਚੰਡੀਗੜ੍ਹ ਫੇਮਸ ਹੈ ਟ੍ਰੈਫਿਕ ਨਿਯਮਾਂ ਅਤੇ ਕਾਨੂੰਨ ਵਿਵਸਥਾ ਲਈ ਵੀ।
Report By: ਪੂਜਾ ਵਰਮਾ ਦੀ ਖਾਸ ਰਿਪੋਰਟ
New Motor Vehicle Act: ਸਿਟੀ ਬਿਊਟੀਫੁੱਲ ਦੇ ਨਾਂਅ ਨਾਲ ਫੇਮਸ ਚੰਡੀਗੜ੍ਹ ਆਪਣੀ ਖੂਬਸੂਰਤੀ ਲਈ ਤਾਂ ਮਸ਼ਹੂਰ ਹੈ ਹੀ, ਇਸ ਦੇ ਨਾਲ ਹੀ ਚੰਡੀਗੜ੍ਹ ਫੇਮਸ ਹੈ ਟ੍ਰੈਫਿਕ ਨਿਯਮਾਂ ਅਤੇ ਕਾਨੂੰਨ ਵਿਵਸਥਾ ਲਈ ਵੀ ਜਾਣਿਆ ਜਾਂਦਾ ਹੈ। ਬੇਸ਼ੱਕ ਆਪਣੇ ਖੇਤਰ ‘ਚ ਲੋਕ ਸੜਕ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਣ ਪਰ ਚੰਡੀਗੜ੍ਹ ਐਂਟਰ ਹੁੰਦਿਆਂ ਹੀ ਸਭ ਨੂੰ ਨਿਯਮਾਂ ਦੀ ਯਾਦ ਆ ਜਾਂਦੀ ਹੈ।
ਦਰਅਸਲ ਇਸ ਦਾ ਕਾਰਨ ਹੈ ਚੰਡੀਗੜ੍ਹ ਦੀ ਟ੍ਰੈਫਿਕ ਪੁਲਿਸ ਜੋ ਨਿਯਮ ਨਾ ਮੰਨਣ ਵਾਲਿਆਂ ਨੂੰ ਵੀ ਨਿਯਮ ਮਨਣ ਲਈ ਮਜ਼ਬੂਰ ਕਰ ਦਿੰਦੀ ਹੈ। ਕਿਉਂਕਿ ਇਨ੍ਹਾਂ ਅੱਗੇ ਕਿਸੇ ਦੀ ਨਹੀਂ ਚਲਦੀ। ਸ਼ਾਇਦ ਇਸੇ ਕਰਕੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਚਲਾਨ ਕੱਟਣ ਤੋਂ ਵੀ ਡਰਦੇ ਹਨ। ਇਹ ਪੂਰੇ ਦੇਸ਼ ‘ਚ ਮਸ਼ਹੂਰ ਹੈ ਕਿਉਂਕਿ ਇੱਥੋਂ ਦੀ ਟ੍ਰੈਫਿਕ ਵਿਵਸਥਾ ਦੂਜੇ ਸ਼ਹਿਰਾਂ ਅਤੇ ਸੂਬਿਆਂ ਨਾਲੋਂ ਬਿਹਤਰ ਦੱਸੀ ਜਾਂਦੀ ਹੈ। ਇਸੇ ਤਰਜ਼ ‘ਤੇ ਅੱਜ ਇੱਕ ਵਾਹਨ ਦਾ ਚਲਾਨ ਕੀਤਾ ਗਿਆ ਅਤੇ ਕਿਉਂਕਿ ਮੋਟਰ ਵਹੀਕਲ ਐਕਟ ਤਹਿਤ ਮੋਡੀਫਾਈਡ ਵਾਹਨ ਚਲਾਉਣ ਦੀ ਮਨਾਹੀ ਹੈ।

ਇਸੇ ਸਿਲਸਿਲੇ ‘ਚ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਰਹਿਣ ਵਾਲੇ ਵਿੱਕੀ ਨਾਂਅ ਦੇ ਸ਼ਖ਼ਸ ਦਾ ਚਲਾਨ ਕੀਤਾ। ਇਸ ਦੌਰਾਨ ਸਭ ਤੋਂ ਪਹਿਲਾਂ ਕਾਰ ਬਾਰੇ ਜੋ ਗੱਲ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਦੇਖਣ ਨੂੰ ਤਾਂ ਇਹ ਵਿੰਟੇਜ ਕਾਰ ਲੱਗਦੀ ਹੈ ਪਰ ਅਸਲ ਵਿੱਚ ਇਹ Honda Amaze car ਹੈ ਜਿਸ ਨੂੰ ਵਿੱਕੀ ਨੇ ਹੈਦਰਾਬਾਦ ਤੋਂ ਮੌਡੀਫਾਈ ਕਰਵਾਇਆ ਹੈ।
ਵਿੱਕੀ ਦਾ ਕਹਿਣਾ ਹੈ ਕਿ ਉਸ ਨੂੰ ਸ਼ੁਰੂ ਤੋਂ ਹੀ ਵਾਹਨਾਂ ਨੂੰ ਮੋਡੀਫਾਈ ਕਰਨ ਦਾ ਸ਼ੌਕ ਸੀ ਅਤੇ ਉਸ ਦਾ ਆਪਣਾ ਕੰਮ ਵੀ ਵਾਹਨਾਂ ਦੀ ਖਰੀਦੋ-ਫਰੋਖਤ ਦਾ ਹੈ। ਇਸ ਲਈ ਉਸ ਨੇ ਆਪਣੀ ਨਿੱਜੀ ਵਰਤੋਂ ਲਈ ਇਹ ਗੱਡੀ ਮੋਡੀਫਾਈ ਕਰਵਾਈ ਸੀ, ਜਿਸ ਦੀ ਅੰਦਰੋਂ ਦਿੱਖ ਸਿਰਫ਼ ਸੀਟ ਕਵਰ ਕਰਕੇ ਹੀ ਬਦਲਦੀ ਹੈ। ਗੱਡੀ ਨੂੰ ਬਾਹਰੋਂ ਮਜ਼ਬੂਤ ਕੀਤਾ ਗਿਆ ਹੈ ਅਤੇ ਫਾਈਬਰ ਅਤੇ ਸਟੀਲ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਕਰੀਬ 5 ਲੱਖ ਰੁਪਏ ਦਾ ਖਰਚਾ ਕੀਤਾ ਗਿਆ, ਹਾਲਾਂਕਿ ਕਾਰ ਦੀ ਕੀਮਤ 4 ਲੱਖ ਰੁਪਏ ਸੀ।
ਅੱਜ ਦੇ ਸਮੇਂ ਵਿੱਚ ਮੌਡੀਫ਼ਿਕੇਸ਼ਨ ਕੋਈ ਨਵੀਂ ਗੱਲ ਨਹੀਂ ਹੈ, ਬਹੁਤ ਸਾਰੇ ਲੋਕ ਕਾਰਾਂ ਨੂੰ ਮੌਡੀਫਾਈ ਕਰਵਾ ਲੈਂਦੇ ਹਨ। ਪਰ ਨਵੇਂ ਮੋਟਰ ਵਹੀਕਲ ਐਕਟ ਤਹਿਤ ਜੇਕਰ ਪੁਰਾਣੇ ਵਾਹਨ ਦੀ ਪਛਾਣ ਪੂਰੀ ਤਰ੍ਹਾਂ ਲੁਕਾਈ ਜਾਵੇ ਤਾਂ ਇਹ ਨਿਯਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ।